ਸੋਮਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਅਪ੍ਰੈਲ ਵਿੱਚ ਨਵੇਂ ਅਮਰੀਕੀ ਵਾਹਨਾਂ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ, ਕਿਉਂਕਿ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਆਟੋ-ਟੈਰਿਫ ਦੇ ਪ੍ਰਭਾਵ ਕਾਰ ਬਾਜ਼ਾਰ ਵਿੱਚ ਤੇਜ਼ੀ ਨਾਲ ਫੈਲ ਰਹੇ ਹਨ।
ਕਾਕਸ ਆਟੋਮੋਟਿਵ ਦੀ ਕੈਲੀ ਬਲੂ ਬੁੱਕ ਨੇ ਦਿਖਾਇਆ ਕਿ ਡਿਸਕਾਊਂਟ ਅਤੇ ਪ੍ਰਮੋਸ਼ਨਾਂ ਤੋਂ ਬਾਅਦ ਖਪਤਕਾਰਾਂ ਦੁਆਰਾ ਕਾਰ ਲਈ ਅਦਾ ਕੀਤੀ ਗਈ ਔਸਤ ਕੀਮਤ ਮਾਰਚ ਤੋਂ 2.5% ਵਧੀ, ਜੋ ਕਿ ਹਾਲ ਹੀ ਦੇ ਸਾਲਾਂ ਵਿੱਚ ਦੋ ਮਹੀਨਿਆਂ ਵਿੱਚ ਆਮ 1.1% ਵਾਧੇ ਨਾਲੋਂ ਦੁੱਗਣੀ ਹੈ। ਪਿਛਲੇ ਦਹਾਕੇ ਵਿੱਚ, ਅਜਿਹਾ ਵੱਡਾ ਵਾਧਾ ਅਪ੍ਰੈਲ 2020 ਵਿੱਚ ਹੋਇਆ ਸੀ ਜਦੋਂ ਮਹਾਂਮਾਰੀ ਕਾਰਨ ਸਬੰਧਿਤ ਫੈਕਟਰੀਆਂ ਬੰਦ ਸਨ ਅਤੇ ਕੀਮਤਾਂ ਵਿੱਚ 2.7% ਵਾਧਾ ਹੋਇਆ ਸੀ।
ਆਟੋਮੇਕਰ ਕਈ ਦੇਸ਼ਾਂ ਤੋਂ ਵਾਹਨ ਆਯਾਤ 'ਤੇ 25% ਅਮਰੀਕੀ ਟੈਰਿਫ ਨੂੰ ਐਡਜਸਟ ਕਰ ਰਹੇ ਹਨ, ਜਿਸ ਵਿੱਚ ਪ੍ਰਮੁੱਖ ਵਪਾਰਕ ਭਾਈਵਾਲ ਮੈਕਸੀਕੋ ਅਤੇ ਕੈਨੇਡਾ ਸ਼ਾਮਲ ਹਨ, ਪਰ ਕੁਝ ਨੇ ਸਟਿੱਕਰਾਂ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ। ਕੁਝ ਨਿਰਮਾਤਾ ਜਿਵੇਂ ਕਿ ਹਿਉਂਡਈ, ਫੋਰਡ ਅਤੇ ਜੀਪ-ਨਿਰਮਾਤਾ ਸਟੈਲੈਂਟਿਸ, ਨੇ ਖਰੀਦਦਾਰਾਂ ਨੂੰ ਭਰੋਸਾ ਦਿਵਾਉਣ ਅਤੇ ਵਿਕਰੀ ਨੂੰ ਚਾਲੂ ਰੱਖਣ ਲਈ ਕਈ ਸੌਦੇ ਵੀ ਕੀਤੇ ਹਨ।
