ਕੈਨੇਡਾ ਵਿੱਚ ਰੇਲਾਂ ਦੇ ਕੁਝ ਸਮੇਂ ਤੱਕ ਬੰਦ ਰਹਿਣ ਦੀ ਸੰਭਾਵਨਾ

ਕੈਨੇਡਾ ਵਿੱਚ ਰੇਲਾਂ ਦੇ ਕੁਝ ਸਮੇਂ ਤੱਕ ਬੰਦ ਰਹਿਣ ਦੀ ਸੰਭਾਵਨਾ

ਕੈਨੇਡਾ ਦੇ ਲੇਬਰ (labour) ਮੰਤਰੀ ਨੇ ਬੁੱਧਵਾਰ ਦੇਰ ਰਾਤ ਦੱਸਿਆ ਕਿ ਦੇਸ਼ ਦੀਆਂ ਦੋ ਮੁੱਖ ਰੇਲ ਕੰਪਨੀਆਂ ਅਤੇ ਯੂਨੀਅਨਾਂ ਵਿਚਕਾਰ ਕੁਝ ਮਹੱਤਵਪੂਰਨ ਮੁੱਦਿਆਂ ਤੇ ਗੱਲਬਾਤ ਚੱਲ ਰਹੀ ਹੈ ਜਿਸ ਨਾਲ ਦੇਸ਼ ਵਿਆਪੀ ਰੇਲ ਬੰਦ ਦੇ, ਅਜੇ ਕੁਝ ਸਮੇਂ ਤੱਕ ਲਾਗੂ ਰਹਿਣ ਦੀ ਸੰਭਾਵਨਾ ਹੈ। ਲਗਭਗ 9,000 ਰੇਲਵੇ ਕਰਮਚਾਰੀਆਂ ਦੀ ਹੜਤਾਲ ਨਾਲ ਕੈਨੇਡਾ ਭਰ ਵਿੱਚ ਮਾਲ ਗੱਡੀਆਂ ਦੇ ਵੀਰਵਾਰ ਨੂੰ ਸਵੇਰੇ 12 ਵਜੇ ਤੱਕ ਰੁਕਣ ਦੀ ਉਮੀਦ ਹੈ। 

ਇਹ ਹੜਤਾਲ ਨਾ ਸਿਰਫ ਕੈਨੇਡਾ ਵਿੱਚ ਬਲਕਿ ਪੂਰੇ ਮਹਾਂਦੀਪ ਵਿੱਚ ਕਈ ਦੇਸ਼ਾਂ ਨੂੰ ਪ੍ਰਭਾਵਿਤ ਕਰੇਗੀ। ਮੈਕਕਿਨਨ ਨੇ ਕਿਹਾ ਕਿ ਮੈਂ ਮਾਂਟਰੀਅਲ ਅਤੇ ਕੈਲਗਰੀ ਦੀ ਯਾਤਰਾ ਕੀਤੀ ਹੈ ਅਤੇ ਉੱਥੋਂ ਦੇ ਕਾਰੋਬਾਰ ਮਾਲਕਾਂ ਅਤੇ ਕਰਮਚਾਰੀਆਂ ਨਾਲ ਗੱਲ ਕੀਤੀ ਹੈ ਜਿਨ੍ਹਾਂ ਦਾ ਮਾਲ ਰੇਲਾਂ ਰਾਹੀਂ ਭੇਜਿਆ ਜਾਂਦਾ ਹੈ। 

ਲੇਬਰ ਮੰਤਰੀ ਸਟੀਵ ਮੈਕਕਿਨਨ ਨੇ ਕੈਨੇਡੀਅਨ ਪੈਸੀਫਿਕ ਕੰਸਾਸ ਸਿਟੀ ਲਿਮਟਿਡ ਅਤੇ ਟੀਮਸਟਰਜ਼ ਕੈਨੇਡਾ ਰੇਲ ਕਾਨਫਰੰਸ ਦੇ ਨੁਮਾਇੰਦਿਆਂ ਨਾਲ ਮੀਟਿੰਗ ਤੋਂ ਬਾਅਦ ਕੈਲਗਰੀ ਵਿੱਚ ਗਲੋਬਲ ਨਿਊਜ਼ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ "ਮੈਨੂੰ ਲਗਦਾ ਹੈ ਕਿ ਇਹ ਕਹਿਣਾ ਉਚਿਤ ਹੈ ਕਿ ਅਜੇ ਕੁਝ ਮਹੱਤਵਪੂਰਨ ਮੁੱਦੇ ਹਨ ਜਿਨ੍ਹਾਂ ਦਾ ਹੱਲ ਹੋਣਾ ਬਾਕੀ ਹੈ ਅਤੇ ਪਾਰਟੀਆਂ ਆਪਣਾ ਕੰਮ ਕਰ ਰਹੀਆਂ ਹਨ। ਅਸੀਂ ਸਪੱਸ਼ਟ ਤੌਰ 'ਤੇ ਇਨ੍ਹਾਂ ਨਾਲ ਲੋੜੀਂਦੇ ਸਮਝੌਤੇ ਕਰਨ ਲਈ ਯਤਨ ਕਰ ਰਹੇ ਹਾਂ।"
 

Gurpreet | 22/08/24
Ad Section
Ad Image

ਸੰਬੰਧਿਤ ਖ਼ਬਰਾਂ

ਓਮਿਆਕੋਨ ਰੂਸ ਦੀ ਸੱਭ ਠੰਡੀਂ ਜਗ੍ਹਾ

|

ਵਿਸ਼ਵ

|

ਪ੍ਰਕਾਸ਼ਿਤ 11 ਦਿਨਾਂ ਪਹਿਲਾਂ