ਜੈਗੁਆਰ ਹੁਣ ਅਮਰੀਕਾ ਵਿੱਚ ਆਪਣੀਆਂ ਕਾਰਾਂ ਨਹੀਂ ਬਣਾਵੇਗੀ

land rover company

ਯੂਕੇ-ਅਧਾਰਤ ਕਾਰ ਨਿਰਮਾਤਾ ਜੈਗੁਆਰ, ਲੈਂਡ ਰੋਵਰ ਨੇ ਕਿਹਾ ਹੈ ਕਿ ਇਸਦਾ ਅਮਰੀਕਾ ਵਿੱਚ ਵਾਹਨਾਂ ਦਾ ਉਤਪਾਦਨ ਕਰਨ ਦਾ ਇਰਾਦਾ ਨਹੀਂ ਹੈ, ਕਿਉਂਕਿ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਟੈਰਿਫਾਂ ਨੇ ਮੋਟਰ ਉਦਯੋਗ ਨੂੰ ਕਾਫੀ ਪ੍ਰਭਾਵਿਤ ਕੀਤਾ ਹੈ।

"ਇੱਕ ਮੀਡੀਆ ਕਾਲ ਵਿੱਚ ਜੈਗੁਆਰ ਦੇ ਸੀ.ਈ.ਉ. (CEO) ਦੁਆਰਾ ਕੀਤੀਆਂ ਗਈਆਂ ਟਿੱਪਣੀਆਂ 'ਤੇ ਆਧਾਰਿਤ ਲੇਖਾਂ ਤੋਂ ਬਾਅਦ, ਅਸੀਂ ਪੁਸ਼ਟੀ ਕਰ ਸਕਦੇ ਹਾਂ ਕਿ ਸਾਡੀ ਅਮਰੀਕਾ ਵਿੱਚ ਕਾਰਾਂ ਬਣਾਉਣ ਦੀ ਕੋਈ ਯੋਜਨਾ ਨਹੀਂ ਹੈ।"

ਜੈਗੁਆਰ, ਜਿਸਦੀ ਅਮਰੀਕਾ ਵਿੱਚ ਕੋਈ ਫੈਕਟਰੀ ਨਹੀਂ ਹੈ, ਨੇ ਅਪ੍ਰੈਲ ਵਿੱਚ ਟਰੰਪ ਦੇ ਪਹਿਲੇ ਟੈਰਿਫ ਐਲਾਨਾਂ ਤੋਂ ਬਾਅਦ ਦੇਸ਼ ਵਿੱਚ ਸ਼ਿਪਮੈਂਟ ਰੋਕ ਦਿੱਤੀ ਸੀ ਪਰ ਉਨ੍ਹਾਂ ਨੇ ਇਸ ਮਹੀਨੇ ਦੇਸ਼ ਨੂੰ ਮੁੜ ਨਿਰਯਾਤ ਸ਼ੁਰੂ ਕੀਤਾ ਸੀ।

ਇਸ ਹਫ਼ਤੇ, ਇਹ ਫਰਮ ਉਨ੍ਹਾਂ ਕੰਪਨੀਆਂ ਦੀ ਵਧ ਰਹੀ ਸੂਚੀ ਵਿੱਚ ਸ਼ਾਮਲ ਹੋ ਗਈ ਜਿਨ੍ਹਾਂ ਆਪਣੇ ਮੁਨਾਫ਼ੇ ਦੀ ਭਵਿੱਖਬਾਣੀ ਬਾਰੇ ਪਾਸਾ ਵੱਟਿਆ  ਕਿਉਂਕਿ ਟਰੰਪ ਦੀਆਂ ਵਪਾਰਕ ਨੀਤੀਆਂ ਦੁਨੀਆ ਭਰ ਦੇ ਕਾਰੋਬਾਰਾਂ ਨੂੰ ਪ੍ਰਭਾਵਤ ਕਰ ਰਹੀਆਂ ਹਨ।

ਅਪ੍ਰੈਲ ਦੇ ਸ਼ੁਰੂ ਵਿੱਚ ਟਰੰਪ ਦੇ ਸਵੈ-ਘੋਸ਼ਿਤ 'ਮੁਕਤੀ ਦਿਵਸ' 'ਤੇ ਉਸਨੇ ਐਲਾਨ ਕੀਤਾ ਕਿ ਯੂਕੇ ਅਮਰੀਕਾ ਨੂੰ ਨਿਰਯਾਤ ਕੀਤੇ ਜਾਣ ਵਾਲੇ ਸਾਰੇ ਸਮਾਨ 'ਤੇ 10% ਟੈਰਿਫ ਲਗਾਏਗਾ। ਬਾਅਦ ਵਿੱਚ ਕਾਰਾਂ, ਸਟੀਲ ਅਤੇ ਐਲੂਮੀਨੀਅਮ 'ਤੇ ਹੋਰ ਸਖ਼ਤ ਟੈਰਿਫ ਲਾਗੂ ਕੀਤੇ ਗਏ।

ਪਰ ਪਿਛਲੇ ਹਫ਼ਤੇ, ਅਮਰੀਕਾ ਨੇ ਦੇਸ਼ ਵਿੱਚ ਕੁਝ ਸਟੀਲ ਅਤੇ ਐਲੂਮੀਨੀਅਮ ਨੂੰ ਟੈਰਿਫ-ਮੁਕਤ ਕਰਨ ਦੀ ਇਜਾਜ਼ਤ ਦੇਣ 'ਤੇ ਸਹਿਮਤੀ ਪ੍ਰਗਟਾਈ, ਅਤੇ ਬ੍ਰਿਟਿਸ਼ ਕਾਰਾਂ ਦੀ ਇੱਕ ਨਿਰਧਾਰਤ ਗਿਣਤੀ 'ਤੇ ਟੈਕਸ ਘਟਾ ਦਿੱਤੇ ਸਨ।

