ਵਿਕਟੋਰੀਆ ਦੀ ਲੇਬਰ ਸਰਕਾਰ ਨੇ ਵਧਦੀ ਮਹਿੰਗਾਈ ਨਾਲ ਨਜਿੱਠਣ ਦੇ ਲਈ ਇੱਕ ਨਵੀਂ ਯੋਜਨਾ ਦਾ ਐਲਾਨ ਕੀਤਾ ਹੈ। ਇਸ ਫੇਅਰ ਫਿਊਅਲ ਪਲੈਨ ਦੇ ਮੁਤਾਬਿਕ, ਵਿਕਟੋਰੀਆ ਦੇ ਪੈਟਰੋਲ ਪੰਪ ਮਾਲਕਾਂ ਨੂੰ 24 ਘੰਟਿਆਂ ਲਈ ਪੈਟਰੋਲ ਦੀ ਕੀਮਤ ਸਥਿਰ ਰੱਖਣ ਲਈ ਕਿਹਾ ਹੈ। ਇਹ ਐਲਾਨ ਪ੍ਰੀਮੀਅਰ ਜੈਸਿੰਟਾ ਐਲਨ ਅਤੇ ਉਪਭੋਗਤਾ ਵਿਭਾਗ ਦੇ ਮੰਤਰੀ ਨਿਕ ਸਟੇਕੋਸ ਨੇ ਵਿਕਟੋਰੀਆ ਯੂਨੀਵਰਸਿਟੀ ਦੇ ਵੇਰਿਬੀ ਕੈਂਪਸ 'ਚ ਕੀਤਾ ਹੈ।
ਇਹ ਕੀਮਤਾਂ ਸਰਕਾਰ ਦੀ ਸਰਵਿਸ ਵਿਕਟੋਰੀਆ ਐਪ ਦੇ ਨਵੇਂ "ਫਿਊਅਲ ਫਾਈਨਡਰ" ਫੀਚਰ 'ਤੇ ਦਿਖਾਈਆਂ ਜਾਣਗੀਆਂ। ਪੈਟਰੋਲ ਦੀ ਕੀਮਤ ਇੱਕ ਵਾਰ ਤੈਅ ਹੋਣ ਤੋਂ ਬਾਅਦ 24 ਘੰਟਿਆਂ ਲਈ ਸਥਿਰ ਰਹੇਗੀ, ਜਿਸ ਦੌਰਾਨ ਪੈਟਰੋਲ ਪੰਪ ਕੀਮਤ ਨਹੀਂ ਵਧਾ ਸਕਣਗੇ।
ਆਸਟ੍ਰੇਲੀਆਨ ਕੰਪੀਟੀਸ਼ਨ ਐਂਡ ਕਨਜ਼ਯੂਮਰ ਕਮਿਸ਼ਨ (ACCC) ਦੇ ਅੰਕੜਿਆਂ ਮੁਤਾਬਕ, ਜੇ ਡਰਾਈਵਰਾਂ ਨੇ ਸਭ ਤੋਂ ਸਸਤਾ ਪੈਟਰੋਲ ਲਿਆ ਹੋਵੇ, ਤਾਂ 2023 ਵਿੱਚ ਮੈਲਬਰਨ ਦੇ ਡਰਾਈਵਰ ਲਗਭਗ 333 ਡਾਲਰ ਦੀ ਬੱਚਤ ਕਰ ਸਕਦੇ ਸਨ। ਪ੍ਰੀਮੀਅਰ ਐਲਨ ਨੇ ਕਿਹਾ ਕਿ ਸਾਡੀ ਯੋਜਨਾ ਦੇ ਤਹਿਤ ਤੁਸੀਂ ਆਪਣੀ ਦਫ਼ਤਰ ਜਾਂ ਰਾਹ ਵਿਚ ਪੈਣ ਵਾਲੇ ਹਰੇਕ ਪੈਟਰੋਲ ਪੰਪ ਦੀ ਅਗਲੇ ਦਿਨ ਦੀ ਕੀਮਤ ਵੇਖ ਸਕਦੇ ਹੋ ਅਤੇ ਆਪਣਾ ਫੈਸਲਾ ਲੈ ਸਕਦੇ ਹੋ। ਸਾਨੂੰ ਪਤਾ ਹੈ ਕਿ ਇਹ ਕੁਝ ਪਰਿਵਾਰਾਂ ਦੀਆਂ ਸਾਰੀਆਂ ਮੁਸ਼ਕਲਾਂ ਦਾ ਹੱਲ ਨਹੀਂ ਕਰੇਗੀ ਪਰ ਇਹ ਸਾਲਾਨਾ ਕਾਫ਼ੀ ਪੈਸੇ ਦੀ ਬੱਚਤ ਕਰ ਸਕਦੀ ਹੈ।
ਫੇਅਰ ਫਿਊਅਲ ਪਲੇਨ 2025 ਵਿਚ ਹੌਲੀ ਹੌਲੀ ਲਾਗੂ ਕੀਤਾ ਜਾਵੇਗਾ ਅਤੇ ਫਿਊਅਲ ਫਾਈਨਡਰ ਫੀਚਰ ਉਸੇ ਸਾਲ ਦੇ ਅੰਤ ਤੱਕ ਸ਼ੁਰੂ ਹੋਣ ਦੀ ਉਮੀਦ ਹੈ। ਇਹ ਐਲਾਨ ਵੇਰਬੀ ਬਾਈ-ਇਲੈਕਸ਼ਨ ਤੋਂ ਪਹਿਲਾਂ ਕੀਤਾ ਗਿਆ ਹੈ, ਇਹ ਚੋਣ ਲੇਬਰ ਸੰਸਦ ਮੈਂਬਰ ਟਿਮ ਪਾਲਸ ਦੇ ਦਸੰਬਰ ਵਿੱਚ ਅਸਤੀਫੇ ਤੋਂ ਬਾਅਦ 8 ਫ਼ਰਵਰੀ ਨੂੰ ਹੋਵੇਗੀ। ਇਹ ਯੋਜਨਾ ਲੋਕਾਂ ਨੂੰ ਇਸ ਮਹਿੰਗਾਈ ਦੇ ਦੌਰ ਚ ਸੁਖ ਦਾ ਸਾਹ ਦੇਣ ਲਈ ਹੈ ਅਤੇ ਜੋ ਲੋਕ ਹਰ ਰੋਜ ਗੱਡੀਆਂ ਰਾਹੀਂ ਸਫ਼ਰ ਕਰਦੇ ਹਨ ਉਹਨਾਂ ਨੂੰ ਇਸ ਨੀਤੀ ਨਾਲ ਜਰੂਰ ਰਾਹਤ ਮਿਲੇਗੀ।
| ਵਿਸ਼ਵ
|
| ਵਿਸ਼ਵ
|
| ਵਿਸ਼ਵ
|
| ਵਿਸ਼ਵ
|
| ਵਿਸ਼ਵ
|
| ਵਿਸ਼ਵ
|
| ਵਿਸ਼ਵ
|