ਦਿਲਜੀਤ ਦੋਸਾਂਝ ਦਾ 9 ਨਵੰਬਰ ਨੂੰ ਦੁਬਈ ਵਿੱਚ ਗ੍ਰੈਡ ਸ਼ੋਅ ਆਯੋਜਿਤ

ਦਿਲਜੀਤ ਦੋਸਾਂਝ ਦਾ 9 ਨਵੰਬਰ ਨੂੰ ਦੁਬਈ ਵਿੱਚ ਗ੍ਰੈਡ ਸ਼ੋਅ ਆਯੋਜਿਤ

ਅਮਰੀਕਾ, ਕੈਨੇਡਾ, ਇੰਗਲੈਂਡ ਅਤੇ ਯੂਰਪ ਵਿੱਚ ਸ਼ਾਨਦਾਰ ਸਫਲਤਾ ਤੋਂ ਬਾਅਦ, ਦਿਲਜੀਤ ਦੋਸਾਂਝ ਹੁਣ ਦੁਬਈ ਵਿੱਚ ਆਪਣੇ ਪ੍ਰਸ਼ੰਸ਼ਕਾਂ ਲਈ ਸੰਗੀਤ ਸਮਾਰੋਹ ਆਯੋਜਿਤ ਕਰਨ ਜਾ ਰਹੇ ਹਨ। ਦਿਲ-ਲੁਮਿਨਾਟੀ(Dil-Luminati) ਟੂਰ ਦਾ ਹਿੱਸਾ ਹੋਣ ਵਾਲਾ ਇਹ ਵਿਸ਼ਾਲ ਸਮਾਗਮ ਅਬੂ ਧਾਬੀ ਦੇ ਇਤਿਹਾਦ ਪਾਰਕ(Etihad Park) ਵਿੱਚ ਹੋਵੇਗਾ। ਸ਼ੋਅ ਦੇ ਪ੍ਰਬੰਧਕਾਂ ਨੂੰ ਉਮੀਦ ਹੈ ਕਿ ਵੱਡੀ ਤਦਾਦ ਵਿੱਚ ਹਜ਼ਾਰਾਂ ਦਰਸ਼ਕ ਇਸ ਸ਼ੋਅ ਵਿੱਚ ਸ਼ਮੂਲੀਅਤ ਕਰਨਗੇ।

ਇਹ ਸੰਗੀਤ ਸਮਾਰੋਹ 9 ਨਵੰਬਰ ਨੂੰ ਹੋਵੇਗਾ ਅਤੇ ਇਸ ਸਮਾਰੋਹ ਲਈ ਸਾਰੇ ਲੋੜੀਂਦੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਇਸ ਸ਼ੋਅ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ ਜਲਦ ਸ਼ੁਰੂ ਹੋਵੇਗੀ ਅਤੇ ਯਕੀਨੀ ਬਣਾਇਆ ਜਾਵੇਗਾ ਕਿ ਦਰਸ਼ਕਾਂ ਨੂੰ ਟਿਕਟਾਂ ਸੰਬੰਧੀ ਕੋਈ ਸਮੱਸਿਆ ਨਾ ਆਵੇ। ਦਿਲਜੀਤ ਦੋਸਾਂਝ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਇਸ ਸ਼ੋਅ ਸਬੰਧੀ ਜਾਣਕਾਰੀ ਸਾਂਝੀ ਕੀਤੀ ਹੈ ਅਤੇ ਉਹ ਆਪ ਵੀ ਇਸ ਸ਼ੋਅ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਨ। ਦਿਲਜੀਤ ਦੋਸਾਂਝ ਨੇ ਹਾਲ ਹੀ ਵਿੱਚ ਇਮਤਿਆਜ਼ ਅਲੀ ਦੁਆਰਾ ਨਿਰਦੇਸ਼ਿਤ ਫਿਲਮ "ਅਮਰ ਸਿੰਘ ਚਮਕੀਲਾ" ਵਿੱਚ ਵੀ ਅਹਿਮ ਰੋਲ ਨਿਭਾਇਆ ਸੀ ਅਤੇ ਇਸ ਫਿਲਮ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਸੀ।
 

Gurpreet | 22/08/24
Ad Section
Ad Image

ਸੰਬੰਧਿਤ ਖ਼ਬਰਾਂ