ਦੁਨੀਆ ਭਰ ਦੇ ਦੇਸ਼ਾਂ ਤੋਂ ਆਯਾਤ 'ਤੇ 10% ਟੈਰਿਫ ਅਜੇ ਵੀ ਅਮਰੀਕਾ ਵਿੱਚ ਦਾਖਲ ਹੋਣ ਵਾਲੇ ਜ਼ਿਆਦਾਤਰ ਯੂਕੇ ਦੇ ਸਮਾਨ 'ਤੇ ਲਾਗੂ ਹੁੰਦਾ ਹੈ।

ਵਿਰੋਧੀ ਲਗਜ਼ਰੀ ਕਾਰ ਨਿਰਮਾਤਾ ਮਰਸੀਡੀਜ਼-ਬੈਂਜ਼, ਅਤੇ ਕ੍ਰਾਈਸਲਰ-ਮਾਲਕ ਸਟੈਲੈਂਟਿਸ ਨੇ ਵੀ ਅੱਗੇ ਮੁਨਾਫੇ ਬਾਰੇ ਭਵਿੱਖਬਾਣੀਆਂ ਦੇਣ ਤੋਂ ਪਾਸਾ ਵੱਟਿਆ ਜਦੋਂ ਕਿ ਫੋਰਡ ਨੇ ਕਿਹਾ ਕਿ ਅਮਰੀਕੀ ਟੈਰਿਫਾਂ ਨਾਲ ਇਸ ਸਾਲ ਲਗਭਗ $1.5 ਬਿਲੀਅਨ (£1.13 ਬਿਲੀਅਨ) ਦਾ ਨੁਕਸਾਨ ਹੋਵੇਗਾ।

ਮੋਟਰ ਉਦਯੋਗ ਤੋਂ ਬਾਹਰ, ਮਸ਼ਹੂਰ ਫਰਮਾਂ ਦੇ ਉੱਚ ਕਾਰਜਕਾਰੀ ਅਧਿਕਾਰੀਆਂ ਨੇ ਹਾਲ ਹੀ ਵਿੱਚ ਚੇਤਾਵਨੀ ਦਿੱਤੀ ਹੈ ਕਿ ਟੈਰਿਫਾਂ ਦਾ ਉਨ੍ਹਾਂ ਦੀਆਂ ਕੰਪਨੀਆਂ ਅਤੇ ਵਿਆਪਕ ਅਰਥਵਿਵਸਥਾ 'ਤੇ ਪ੍ਰਭਾਵ ਪੈ ਰਿਹਾ ਹੈ।

ਪਿਛਲੇ ਮਹੀਨੇ ਤਕਨਾਲੋਜੀ ਦਿੱਗਜ ਇੰਟਲ(Intel), ਫੁੱਟਵੀਅਰ ਨਿਰਮਾਤਾ ਸਕੈਚਰਜ਼ ਅਤੇ ਖਪਤਕਾਰ ਵਸਤੂਆਂ ਦੀ ਫਰਮ ਪ੍ਰੋਕਟਰ ਐਂਡ ਗੈਂਬਲ ਨੇ ਆਰਥਿਕ ਅਨਿਸ਼ਚਿਤਤਾ ਦਾ ਹਵਾਲਾ ਦਿੰਦੇ ਹੋਏ ਆਪਣੇ ਮੁਨਾਫ਼ੇ ਦੇ ਅਨੁਮਾਨਾਂ ਨੂੰ ਘਟਾ ਦਿੱਤਾ।

ਇਸ ਦੌਰਾਨ, ਸਪੋਰਟਸਵੀਅਰ ਦਿੱਗਜ, ਐਡੀਡਾਸ(Adidas) ਨੇ ਚੇਤਾਵਨੀ ਦਿੱਤੀ ਸੀ ਕਿ ਟਰੰਪ ਦੁਆਰਾ ਲਗਾਏ ਗਏ ਆਯਾਤ ਟੈਕਸਾਂ ਨਾਲ ਗਜ਼ਲ ਅਤੇ ਸਾਂਬਾ ਸਮੇਤ ਪ੍ਰਸਿੱਧ ਟ੍ਰੇਨਰਾਂ ਲਈ ਅਮਰੀਕਾ ਵਿੱਚ ਕੀਮਤਾਂ ਵੱਧ ਜਾਣਗੀਆਂ।

ਇਸ ਮਹੀਨੇ, ਬਾਰਬੀ(Barbie) ਬਣਾਉਣ ਵਾਲੀ ਕੰਪਨੀ ਮੈਟਲ ਨੇ ਕਿਹਾ ਕਿ ਉਹ ਅਮਰੀਕਾ ਵਿੱਚ ਆਪਣੇ ਕੁਝ ਖਿਡੌਣਿਆਂ ਦੀਆਂ ਕੀਮਤਾਂ ਵਧਾ ਦੇਵੇਗੀ ਕਿਉਂਕਿ ਟੈਰਿਫਾਂ ਕਾਰਨ ਇਸਦੀਆਂ ਲਾਗਤਾਂ ਵਧਦੀਆਂ ਹਨ।

Gurpreet | 15/05/25

ਸੰਬੰਧਿਤ ਖ਼ਬਰਾਂ

ਤੁਹਾਨੂੰ ਇਹ ਪਸੰਦ ਹੋ ਸਕਦਾ ਹੈ