ਘੋੜੀ…….. ਘੋੜੀ…… ਘੋੜੀ......
ਰਿਸ਼ਤੇ ਪਹਿਲਾਂ ਨਾ ਜੋੜੀਂ..
ਜੇ ਜੋੜ ਹੀ ਲਏ ਬੰਦਿਆ..
ਫਿਰ ਮੁੱਖ ਕਦੇ ਨਾ ਮੋੜੀਂ..
ਦਿਲ ਦੇ ਰਿਸ਼ਤੇ ਸੱਚੇ ਹੁੰਦੇ..
ਦਿਲ ਨਾ ਕਿਸੇ ਦਾ ਤੋੜੀਂ..
ਬੰਦਿਆ ਦਿਲ ਕਿਸੇ ਦਾ ਨਾ ਤੋੜੀਂ..
ਜੇ ਭਾਬੀ ਮੇਰਾ ਖੂਹ ਨੀ ਜਾਣਦੀ,
ਖੁਹ ਨੀ ਤੂਤਾਂ ਵਾਲਾ।
ਜੇ ਭਾਬੀ ਮੇਰਾ ਨਾਂ ਨੀ ਜਾਣਦੀ,
ਨਾਂ ਮੇਰਾ ਕਰਤਾਰਾ।
ਬੋਤਲ ਪੀਂਦੇ ਦਾ,
ਸੁਣ ਭਾਬੀ ਲਲਕਾਰਾ।
ਗਰਮ ਲੈਚੀਆਂ ਗਰਮ ਮਸਾਲਾ ਗਰਮ ਸੁਣੀਦੀ ਹਲਦੀ,
ਪੰਜ ਦਿਨ ਤੇਰੇ ਵਿਆਹ ਵਿਚ ਰਹਿ ਗਏ ਤੂੰ ਫਿਰਦੀ ਐਂ ਟਲਦੀ,
ਬੈਠ ਬਨੇਰੇ ਤੇ ਉਡੀਕਾਂ ਯਾਰ ਦੀਆਂ ਕਰਦੀ…..
ਉੱਚਾ ਬੁਰਜ ਬਰਾਬਰ ਮੋਰੀ,
ਦੀਵਾ ਕਿਸ ਬਿਧ ਧਰੀਏ।
ਚਾਰੇ ਨੈਣ ਕੱਟ ਵੱਢ ਹੋ ਗਏ,
ਹਾਮੀ ਕੀਹਦੀ ਭਰੀਏ।
ਨਾਰ ਬੇਗਾਨੀ ਦੀ,
ਬਾਂਹ ਨਾ ਮੂਰਖਾ ਫੜ੍ਹੀਏ...
ਦਿਨ ਚੜ੍ਹੇ ਬੁੜ੍ਹਾ ਚੱਲਿਆ ਖੇਤ ਨੂੰ,
ਖੇਤ ਨੱਕਾ ਕਰ ਆਵੇ।
ਘਰੇ ਆ ਕੇ ਬੁੜ੍ਹਾ ਬੋਲ ਮਾਰਦਾ,
ਨੂੰਹ ਤੋਂ ਕੁੰਡਾ ਖੁਲ੍ਹਾਵੇ।
ਨੂੰਹ ਵਾਲੀ ਤਾਂ ਛੱਡ ਸਕੀਰੀ,
ਬੁੱਢੜਾ ਆਖ ਸੁਣਾਵੇ।
ਬੁੜ੍ਹੇ ਦਾ ਸਵਾਲ ਸੁਣ ਕੇ,
ਨੂੰਹ ਨੂੰ ਪਸੀਨਾ ਆਵੇ।
ਬਾਰੀ ਬਰਸੀ ਖੱਟਣ ਗਿਆ ਸੀ,
ਖੱਟ ਲਿਆਂਦਾ ਆਲੂ।
ਤੂੰ ਨਿਰੀ ਬਾਂਦਰੀ,
ਤੇ ਮੈਂ ਕਿਊੇਟ ਜਿਹਾ ਭਾਲੂ...