ਡੀਲਰਾਂ ਅਤੇ ਆਟੋ ਐਗਜ਼ੀਕਿਊਟਿਵਜ਼ ਨੇ ਦੱਸਿਆ ਕਿ ਪਿਛਲੇ ਕੁਝ ਮਹੀਨਿਆਂ ਵਿੱਚ ਖਪਤਕਾਰਾਂ ਦੀ ਮੰਗ ਵਧੀ ਹੈ ਕਿਉਂਕਿ ਖਰੀਦਦਾਰ ਟੈਰਿਫਾਂ ਕਾਰਨ ਕਾਰਾਂ ਦੀ ਕੀਮਤ ਵਿੱਚ ਵਾਧੇ ਤੋਂ ਪਹਿਲਾਂ ਕਾਰ ਪ੍ਰਾਪਤ ਕਰਨ ਲਈ ਕਾਹਲੀ ਕਰਦੇ ਹਨ।
ਕਾਕਸ ਦੇ ਕਾਰਜਕਾਰੀ ਵਿਸ਼ਲੇਸ਼ਕ ਏਰਿਨ ਕੀਟਿੰਗ ਨੇ ਕਿਹਾ ਫਿਰ ਵੀ ਜੇਕਰ ਕਾਰ ਨਿਰਮਾਤਾ ਕੀਮਤਾਂ ਨੂੰ ਸਥਿਰ ਰੱਖਦੇ ਹਨ, ਤਾਂ ਵੀ ਖਪਤਕਾਰਾਂ ਦੀਆਂ ਉਮੀਦਾਂ ਕਿ ਟੈਰਿਫ ਕਾਰਨ ਕੀਮਤਾਂ ਵਧਣਗੀਆਂ ਦਾ ਖਿਆਲ ਕੁਝ ਕਾਰ ਮਾਡਲਾਂ ਲਈ ਮਹਿੰਗਾਈ ਦਾ ਕਾਰਨ ਬਣ ਸਕਦਾ ਹੈ।
"ਕਈ ਕਾਰ ਮਾਡਲਾਂ ਦੀ ਵਧੇਰੇ ਮੰਗ ਹੈ ਇਸ ਲਈ ਡੀਲਰਸ਼ਿਪਾਂ ਨੇ ਕਾਰ ਦੀਆਂ ਕੀਮਤਾਂ ਨੂੰ ਉੱਚਾ ਕਰਨ ਵਿੱਚ ਮਦਦ ਕੀਤੀ ਹੈ।"
ਰਾਇਟਰਜ਼ ਨੇ ਪਹਿਲਾਂ ਪਿਛਲੇ ਹਫ਼ਤੇ ਰਿਪੋਰਟ ਕੀਤੀ ਸੀ ਜਿਸ ਮੁਤਾਬਿਕ ਫੋਰਡ ਆਪਣੇ ਮੈਕਸੀਕੋ-ਨਿਰਮਿਤ ਮਾਡਲਾਂ ਲਈ ਵਧੇਰੇ ਕੀਮਤ ਚਾਰਜ ਕਰ ਰਿਹਾ ਹੈ। ਡੀਲਰਾਂ ਨੂੰ ਭੇਜੇ ਗਏ ਨੋਟਿਸ ਦੇ ਅਨੁਸਾਰ, ਮਸਟੈਂਗ ਮਾਚ-ਈ ਇਲੈਕਟ੍ਰਿਕ SUV, ਮੈਵਰਿਕ ਪਿਕਅੱਪ ਅਤੇ ਬ੍ਰੋਂਕੋ ਸਪੋਰਟ ਦੇ ਕੁਝ ਮਾਡਲਾਂ ਦੀ ਕੀਮਤ $2,000 ਤੱਕ ਵੱਧ ਹੋਵੇਗੀ।
ਕਾਕਸ ਦੇ ਮੈਨਹਾਈਮ ਯੂਜ਼ਡ ਵਹੀਕਲ ਵੈਲਯੂ ਇੰਡੈਕਸ ਦੇ ਅਨੁਸਾਰ, ਅਪ੍ਰੈਲ ਵਿੱਚ ਪੁਰਾਣੇ ਚੱਲੇ ਹੋਏ ਵਾਹਨਾਂ ਦੀਆਂ ਕੀਮਤਾਂ ਵੀ ਵਧੀਆਂ, ਜੋ ਕਿ ਇੱਕ ਸਾਲ ਪਹਿਲਾਂ ਨਾਲੋਂ 4.9% ਵੱਧ ਕੇ 208.2 ਹੋ ਗਈ ਅਤੇ ਇਹ ਮਾਰਚ ਤੋਂ 2.7% ਵੱਧ ਹੈ। ਕੁਝ ਵਾਹਨ ਨਿਰਮਾਤਾਵਾਂ ਨੇ ਕਿਹਾ ਕਿ ਪ੍ਰਮੋਸ਼ਨਜ ਨੇ ਕੁੱਲ ਮਿਲਾ ਕੇ ਕੀਮਤਾਂ ਨੂੰ ਸਥਿਰ ਰੱਖਿਆ ਹੈ।
