ਰੌਇਲ ਐਨਫੀਲਡ ਨੇ ਨਵੇਂ ਹਿਮਾਲੀਅਨ 750 ਅਤੇ ਇਲੈਕਟ੍ਰਿਕ ਵੇਰੀਐਂਟ ਦੀ ਝਲਕ ਪੇਸ਼ ਕੀਤੀ

royal enfield himalian

ਐਚਟੀ(HT) ਆਟੋ ਦੀ ਰਿਪੋਰਟ ਅਨੁਸਾਰ, ਰਾਇਲ ਐਨਫੀਲਡ ਨੇ ਅਧਿਕਾਰਤ ਤੌਰ 'ਤੇ ਦੋ ਨਵੀਆਂ ਐਡਵੈਂਚਰ ਮੋਟਰਸਾਈਕਲਾਂ ਨੂੰ ਪੇਸ਼ ਕੀਤਾ ਹੈ - ਹਿਮਾਲੀਅਨ ਅਤੇ ਇਸਦੇ ਇਲੈਕਟ੍ਰਿਕ ਹਮਰੁਤਬਾ ਦਾ ਇੱਕ ਬਿਹਤਰ ਵਰਜਨ। ਉਚਾਈ ਤੇ ਟੈਸਟਿੰਗ ਲਈ ਦੋਵੇਂ ਮੋਟਰਸਾਈਕਲਾਂ ਨੂੰ ਹਾਲ ਹੀ ਵਿੱਚ ਲੱਦਾਖ ਦੇ ਖਾਰਦੁੰਗ ਲਾ ਵਿੱਚ ਲਿਜਾਇਆ ਗਿਆ ਸੀ, ਜੋ ਕਿ 18,380 ਫੁੱਟ 'ਤੇ ਦੁਨੀਆ ਦੇ ਸਭ ਤੋਂ ਉੱਚੇ ਮੋਟਰੇਬਲ ਰਸਤਿਆਂ ਵਿੱਚੋਂ ਇੱਕ ਹੈ।

ਹਿਮਾਲੀਅਨ 750: ਵੱਡਾ ਇੰਜਣ, ਟੂਰਿੰਗ ਫੋਕਸ
ਜਦੋਂ ਕਿ ਇਸਦਾ ਇਲੈਕਟ੍ਰਿਕ ਵਰਜਨ 2023 ਅਤੇ 2024 ਵਿੱਚ EICMA ਵਿੱਚ ਪਹਿਲਾਂ ਦਿਖਾਈ ਦੇ ਚੁੱਕਾ ਹੈ, ਇਹ ਨਵੇਂ, ਵੱਧ ਸਮਰੱਥਾ ਵਾਲੇ ਹਿਮਾਲੀਅਨ ਦੀ ਝਲਕ ਇੱਕ ਪ੍ਰੋਟੋਟਾਈਪ ਦੇ ਰੂਪ ਵਿੱਚ ਪੇਸ਼ ਕਰਦਾ ਹੈ। ਬਾਡੀ ਵਾਲਾ ਹਿੱਸਾ ਛੁਪੇ ਹੋਣ ਦੇ ਬਾਵਜੂਦ, ਇਸਦੇ ਸਿਰਫ ਮੁੱਖ ਡਿਜ਼ਾਈਨ ਅਤੇ ਮਕੈਨੀਕਲ ਚੀਜਾਂ ਦਿਖਾਈ ਦੇ ਰਹੀਆਂ ਹਨ।

ਰਿਪੋਰਟ ਅਨੁਸਾਰ, ਮੋਟਰਸਾਈਕਲ ਇੱਕ ਸਧਾਰਨ ਰੌਇਲ ਐਨਫੀਲਡ ਦੀ ਫਰੰਟ ਲੁੱਕ ਬਰਕਰਾਰ ਰੱਖ ਸਕਦਾ ਹੈ ਜਿਸ ਵਿੱਚ ਇੱਕ ਰਵਾਇਤੀ ਫਰੰਟ ਮਡਗਾਰਡ ਅਤੇ ਹੋਰ ਹਾਲੀਆ ਮਾਡਲਾਂ ਦੇ ਸਮਾਨ ਇੱਕ LED ਹੈੱਡਲੈਂਪ ਹੋਵੇਗਾ। ਇਸ ਵਿੱਚ ਇੱਕ ਵਿੰਡਸਕਰੀਨ ਜੋੜੀ ਗਈ ਹੈ ਜੋ ਸੰਭਵ ਤੌਰ 'ਤੇ ਲੰਬੀ ਦੂਰੀ ਤੈਅ ਕਰਨ ਵਿੱਚ ਸਹਾਈ ਹੋਵੇਗੀ। ਫਿਊਲ ਟੈਂਕ ਦੇ ਆਲੇ-ਦੁਆਲੇ ਕਰੈਸ਼ ਗਾਰਡ - ਸਮਾਨ ਲਗਾਉਣ ਲਈ ਢੁਕਵੇਂ ਡਿਜ਼ਾਈਨ ਦਾ ਹਿੱਸਾ ਬਣੇ ਹੋਏ ਹਨ।

ਮਕੈਨੀਕਲ ਤੌਰ 'ਤੇ, ਇਸ ਵਿੱਚ ਉੱਪਰ ਨੂੰ ਫਰੰਟ ਫੋਰਕ ਅਤੇ ਇੱਕ ਰੀਅਰ ਮੋਨੋਸ਼ੌਕ ਦਿਖਦੇ ਹਨ। ਕੀ ਇਹ ਐਡਜਸਟੇਬਿਲਟੀ ਦੀ ਪੇਸ਼ਕਸ਼ ਕਰਦੇ ਹਨ, ਇਹ ਅਜੇ ਪੱਕਾ ਨਹੀਂ ਹੈ। ਬਾਈਕ ਸਪੋਕਡ ਵ੍ਹੀਲਜ਼ 'ਤੇ ਚੱਲ ਸਕਦੀ ਹੈ, ਜਿਸਦੇ ਵਿੱਚ 19-ਇੰਚ ਟਾਇਰ ਹੈ, ਜੋ ਕਿ ਇੱਕ ਹਾਰਡਕੋਰ ਆਫ-ਰੋਡਰ ਦੀ ਬਜਾਏ ਇੱਕ ਰੋਡ ਤੇ ਐਡਵੈਂਚਰ ਟੂਰ ਦਾ ਸੁਝਾਅ ਦਿੰਦਾ ਹੈ। ਪ੍ਰੋਟੋਟਾਈਪ 'ਤੇ ਟਿਊਬਲੈੱਸ ਸਪੋਕ ਰਿਮ ਨਹੀਂ ਦੇਖੇ ਗਏ ਸਨ, ਹਾਲਾਂਕਿ ਲਾਂਚ ਸਮੇਂ ਅਜਿਹੇ ਵਿਕਲਪ ਸ਼ਾਮਲ ਕੀਤੇ ਜਾ ਸਕਦੇ ਹਨ। ਲਾਈਨ-ਅੱਪ ਦੇ ਹਿੱਸੇ ਵਜੋਂ ਅਲੌਏ ਵ੍ਹੀਲ ਵੀ ਪੇਸ਼ ਕੀਤੇ ਜਾ ਸਕਦੇ ਹਨ।

ਰੌਇਲ ਐਨਫੀਲਡ ਨੇ ਇੰਜਣ ਡਿਸਪਲੇਸਮੈਂਟ ਨੂੰ 650 ਸੀਸੀ ਤੋਂ ਵਧਾ ਕੇ ਅੰਦਾਜ਼ਨ 750 ਸੀਸੀ ਕਰ ਦਿੱਤਾ ਹੈ। ਆਉਟਪੁੱਟ ਅੰਕੜਿਆਂ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ, ਪਰ ਪਾਵਰ 55 ਬੀਐਚਪੀ ਦੇ ਖੇਤਰ ਵਿੱਚ ਹੋਣ ਦੀ ਉਮੀਦ ਹੈ। ਵਿਜ਼ੂਅਲ ਅੰਤਰਾਂ ਵਿੱਚ ਇੱਕ ਮੁੜ-ਡਿਜ਼ਾਈਨ ਕੀਤਾ ਇੰਜਣ ਕੇਸਿੰਗ, ਇੱਕ ਅੱਪਡੇਟ ਕੀਤਾ ਰੇਡੀਏਟਰ, ਅਤੇ ਇੱਕ ਬਿਲਕੁਲ ਨਵਾਂ ਅਪਸਵੈਪਟ ਐਗਜ਼ੌਸਟ ਸਿਸਟਮ ਸ਼ਾਮਲ ਹੈ ਜੋ ਇੰਟਰਸੈਪਟਰ 650 ਨਾਲੋਂ  ਵੱਖਰਾ ਹੈ।

