ਤੁਰਕੀ ਨੇ 9 ਦਿਨਾਂ ਬਾਅਦ ਇੰਸਟਾਗ੍ਰਾਮ ਸੇਵਾ ਮੁੜ ਸ਼ੁਰੂ ਕੀਤੀ

ਤੁਰਕੀ ਨੇ 9 ਦਿਨਾਂ ਬਾਅਦ ਇੰਸਟਾਗ੍ਰਾਮ ਸੇਵਾ ਮੁੜ ਸ਼ੁਰੂ ਕੀਤੀ

ਤੁਰਕੀ ਨੇ 9 ਦਿਨਾਂ ਤੱਕ ਲੱਖਾਂ ਉਪਭੋਗਤਾਵਾਂ ਦੇ ਇੰਸਟਾਗ੍ਰਾਮ ਤੋਂ ਵਾਂਝੇ ਰਹਿਣ ਤੋਂ ਬਾਅਦ ਸ਼ਨੀਵਾਰ ਸ਼ਾਮ ਨੂੰ ਇੰਸਟਾਗ੍ਰਾਮ ਨੂੰ ਮੁੜ ਚਾਲੂ ਕਰ ਦਿੱਤਾ ਹੈ। ਟਰਾਂਸਪੋਰਟ ਮੰਤਰੀ ਅਬਦੁਲਕਾਦਿਰ ਉਰਾਲੋਗਲੂ ਨੇ ਐਕਸ 'ਤੇ ਕਿਹਾ, "ਇੰਸਟਾਗ੍ਰਾਮ ਦੇ ਪ੍ਰਤੀਨਿਧੀਆਂ ਨਾਲ ਸਾਡੀ ਗੱਲਬਾਤ ਤੋਂ ਬਾਅਦ, ਅਸੀਂ ਰਾਤ 9:30 ਵਜੇ (1830 GMT) ਤੋਂ ਬਾਅਦ ਇੰਸਟਾਗ੍ਰਾਮ ਨੂੰ ਅਨਬਲੌਕ ਕਰ ਦੇਵਾਂਗੇ।"

ਇੰਸਟਾਗ੍ਰਾਮ ਨੂੰ 2 ਅਗਸਤ ਤੋਂ ਤੁਰਕੀ ਵਿੱਚ ਬਲੌਕ ਕਰ ਦਿੱਤਾ ਗਿਆ ਸੀ। ਸ਼ਨੀਵਾਰ ਸ਼ਾਮ ਨੂੰ ਇੱਕ ਮੰਤਰੀ ਨੇ ਕੁਝ ਘਟਨਾਵਾਂ ਦਾ ਜਿਕਰ ਕੀਤਾ ਜਿਸ ਵਿੱਚ ਇੰਸਟਾਗ੍ਰਾਮ ਨੇ "ਜੂਆ, ਨਸ਼ੀਲੇ ਪਦਾਰਥਾਂ ਅਤੇ ਬੱਚਿਆਂ ਦੇ ਦੁਰਵਿਵਹਾਰ" ਨਾਲ ਸਬੰਧਤ ਹਜ਼ਾਰਾਂ ਪੋਸਟਾਂ ਨੂੰ ਮਿਟਾਉਣ ਤੋਂ ਇਨਕਾਰ ਕਰ ਦਿੱਤਾ ਸੀ। ਮੈਟਾ ਨੇ ਇਸ ਟਿੱਪਣੀ ਤੇ ਇਨਕਾਰ ਕਰਦਿਆਂ ਕਿਹਾ ਕਿ ਉਸਨੇ ਤੁਰਕੀ ਅਧਿਕਾਰੀਆਂ ਦੀ ਬੇਨਤੀ 'ਤੇ ਸਾਲ ਦੇ ਪਹਿਲੇ ਅੱਧ ਵਿੱਚ ਲਗਭਗ 2,500 ਪੋਸਟਾਂ ਮਿਟਾ ਦਿੱਤੀਆਂ ਸਨ।

ਫਹਰੇਤਿਨ ਅਲਤੂਨ, ਨੇ ਇੰਸਟਾਗ੍ਰਾਮ 'ਤੇ ਫਲਸਤੀਨੀ ਸਮੂਹ ਹਮਾਸ ਦੇ ਰਾਜਨੀਤਿਕ ਨੇਤਾ ਦੇ ਨਜ਼ਦੀਕੀ ਸਹਿਯੋਗੀ ਇਸਮਾਈਲ ਹਨੀਹ ਦੀ ਹੱਤਿਆ ਤੇ ਸ਼ੋਕ ਪ੍ਰਗਟਾਉਂਦੇ ਸੰਦੇਸ਼ਾਂ ਨੂੰ ਰੋਕਣ ਦਾ ਦੋਸ਼ ਲਗਾਇਆ। ਈ-ਕਾਮਰਸ ਐਸੋਸੀਏਸ਼ਨ ਦੇ ਉਪ-ਪ੍ਰਧਾਨ, ਐਮਰੇ ਏਕਮੇਕਸੀ ਦੇ ਅਨੁਸਾਰ, ਤੁਰਕੀ ਦੇ 85 ਮਿਲੀਅਨ ਵਸਨੀਕਾਂ ਵਿੱਚੋਂ 60 ਤੋਂ 70 ਪ੍ਰਤੀਸ਼ਤ ਦੇ ਕਰੀਬ ਨਾਗਰਿਕ ਇੰਸਟਾਗ੍ਰਾਮ ਚਲਾਉਂਦੇ ਹਨ ਅਤੇ ਹਰ ਦਿਨ ਇਸ ਸਾਈਟ 'ਤੇ ਲਗਭਗ $ 57 ਮਿਲੀਅਨ ਦਾ ਕਾਰੋਬਾਰ ਕੀਤਾ ਜਾਂਦਾ ਹੈ।
 

Gurpreet | 11/08/24
Ad Section
Ad Image

ਸੰਬੰਧਿਤ ਖ਼ਬਰਾਂ