ਭਾਰਤ ਦੇ ਪਹਿਲੇ ਪੈਰਾਲੰਪਿਕ ਸੋਨ ਤਮਗਾ ਜੇਤੂ ਮੁਰਲੀਕਾਂਤ ਪੇਟਕਰ ਨੂੰ ਅਰਜੁਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਮੁਰਲੀਕਾਂਤ ਪੇਟਕਰ ਨੇ ਸ਼ੁੱਕਰਵਾਰ ਨੂੰ ਰਾਸ਼ਟਰਪਤੀ ਭਵਨ ਵਿਖੇ ਇੱਕ ਵਿਸ਼ੇਸ਼ ਸਮਾਗਮ ਵਿੱਚ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਤੋਂ ਅਰਜੁਨ ਪੁਰਸਕਾਰ ਪ੍ਰਾਪਤ ਕੀਤਾ। ਇਸ ਸਮਾਗਮ ਵਿੱਚ ਫਿਲਮੀ ਅਦਾਕਾਰ ਕਾਰਤਿਕ ਆਰੀਅਨ ਅਤੇ ਫਿਲਮ ਨਿਰਮਾਤਾ ਕਬੀਰ ਖਾਨ ਵੀ ਮੌਜੂਦ ਸਨ। ਇਸ ਮੌਕੇ 'ਤੇ ਉਨ੍ਹਾਂ ਨੇ ਫਿਲਮ 'ਚੰਦੂ ਚੈਂਪੀਅਨ' ਦੇ ਨਿਰਮਾਤਾ ਕਬੀਰ ਖਾਨ ਤੇ ਫਿਲਮੀ ਅਦਾਕਾਰ ਕਾਰਤਿਕ ਆਰੀਅਨ ਦਾ ਧੰਨਵਾਦ ਕੀਤਾ। ਦਰਅਸਲ, ਕਾਰਤਿਕ ਆਰੀਅਨ ਨੇ ਇਸ ਫਿਲਮ ਵਿੱਚ ਮੁਰਲੀਕਾਂਤ ਪੇਟਕਰ ਦਾ ਕਿਰਦਾਰ ਨਿਭਾਇਆ ਸੀ, ਜੋ ਕਿ ਨਾਡੀਆਡਵਾਲਾ ਗ੍ਰੈਂਡਸਨ ਐਂਟਰਟੇਨਮੈਂਟ ਦੇ ਬੈਨਰ ਹੇਠ ਬਣੀ ਸੀ।
ਇਸ ਮੌਕੇ 'ਤੇ ਬੋਲਦਿਆਂ ਮੁਰਲੀਕਾਂਤ ਪੇਟਕਰ ਨੇ ਦੱਸਿਆ ਕਿ ਮੈਂ ਅਰਜੁਨ ਲਾਈਫਟਾਈਮ ਅਵਾਰਡ ਪ੍ਰਾਪਤ ਕਰਕੇ ਸੱਚਮੁੱਚ ਖੁਸ਼ ਹਾਂ ਅਤੇ ਬਹੁਤ ਧੰਨਵਾਦੀ ਹਾਂ। ਇਹ ਸਨਮਾਨ ਸਿਰਫ਼ ਇੱਕ ਵਿਅਕਤੀਗਤ ਪ੍ਰਾਪਤੀ ਨਹੀਂ ਹੈ, ਸਗੋਂ ਬਹੁਤ ਸਾਰੇ ਚੰਗੇ ਵਿਅਕਤੀਆਂ ਦੇ ਸਮੂਹਿਕ ਯਤਨਾਂ ਅਤੇ ਵਿਸ਼ਵਾਸ ਦਾ ਪ੍ਰਮਾਣ ਹੈ। ਮੈਂ ਸਾਜਿਦ ਨਾਡੀਆਡਵਾਲਾ ਦਾ ਦਿਲੋਂ ਧੰਨਵਾਦ ਕਰਨਾ ਚਾਹੁੰਦਾ ਹਾਂ, ਜਿਨ੍ਹਾਂ ਨੇ ਨਾ ਸਿਰਫ਼ ਮੇਰੀ ਕਹਾਣੀ 'ਤੇ ਵਿਸ਼ਵਾਸ ਕੀਤਾ ਬਲਕਿ ਇਸਨੂੰ ਫਿਲਮ ਚੰਦੂ ਚੈਂਪੀਅਨ ਰਾਹੀਂ ਵੱਡੇ ਪਰਦੇ 'ਤੇ ਵੀ ਲਿਆਂਦਾ। ਮੈਂ ਕਬੀਰ ਖਾਨ ਅਤੇ ਕਾਰਤਿਕ ਆਰੀਅਨ ਦਾ ਵੀ ਧੰਨਵਾਦ ਕਰਨਾ ਚਾਹੁੰਦਾ ਹਾਂ, ਜਿਨ੍ਹਾਂ ਨੇ ਮੇਰੀ ਕਹਾਣੀ ਨੂੰ ਬਹੁਤ ਵਧੀਆ ਤਰੀਕੇ ਨਾਲ ਲੋਕਾਂ ਤੱਕ ਪਹੁੰਚਾਇਆ। ਇਹ ਪੁਰਸਕਾਰ ਓਨਾ ਹੀ ਉਨ੍ਹਾਂ ਦਾ ਹੈ ਜਿੰਨਾ ਮੇਰਾ ਹੈ। ਮੈਂ 'ਚੰਦੂ ਚੈਂਪੀਅਨ' ਫਿਲਮ ਦੀ ਪੂਰੀ ਟੀਮ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਇਹ ਫਿਲਮ ਬਣਾਈ ਹੈ।
ਮੁਰਲੀਕਾਂਤ ਪੇਟਕਰ ਭਾਰਤੀ ਫੌਜ ਦਾ ਵੀ ਹਿੱਸਾ ਰਹੇ ਹਨ। ਉਹ ਭਾਰਤੀ ਫੌਜ ਵਿੱਚ ਇਲੈਕਟ੍ਰਾਨਿਕਸ ਅਤੇ ਮਕੈਨੀਕਲ ਇੰਜੀਨੀਅਰਜ਼ (EME) ਵਿਭਾਗ ਵਿਚ ਕੰਮ ਕਰਦੇ ਸਨ।1965 ਦੀ ਭਾਰਤ-ਪਾਕਿਸਤਾਨ ਜੰਗ ਵਿੱਚ ਉਨ੍ਹਾਂ ਨੂੰ 9 ਗੋਲੀਆਂ ਲੱਗੀਆਂ ਸਨ। ਇਸ ਜੰਗ ਵਿੱਚ ਉਨ੍ਹਾਂ ਦੀ ਹਾਲਤ ਇੰਨੀ ਖਰਾਬ ਹੋ ਗਈ ਕਿ ਉਨ੍ਹਾਂ ਨੂੰ ਕਮਰ ਤੋਂ ਹੇਠਾਂ ਤੱਕ ਅਧਰੰਗ ਹੋ ਗਿਆ ਸੀ। ਉਹ ਤੁਰਨ-ਫਿਰਨ ਦੀ ਹਾਲਤ ਵਿੱਚ ਵੀ ਨਹੀਂ ਸਨ ਹਾਲਾਂਕਿ, ਇਸ ਸਭ ਦੇ ਬਾਵਜੂਦ ਵੀ ਉਹ ਨਹੀਂ ਰੁਕੇ। ਇਸਤੇਂ ਬਾਅਦ ਉਨ੍ਹਾਂ ਨੇ 1972 ਵਿੱਚ ਭਾਰਤ ਦੇ ਪਹਿਲੇ ਪੈਰਾਲੰਪਿਕ ਤੈਰਾਕ ਦਾ ਖਿਤਾਬ ਜਿੱਤਿਆ ਸੀ।
| ਖੇਡਾਂ
|
| ਖੇਡਾਂ
|
| ਖੇਡਾਂ
|
| ਖੇਡਾਂ
|
| ਖੇਡਾਂ
|
| ਖੇਡਾਂ
|
| ਖੇਡਾਂ
|
| ਖੇਡਾਂ
|
| ਖੇਡਾਂ
|
| ਖੇਡਾਂ
|
| ਖੇਡਾਂ
|