ਖਪਤਕਾਰ-ਪ੍ਰੋਤਸਾਹਨ ਪ੍ਰੋਗਰਾਮ() ਅਜੇ ਵੀ ਬਹੁਤ ਮਜ਼ਬੂਤ ਹਨ। ਟੌਡ ਸਜ਼ੋਟ ਜੋਕਿ ਸਜ਼ੋਟ ਆਟੋਮੋਟਿਵ ਗਰੁੱਪ ਦੇ ਡੀਲਰ ਪਾਰਟਨਰ ਹਨ, ਉਨ੍ਹਾਂ ਕਿਹਾ ਕਿ ਮੇਰੇ ਕੋਲ ਮੈਟਰੋ ਡੇਟ੍ਰੋਇਟ ਵਿੱਚ ਫੋਰਡ, ਸਟੈਲੈਂਟਿਸ ਅਤੇ ਟੋਇਟਾ ਦੀ ਡੀਲਰਸ਼ਿਪ ਹੈ। ਇਸ ਸਮੇਂ ਕਾਰਾਂ ਦੀ ਕੀਮਤ ਕਾਫ਼ੀ ਸਥਿਰ ਹੈ।
ਆਟੋਮੋਟਿਵ ਪ੍ਰੈਸ ਐਸੋਸੀਏਸ਼ਨ ਨਾਲ ਇੱਕ ਹਾਲ ਹੀ ਵਿੱਚ ਵੈਬਿਨਾਰ 'ਤੇ, ਕੌਕਸ ਦੇ ਮੁੱਖ ਅਰਥ ਸ਼ਾਸਤਰੀ ਜੋਨਾਥਨ ਸਮੋਕ ਨੇ ਨੋਟ ਕੀਤਾ ਕਿ 2.6 ਮਿਲੀਅਨ ਤੋਂ ਘੱਟ ਵਾਹਨ, ਡੀਲਰ ਲਾਟਾਂ 'ਤੇ ਮੌਜੂਦ ਹਨ ਅਤੇ ਵਿਕਰੀ ਵਧਣ ਅਤੇ ਆਯਾਤਕਾਰਾਂ ਦੁਆਰਾ ਡਿਲੀਵਰੀ ਘਟਾਉਣ ਨਾਲ ਇਨ੍ਹਾਂ ਦੀ ਸਪਲਾਈ ਹੋਰ ਵੀ ਘੱਟ ਸਕਦੀ ਹੈ।
ਮਿਸ਼ੀਗਨ ਦੇ ਮੈਟਿਕ ਆਟੋਮੋਟਿਵ ਗਰੁੱਪ ਦੇ ਮਾਲਕ, ਜੋ ਕਿ ਜੀਐਮ ਅਤੇ ਟੋਇਟਾ ਸਟੋਰਾਂ ਦਾ ਮਾਲਕ ਹੈ, ਨੇ ਕਿਹਾ ਕਿ ਅਪ੍ਰੈਲ ਤੋਂ ਬਾਅਦ ਕੁਝ ਖੇਤਰਾਂ ਵਿੱਚ ਵਾਹਨਾਂ ਦੇ ਸਟਾਕ ਘਟ ਰਹੇ ਹਨ। ਉਨ੍ਹਾਂ ਕਿਹਾ, "ਮੈਨੂੰ ਇਸ ਮਾਮਲੇ ਵਿੱਚ ਕੁਝ ਚਿੰਤਾਵਾਂ ਹਨ। ਇਹ ਇਸ ਵੇਲੇ ਠੀਕ ਚੱਲ ਰਿਹਾ ਹੈ, ਪਰ ਸਾਨੂੰ ਇਹ ਯਕੀਨੀ ਬਣਾਉਣ ਦੀ ਜ਼ਰੂਰਤ ਹੈ ਕਿ ਕੋਈ ਗੜਬੜ ਨਾ ਹੋਵੇ।"
ਕਾਕਸ ਨੇ ਪਹਿਲਾਂ ਅੰਦਾਜ਼ਾ ਲਗਾਇਆ ਸੀ ਕਿ 25% ਟੈਰਿਫ ਨਾਲ ਸਿੱਧੇ ਤੌਰ 'ਤੇ ਪ੍ਰਭਾਵਿਤ ਹੋਣ ਵਾਲੇ ਨਵੇਂ ਵਾਹਨਾਂ ਦੀ ਕੀਮਤ 10% ਤੋਂ 15% ਵਧ ਸਕਦੀ ਹੈ, ਜਦੋਂ ਕਿ ਟੈਰਿਫ ਨਾਲ ਪ੍ਰਭਾਵਿਤ ਨਾ ਹੋਣ ਵਾਲੇ ਵਾਹਨਾਂ ਦੀਆਂ ਕੀਮਤਾਂ 5% ਵਧ ਸਕਦੀਆਂ ਹਨ।