ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀਰਵਾਰ ਨੂੰ ਭਾਰਤੀ ਮੂਲ ਦੇ ਕਸ਼ਯਪ ਪਟੇਲ ਨੂੰ ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (ਐਫ.ਬੀ.ਆਈ) ਦੇ ਨੌਵੇਂ ਡਾਇਰੈਕਟਰ ਵਜੋਂ ਪੁਸ਼ਟੀ ਕਰਨ ਲਈ ਕਮਿਸ਼ਨ 'ਤੇ ਅਧਿਕਾਰਤ ਤੌਰ 'ਤੇ ਦਸਤਖਤ ਕਰ ਦਿੱਤੇ ਹਨ। ਅਮਰੀਕੀ ਸੈਨੇਟ ਨੇ ਕਸ਼ਯਪ ਯਪ ਪਟੇਲ ਨੂੰ 51-49 ਵੋਟਾਂ ਨਾਲ ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (FBI) ਦੇ ਨਵੇਂ ਡਾਇਰੈਕਟਰ ਵਜੋਂ ਮੰਜ਼ੂਰੀ ਦੇ ਦਿੱਤੀ ਹੈ। ਕਸ਼ਯਪ ਪਟੇਲ, ਜੋ ਰਾਸ਼ਟਰਪਤੀ ਡੋਨਾਲਡ ਟਰੰਪ ਪ੍ਰਤੀ ਆਪਣੀ ਵਫ਼ਾਦਾਰੀ ਅਤੇ FBI ਦੀ ਪਿਛਲੀ ਆਲੋਚਨਾ ਲਈ ਜਾਣੇ ਜਾਂਦੇ ਹਨ। ਕਸ਼ਯਪ ਪਟੇਲ ਹੁਣ ਕ੍ਰਿਸਟੋਫਰ ਰੇ ਦੀ ਥਾਂ ਸੰਭਾਲਣਗੇ, ਜਿਨ੍ਹਾਂ ਨੇ ਆਪਣਾ ਕਾਰਜਕਾਲ ਪੂਰਾ ਕਰਨ ਤੋਂ ਪਹਿਲਾਂ ਹੀ ਅਸਤੀਫਾ ਦੇ ਦਿੱਤਾ ਸੀ।
ਕਸ਼ਯਪ ਪਟੇਲ ਦਾ ਪਿਛੋਕੜ ਅਤੇ ਕਰੀਅਰ
ਕਸ਼ਯਪ ਪਟੇਲ ਦਾ ਜਨਮ 25 ਫਰਵਰੀ, 1980 ਨੂੰ ਨਿਊਯਾਰਕ ਦੇ ਗਾਰਡਨ ਸਿਟੀ ਵਿੱਚ ਗੁਜਰਾਤੀ ਪਰਿਵਾਰ ਦੇ ਘਰ ਹੋਇਆ ਸੀ। ਉਸਨੇ ਰਿਚਮੰਡ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕੀਤੀ ਅਤੇ ਬਾਅਦ ਵਿੱਚ ਪੇਸ ਯੂਨੀਵਰਸਿਟੀ ਸਕੂਲ ਆਫ਼ ਲਾਅ ਤੋਂ ਜੂਰਿਸ ਡਾਕਟਰ ਦੀ ਡਿਗਰੀ ਪ੍ਰਾਪਤ ਕੀਤੀ। ਪਟੇਲ ਨੇ ਫਿਰ ਇੱਕ ਵਕੀਲ ਵਜੋਂ ਆਪਣਾ ਕਰੀਅਰ ਸ਼ੁਰੂ ਕੀਤਾ। ਅਮਰੀਕਾ ਵਿੱਚ ਜੰਮੇ ਅਤੇ ਵੱਡੇ ਹੋਏ, ਪਟੇਲ ਨੇ ਅਕਸਰ ਆਪਣੀ ਭਾਰਤੀ ਵਿਰਾਸਤ ਬਾਰੇ ਗੱਲ ਕੀਤੀ ਹੈ। ਉਸਦਾ ਪੇਸ਼ੇਵਰ ਕੰਮ ਮੁੱਖ ਤੌਰ 'ਤੇ ਅਮਰੀਕੀ ਰਾਸ਼ਟਰੀ ਸੁਰੱਖਿਆ, ਖੁਫੀਆ ਜਾਣਕਾਰੀ ਅਤੇ ਕਾਨੂੰਨ ਲਾਗੂ ਕਰਨ 'ਤੇ ਕੇਂਦ੍ਰਿਤ ਰਿਹਾ ਹੈ।
ਅਮਰੀਕੀ ਰੱਖਿਆ ਵਿਭਾਗ ਦਾ ਕਹਿਣਾ ਹੈ ਕਿ ਪਟੇਲ ਨੇ ਅਲ-ਬਗਦਾਦੀ ਅਤੇ ਕਾਸਿਮ ਅਲ-ਰਿਮੀ ਵਰਗੇ ਆਈ.ਐਸ.ਆਈ.ਐਸ.ਅਤੇ ਅਲ-ਕਾਇਦਾ ਲੀਡਰਸ਼ਿਪ ਨੂੰ ਖਤਮ ਕਰਨ ਦੇ ਨਾਲ-ਨਾਲ ਕਈ ਅਮਰੀਕੀ ਬੰਧਕਾਂ ਦੀ ਸੁਰੱਖਿਅਤ ਵਾਪਸ ਲਿਆਉਣ ਦਾ ਜ਼ਿੰਮੇਵਾਰੀ ਕੰਮ ਨਾਲ ਕੀਤਾ ਸੀ। ਟਰੰਪ ਦੇ ਪਹਿਲੇ ਕਾਰਜਕਾਲ ਦੌਰਾਨ, ਪਟੇਲ ਨੇ ਕਈ ਮਹੱਤਵਪੂਰਨ ਅਹੁਦੇ ਸੰਭਾਲੇ ਸਨ। ਜਿਵੇਂ ਕਿ ਨੈਸ਼ਨਲ ਸਿਕਿਊਰਟੀ ਕੌਂਸਲ ਵਿੱਚ ਪਦ, ਅਮਰੀਕੀ ਰੱਖਿਆ ਮੰਤਰੀ ਦੇ ਕਾਰਜਕਾਰੀ ਮੁਖੀ, ਅਤੇ ਨਿਊਕਤ ਨਿਰਦੇਸ਼ਕ (Director of National Intelligence) ਦੇ ਸੀਨੀਅਰ ਸਲਾਹਕਾਰ ਰਹੇ। ਉਹ "ਡੀਪ ਸਟੇਟ" (Deep State) ਦੀ ਮੌਜੂਦਗੀ ਬਾਰੇ ਆਪਣੇ ਦਾਵਿਆਂ ਕਾਰਣ ਚਰਚਾ ਵਿੱਚ ਰਹੇ।