ਯੂਟਿਊਬਰ ਨੌਰਮ ਨੇ ਬਿਨਾਂ ਸੁੱਤੇ ਲਗਾਤਾਰ 12 ਦਿਨਾਂ ਲਈ ਕੀਤੀ ਲਾਈਵਸਟ੍ਰੀਮ

ਯੂਟਿਊਬਰ ਨੌਰਮ ਨੇ ਬਿਨਾਂ ਸੁੱਤੇ ਲਗਾਤਾਰ 12 ਦਿਨਾਂ ਲਈ ਕੀਤੀ ਲਾਈਵਸਟ੍ਰੀਮ

ਆਸਟ੍ਰੇਲੀਆ ਦੇ ਇੱਕ ਯੂਟਿਊਬਰ, ਨੌਰਮ(Norme) ਨੇ ਹਾਲ ਹੀ ਵਿੱਚ ਸਭ ਤੋਂ ਲੰਬੇ ਸਮੇਂ ਤੱਕ ਜਾਗਣ ਦੇ ਮੌਜੂਦਾ ਵਿਸ਼ਵ ਰਿਕਾਰਡ ਨੂੰ ਪਾਰ ਕੀਤਾ ਹੈ। ਲਾਈਵਸਟ੍ਰੀਮ ਦੇ ਦੌਰਾਨ ਉਸਦਾ ਭਰਾ ਡੌਨ ਕਈ ਤਰ੍ਹਾਂ ਦੀਆਂ ਚਾਲਾਂ ਵਰਤ ਕੇ ਨੌਰਮ ਦੀ ਜਾਗਦੇ ਰਹਿਣ ਵਿੱਚ ਸਹਾਇਤਾ ਕਰ ਰਿਹਾ ਸੀ ਜਿਵੇਂ ਕਿ ਉਸਤੇ ਪਾਣੀ ਦੇ ਛਿੱਟੇ ਮਾਰਨਾ ਅਤੇ ਜਦੋਂ ਉਹ ਬਹੁਤ ਜ਼ਿਆਦਾ ਥੱਕ ਜਾਂਦਾ ਤਾਂ ਉਸਨੂੰ ਉੱਠਣ ਲਈ ਮਜਬੂਰ ਕਰਦਾ।

ਹਾਲਾਂਕਿ ਦਰਸ਼ਕ ਚਿੰਤਤ ਹੋ ਗਏ ਹਨ ਕਿਉਂਕਿ ਨੌਰਮ ਨੇ ਚੇਤਨਾ ਗੁਆਉਣੀ ਸ਼ੁਰੂ ਕਰ ਦਿੱਤੀ ਹੈ। ਬਹੁਤ ਸਾਰੇ ਦਰਸ਼ਕਾਂ ਦਾ ਮੰਨਣਾ ਹੈ ਕਿ ਇਹ ਚੁਣੌਤੀ(challenge) ਹੱਦ ਪਾਰ ਕਰ ਗਈ ਹੈ ਅਤੇ ਨੌਰਮ ਨੂੰ ਆਪਣੀ ਭਲਾਈ ਲਈ ਇਸ ਨੂੰ ਬੰਦ ਕਰ ਦੇਣਾ ਚਾਹੀਦਾ ਹੈ। ਕੁਝ ਵਿਅਕਤੀ ਡਾਕਟਰੀ ਸਹਾਇਤਾ ਭੇਜਣ ਲਈ ਨੌਰਮ ਦੇ ਸਥਾਨ ਦਾ ਪਤਾ ਲਗਾਉਣ ਦੀ ਕੋਸ਼ਿਸ਼ ਵੀ ਕਰ ਰਹੇ ਹਨ। ਇਹਨਾਂ ਚਿੰਤਾਵਾਂ ਦੇ ਬਾਵਜੂਦ, ਲਾਈਵ ਸਟ੍ਰੀਮ ਜਾਰੀ ਹੈ।

ਇੱਥੇ ਇਹ ਗੱਲ ਮਹੱਤਵਪੂਰਨ ਹੈ ਕਿ ਇਸ ਵਿਸ਼ੇਸ਼ ਕਿਸਮ ਦੇ ਵਿਸ਼ਵ ਰਿਕਾਰਡ ਨੂੰ ਅਜੇ ਤੱਕ ਗਿਨੀਜ਼ ਵਰਲਡ ਰਿਕਾਰਡ ਦੁਆਰਾ ਅਧਿਕਾਰਤ ਤੌਰ 'ਤੇ ਮਾਨਤਾ ਨਹੀਂ ਦਿੱਤੀ ਗਈ ਹੈ। ਪਹਿਲਾਂ ਵੀ ਇੱਕ ਵਿਅਕਤੀ, ਰੈਂਡੀ ਗਾਰਡਨਰ ਨੇ ਅਜਿਹਾ ਕਾਰਨਾਮਾ ਕੀਤਾ ਸੀ ਜੋ ਵਿਗਿਆਨ ਮੇਲੇ(Science Fair) ਦੇ ਪ੍ਰੋਜੈਕਟ ਦੇ ਹਿੱਸੇ ਵਜੋਂ 264 ਘੰਟੇ ਤੱਕ ਜਾਗਦਾ ਰਿਹਾ। ਗਾਰਡਨਰ ਨੂੰ ਇਸਤੋਂ ਬਾਅਦ ਗੰਭੀਰ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਹੈ।
 

Gurpreet | 13/08/24
Ad Section
Ad Image

ਸੰਬੰਧਿਤ ਖ਼ਬਰਾਂ