ਛੜਾ ਛੜਾ ਨਾ ਕਰਿਆ ਕਰ ਨੀ,
ਵੇਖ ਛੜੇ ਨਾਲ ਲਾ ਕੇ।
ਨੀ ਪਹਿਲਾਂ ਛੜਾ ਤੇਰੇ ਭਾਂਡੇ ਮਾਂਜੂ,
ਰੱਖੂ ਇਉਂ ਚਮਕਾ ਕੇ।
ਨੀ ਫੇਰ ਛੜਾ ਕੁੱਟੂ ਚਟਨੀ,
ਖੱਟੀ ਅੰਬੀ ਪਾ ਕੇ।
ਨੀ ਬਹਿ ਜਾ ਪੀੜ੍ਹੇ ਤੇ,
ਰੇਵ ਪਜਾਮੀ ਪਾ ਕੇ।
ਨੀ ਬਹਿ ਜਾ……..
ਧੱਫਾ ਨਹੀਉਂ ਮਾਰਦਾ,
ਮੁੱਕਾ ਨਹੀਉਂ ਮਾਰਦਾ,
ਮਾਰਦਾ ਪੰਜਾਲੀ ਵਾਲਾ ਹੱਥਾ,
ਪੰਜਾਲੀ ਟੁੱਟ ਜਾਊਗੀ,
ਮੂਰਖਾ ਵੇ ਜੱਟਾ,
ਪੰਜਾਲੀ ਟੁੱਟ ……,
ਮੱਕੀ ਦੀ ਰੋਟੀ ਉੱਤੇ ਅੰਬਾਂ ਦੀਆਂ ਫਾੜੀਆਂ,
ਪੈ ਗਿਆ ਮੰਦਵਾੜਾ ਰੰਨਾਂ ਮਨੋਂ ਵੇ ਵਿਸਾਰੀਆਂ।
ਅਸਾਂ ਤਾਂ ਮਾਹੀਆ ਦਰ ਦੇ ਸਾਹਮਣੇ,
ਉੱਚਾ ਚੁਬਾਰਾ ਪਾਉਣਾ,
ਵੱਖਰੇ ਹੋ ਕੇ ਮਰਜੀ ਕਰਨੀ,
ਆਪਣਾ ਹੁਕਮ ਚਲਾਉਣਾ,
ਬਈ ਰੱਖਣਾ ਤਾਂ ਤੇਰੀ ਮਰਜੀ,
ਪੇਕੇ ਜਾ ਕੇ ਮੜ੍ਹਕ ਨਾਲ ਆਉਣਾ।
ਬਈ ਰੱਖਣਾ ਤਾਂ…..
ਪਿੰਡਾਂ ਵਿੱਚੋਂ ਪਿੰਡ ਸੁਣੀਂਦਾ,
ਪਿੰਡ ਸੁਣੀਂਦਾ ਛੱਤੀ।
ਛੱਤੀ ਦੇ ਵਿੱਚ ਲੜਣ ਸ਼ਰੀਕਣਾਂ,
ਆਖਣ ਕੁੱਤੀ ਕੁੱਤੀ।
ਇੱਕ ਹਟਾਈ ਹਟ ਕੇ ਬਹਿ ਗੀ,
ਦੂਜੀ ਨੇ ਲਾਹ ਲੀ ਜੁੱਤੀ।
ਉਹ ਤੇਰਾ ਕੀ ਲੱਗਦਾ,
ਜੀਹਦੇ ਨਾਲ ਤੂੰ ਸੁੱਤੀ।
ਪਿੰਡਾਂ ਵਿਚੋਂ ਪਿੰਡ ਸੁਣੀਦਾ,
ਪਿੰਡ ਸੁਣੀਦਾ ਛੱਤੀ।
ਛੱਤੀ ਦੇ ਵਿਚ ਲੜਨ ਸ਼ਰੀਕਣਾਂ,
ਆਖਣ ਕੁੱਤੀ ਕੁੱਤੀ।
ਇਕ ਹਟਾਈ ਹਟ ਕੇ ਬਹਿਗੀ,
ਦੂਜੀ ਨੇ ਲਾਹ ਲੀ ਜੁੱਤੀ।
ਉਹ ਤੇਰਾ ਕੀ ਲੱਗਦਾ,
ਜੀਹਦੇ ਨਾਲ ਤੂੰ ਸੁੱਤੀ।