ਵਿਏਨਾ ਵਿੱਚ ਟੇਲਰ ਸਵਿਫਟ ਦੇ ਸ਼ੋਅ ਦੌਰਾਨ ਆਈਐਸਆਈਐਸ ਦੀ ਅੱਤਵਾਦੀ ਸਾਜ਼ਿਸ਼ ਨਾਕਾਮ

ਵਿਏਨਾ ਵਿੱਚ ਟੇਲਰ ਸਵਿਫਟ ਦੇ ਸ਼ੋਅ ਦੌਰਾਨ ਆਈਐਸਆਈਐਸ ਦੀ ਅੱਤਵਾਦੀ ਸਾਜ਼ਿਸ਼ ਨਾਕਾਮ

ਵਿਏਨਾ(Vienna) ਵਿਖੇ ਟੇਲਰ ਸਵਿਫਟ ਦਾ ਆਉਣ ਵਾਲਾ ਸ਼ੋਅ ਆਈਐਸਆਈਐਸ(ISIS) ਦੇ ਮੁੱਖ ਨਿਸ਼ਾਨਿਆਂ ਵਿੱਚੋਂ ਇੱਕ ਸੀ ਅਤੇ ਇਸ ਸਾਜਿਸ਼ ਨੂੰ ਆਸਟ੍ਰੀਆ ਦੀ ਸੰਘੀ ਅਤੇ ਰਾਜ ਪੁਲਿਸ ਦੁਆਰਾ ਦੋ ਵਿਅਕਤੀਆਂ ਦੀ ਗ੍ਰਿਫਤਾਰੀ ਨਾਲ ਨਾਕਾਮ ਕਰ ਦਿੱਤਾ ਗਿਆ ਹੈ। ਪੁਲਿਸ ਨੇ ਕਿਹਾ ਟੇਲਰ ਸਵਿਫਟ ਦੇ ਸੰਗੀਤ ਸ਼ੋਅ ਨਿਰਧਾਰਤ ਸਮੇਂ ਅਨੁਸਾਰ ਹੋਣਗੇ, ਹਾਲਾਂਕਿ ਕੁਝ ਘੰਟਿਆਂ ਬਾਅਦ ਇਸ ਸ਼ੋਅ ਦੇ ਪ੍ਰਮੋਟਰ ਨੇ ਘੋਸ਼ਣਾ ਕੀਤੀ ਕਿ ਉਨ੍ਹਾਂ ਨੇ ਸੁਰੱਖਿਆ ਚਿੰਤਾਵਾਂ ਦੇ ਕਾਰਨ ਸ਼ੋਅ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਹੈ।

ਬੁੱਧਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਵਿੱਚ, ਵਿਏਨਾ ਰਾਜ ਦੇ ਪੁਲਿਸ ਨਿਰਦੇਸ਼ਕ ਫ੍ਰਾਂਜ਼ ਰੂਫ ਅਤੇ ਪੁਲਿਸ ਮੁਖੀ ਗੇਹਾਰਡ ਪੁਰਸਟਲ ਨੇ ਕਿਹਾ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਵਿੱਚੋਂ ਇੱਕ 19 ਸਾਲ ਦਾ ਸੀ ਜਿਸ ਨੇ ਕਥਿਤ ਤੌਰ 'ਤੇ ਆਈਐਸਆਈਐਸ ਪ੍ਰਤੀ ਆਪਣੀ ਵਫ਼ਾਦਾਰੀ ਦਾ ਪ੍ਰਗਟਾਵਾ ਕੀਤਾ ਸੀ। ਜਾਂਚਕਰਤਾਵਾਂ ਨੇ ਦੱਸਿਆ ਕਿ ਇਸ ਵਿਅਕਤੀ ਤੋਂ ਬੰਬ ਬਣਾਉਣ ਲਈ ਵਰਤੇ ਜਾਂਦੇ ਰਸਾਇਣਕ ਪਦਾਰਥ ਬਰਾਮਦ ਹੋਏ ਹਨ।

ਆਸਟ੍ਰੀਆ ਦੇ ਸ਼ੋਅ ਦੇ ਪ੍ਰਮੋਟਰ, ਬੈਰਾਕੁਡਾ(Barracuda) ਮਿਊਜ਼ਿਕ ਨੇ ਕਿਹਾ, "ਸਾਡੇ ਕੋਲ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਨਿਰਧਾਰਤ ਤਿੰਨ ਸ਼ੋਆਂ ਨੂੰ ਰੱਦ ਕਰਨ ਤੋਂ ਇਲਾਵਾ ਕੋਈ ਵਿਕਲਪ ਨਹੀਂ ਹੈ ਅਤੇ ਸਾਰੀਆਂ ਟਿਕਟਾਂ ਅਗਲੇ 10 ਦਿਨਾਂ ਵਿੱਚ ਵਾਪਸ ਕਰ ਦਿੱਤੀਆਂ ਜਾਣਗੀਆਂ।" ਸਵਿਫਟ ਨੇ ਆਪਣੇ ਈਰਾਸ ਟੂਰ ਲਈ ਵੀਰਵਾਰ, ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਵਿਏਨਾ ਦੇ ਅਰਨਸਟ-ਹੈਪਲ-ਸਟੇਡੀਅਨ(Ernst-Happel-Stadion) ਵਿੱਚ ਪ੍ਰਦਰਸ਼ਨ ਕਰਨਾ ਸੀ।
 

Gurpreet | 08/08/24
Ad Section
Ad Image

ਸੰਬੰਧਿਤ ਖ਼ਬਰਾਂ