ਹਿਮਾਲੀਅਨ ਇਲੈਕਟ੍ਰਿਕ, ਜੋ ਕਿ ਪਹਿਲਾਂ EICMA ਵਿਖੇ ਇੱਕ ਕਨਸੈਪਟ ਵਜੋਂ ਪੇਸ਼ ਕੀਤਾ ਗਿਆ ਸੀ, ਨੇ ਜਾਂਚ ਲਈ ਖਾਰਦੁੰਗ ਲਾ ਵਿੱਚ ਆਪਣਾ ਰਸਤਾ ਬਣਾਇਆ ਹੈ।  ਰਿਪੋਰਟ ਦੇ ਅਨੁਸਾਰ, ਪ੍ਰੋਟੋਟਾਈਪ ਵਿੱਚ ਇੱਕ ਨਵੀਂ ਐਲੂਮੀਨੀਅਮ ਦੀ ਫਰੇਮ ਲਗਾਈ ਗਈ ਹੈ।

ਖਾਸ ਤੌਰ 'ਤੇ, ਨਵੇਂ ਵਰਜਨ ਨੇ ਫਰੰਟ ਫੈਂਡਰ ਨੂੰ ਹਟਾ ਦਿੱਤਾ ਹੈ, ਇਸਦੀ ਬਜਾਏ ਇੱਕ ਉੱਚੀ ਵਿੰਡਸਕ੍ਰੀਨ ਦੀ ਚੋਣ ਕੀਤੀ ਹੈ। ਸੀਟ ਇੱਕ ਸਿੰਗਲ-ਪੀਸ ਯੂਨਿਟ ਹੈ ਜੋ ਇੱਕ ਮੌਕ ਫਿਊਲ ਟੈਂਕ ਵਿੱਚ ਜੁੜੀ ਹੋਈ ਹੈ। ਇਸ ਵਿੱਚ ਪੂਰਾ LED ਲਾਈਟਿੰਗ ਸਿਸਟਮ ਲਗਾਇਆ ਗਿਆ ਹੈ, ਜਿਸ ਵਿੱਚ ਇੱਕ ਪ੍ਰੋਜੈਕਟਰ ਹੈੱਡਲੈਂਪ ਅਤੇ ਹਿਮਾਲੀਅਨ 450 ਦੇ ਸਮਾਨ ਇੱਕ ਟੇਲਲਾਈਟ ਯੂਨਿਟ ਸ਼ਾਮਲ ਹੈ।

ਫਿਊਲ ਟੈਂਕ ਖੇਤਰ ਦੇ ਆਲੇ ਦੁਆਲੇ ਦਾ ਫਰੇਮ ਹੋਰ ਸੁਧਾਰਿਆ ਜਾ ਸਕਦਾ ਹੈ, ਅਤੇ ਫੁੱਟਪੈਗ ਸਪੋਰਟ ਸਟ੍ਰਕਚਰ ਨੂੰ ਵੀ ਦੁਬਾਰਾ ਡਿਜ਼ਾਈਨ ਕੀਤਾ ਗਿਆ ਹੈ। ਇਸਦੇ ਨੈਵੀਗੇਸ਼ਨ ਇੰਸਟਰੂਮੈਂਟ ਵਿੱਚ ਵੀ ਬਦਲਾਅ ਕੀਤਾ ਗਿਆ ਹੈ। ਬ੍ਰੇਕਿੰਗ ਲਈ ਅੱਗੇ ਦੋਹਰੀ ਪੇਟਲ ਡਿਸਕ ਅਤੇ ਪਿੱਛੇ ਇੱਕ ਸਿੰਗਲ ਡਿਸਕ ਵਰਤੀ ਗਈ ਹੈ।

Gurpreet | 14/06/25

ਸੰਬੰਧਿਤ ਖ਼ਬਰਾਂ

ਤੁਹਾਨੂੰ ਇਹ ਪਸੰਦ ਹੋ ਸਕਦਾ ਹੈ