ਜਿੰਮੀ ਕਿਮਲ ਨਹੀਂ ਕਰਨਗੇ ਅਗਲੇ ਆਸਕਰ ਦੀ ਮੇਜ਼ਬਾਨੀ

ਜਿੰਮੀ ਕਿਮਲ ਨਹੀਂ ਕਰਨਗੇ ਅਗਲੇ ਆਸਕਰ ਦੀ ਮੇਜ਼ਬਾਨੀ

ਜਿੰਮੀ ਕਿਮਲ(Jimmy Kimmel) ਨੇ ਕਿਹਾ ਕਿ, ਮੈਂ ਅਗਲੇ ਸਾਲ ਪੰਜਵੇਂ ਆੱਸਕਰ ਅਵਾਰਡ ਦੀ ਮੇਜ਼ਬਾਨੀ ਕਰਨ ਦੀ ਬੇਨਤੀ ਨੂੰ ਠੁਕਰਾ ਦਿੱਤਾ ਹੈ। ਕੈਲੀਫੋਰਨੀਆ ਦੇ ਗਵਰਨਰ ਗੇਵਿਨ ਨਿਊਜ਼ੋਮ, ਸਾਬਕਾ ਐਨਐਫਐਲ(NFL) ਖਿਡਾਰੀ ਮਾਰਸ਼ਨ ਲਿੰਚ, ਅਤੇ ਐਨਐਫਐਲ ਏਜੰਟ ਡੱਗ ਹੈਂਡਰਿਕਸਨ ਨਾਲ ਪੋਡਕਾਸਟ 'ਤੇ ਗੱਲਬਾਤ ਦੌਰਾਨ, ਕਿਮਲ ਨੇ ਕਿਹਾ ਕਿ ਆੱਸਕਰ ਅਤੇ ਉਸਦੇ ਦੂਸਰੇ ਰਾਤ ਦੇ ਸ਼ੋਅ, ਦੋਵਾਂ ਦੀ ਮੇਜ਼ਬਾਨੀ ਕਰਨਾ ਉਸ ਲਈ ਮੁਸ਼ਕਲ ਹੈ।

ਜਿੰਮੀ ਨੇ ਕਿਹਾ ਕਿ "ਇਹ ਔਖਾ ਹੈ ਅਤੇ ਇਸ ਨਾਲ ਸ਼ੋਅ ਤੇ ਮਾੜਾ ਪ੍ਰਭਾਵ ਪੈ ਸਕਦਾ ਹੈ।“ "ਜਦੋਂ ਮੈਂ ਆੱਸਕਰ 'ਤੇ ਧਿਆਨ ਕੇਂਦਰਿਤ ਕਰਦਾ ਹਾਂ, ਤਾਂ ਮੇਰਾ ਦੂਜੇ ਸ਼ੋਅ ਤੇ ਸੰਤੁਲਨ ਨਹੀਂ ਰਹਿੰਦਾ ਅਤੇ ਮੈਂ ਹੁਣੇ ਫੈਸਲਾ ਕੀਤਾ ਹੈ ਕਿ ਮੈਂ ਇਸ ਸਾਲ, ਇਸ ਸਥਿਤੀ ਨਾਲ ਨਜਿੱਠਣਾ ਨਹੀਂ ਚਾਹੁੰਦਾ। ਮੈਨੂੰ ਪਿਛਲੇ ਸਾਲ ਬਹੁਤ ਜ਼ਿਆਦਾ ਪ੍ਰੇਸ਼ਾਨੀ ਹੋਈ।”

ਕਿਮਲ ਨੇ 2017, 2018, 2023 ਅਤੇ 2024 ਦੇ ਅਕੈਡਮੀ ਅਵਾਰਡਾਂ ਦੀ ਮੇਜ਼ਬਾਨੀ ਕੀਤੀ ਹੈ। ਕਿਮਲ ਨੇ ਕਿਹਾ ਕਿ ਉਸਦੇ ਰਾਤ ਦੇ ਸ਼ੋਅ ਦੇ ਲੇਖਕ ਵੀ ਆੱਸਕਰ 'ਤੇ ਉਸਦੇ ਨਾਲ ਕੰਮ ਕਰਦੇ ਹਨ ਅਤੇ "ਇਹ ਉਹਨਾਂ ਦਾ ਵੀ ਧਿਆਨ ਭਟਕਾਉਂਦਾ ਹੈ।" 97ਵਾਂ ਆੱਸਕਰ 2 ਮਾਰਚ, 2025 ਨੂੰ ਆਯੋਜਿਤ ਕੀਤਾ ਜਾਵੇਗਾ ਅਤੇ ਇਸਦੇ ਮੇਜ਼ਬਾਨ(host) ਦਾ ਅਜੇ ਐਲਾਨ ਨਹੀਂ ਕੀਤਾ ਗਿਆ ਹੈ। ਆੱਸਕਰ ਲਈ ਨਾਮਜ਼ਦ ਵਿਅਕਤੀਆਂ ਦਾ ਐਲਾਨ 17 ਜਨਵਰੀ, 2025 ਨੂੰ ਕੀਤਾ ਜਾਵੇਗਾ।
 

Gurpreet | 14/08/24
Ad Section
Ad Image

ਸੰਬੰਧਿਤ ਖ਼ਬਰਾਂ