ਭਾਰਤ ਅਤੇ ਫਰਾਂਸ ਨੇ ਤਕਨਾਲੋਜੀ ਦੇ ਵਿਕਾਸ ਵਿੱਚ ਸਹਿਯੋਗ ਕਰਨ ਲਈ ਜਤਾਈ ਸਹਿਮਤੀ

ਭਾਰਤ ਅਤੇ ਫਰਾਂਸ ਨੇ ਤਕਨਾਲੋਜੀ ਦੇ ਵਿਕਾਸ ਵਿੱਚ ਸਹਿਯੋਗ ਕਰਨ ਲਈ ਜਤਾਈ ਸਹਿਮਤੀ

ਫਰਾਂਸ, ਯੂਰਪ ਵਿੱਚ ਭਾਰਤ ਦਾ ਸਭ ਤੋਂ ਨਜ਼ਦੀਕੀ ਰਣਨੀਤਕ ਭਾਈਵਾਲ ਹੈ ਅਤੇ ਰਾਫੇਲ ਲੜਾਕੂ ਜਹਾਜ਼ਾਂ ਤੋਂ ਲੈ ਕੇ ਉੱਨਤ ਪਣਡੁੱਬੀਆਂ ਤੱਕ ਸੁਰੱਖਿਆ ਸਮਾਨ ਅਤੇ ਹਥਿਆਰਾਂ ਦਾ ਸਪਲਾਇਰ ਹੈ। ਭਾਰਤ ਅਤੇ ਫਰਾਂਸ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਬਾਰੇ ਸਿਖਰ ਸੰਮੇਲਨ ਵਿੱਚ ਸ਼ਾਮਲ ਹੋਣ ਲਈ ਅਗਲੇ ਮਹੀਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੈਰਿਸ ਦੌਰੇ ਤੋਂ ਪਹਿਲਾਂ ਉੱਚ ਪੱਧਰੀ ਤਕਨਾਲੋਜੀ ਵਿੱਚ ਆਪਸੀ ਸਾਂਝ ਨੂੰ ਵਧਾਉਣ ਲਈ ਸਹਿਮਤੀ ਜਤਾਈ ਹੈ।

ਦੋਵਾਂ ਮੁਲਕਾਂ ਨੇ ਸੋਮਵਾਰ ਨੂੰ ਪੈਰਿਸ ਵਿੱਚ ਵਿਦੇਸ਼ ਸਕੱਤਰ ਵਿਕਰਮ ਮਿਸਰੀ ਅਤੇ ਫਰਾਂਸ ਦੇ ਵਿਦੇਸ਼ ਮੰਤਰਾਲੇ ਦੀ ਸਕੱਤਰ-ਜਨਰਲ ਐਨੀ-ਮੈਰੀ ਡੇਸਕੋਟਸ ਵਿਚਕਾਰ ਹੋਈ ਮੀਟਿੰਗ ਵਿੱਚ ਭਾਰਤ-ਫਰਾਂਸ ਹੋਰਾਈਜ਼ਨ 2047 ਰੋਡਮੈਪ ਦੇ ਤਹਿਤ ਦੁਵੱਲੇ ਸਹਿਯੋਗ ਵਿੱਚ ਪ੍ਰਗਤੀ ਦੀ ਸਮੀਖਿਆ ਕੀਤੀ।

ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਵਿੱਚ ਦੱਸਿਆ ਕਿ ਵਿਚਾਰ-ਵਟਾਂਦਰੇ ਵਿੱਚ ਦੁਵੱਲੇ ਸਹਿਯੋਗ ਦੇ ਮੁੱਖ ਖੇਤਰਾਂ ਉੱਤੇ ਜੋਰ  ਦਿੱਤਾ ਗਿਆ ਹੈ ਜਿਸ ਵਿੱਚ ਰੱਖਿਆ, ਪਰਮਾਣੂ ਊਰਜਾ, ਪੁਲਾੜ, ਸਾਈਬਰ ਅਤੇ ਡਿਜੀਟਲ, ਏਆਈ ਅਤੇ ਵਸਤਾਂ ਦੇ ਆਦਾਨ-ਪ੍ਰਦਾਨ ਨੂੰ ਉਤਸ਼ਾਹਿਤ ਕਰਨ ਵਾਲੀਆਂ ਪਹਿਲਕਦਮੀਆਂ ਸ਼ਾਮਲ ਹਨ।

ਪ੍ਰਧਾਨਮੰਤਰੀ ਨਰਿੰਦਰ ਮੋਦੀ 11-12 ਫਰਵਰੀ ਦੌਰਾਨ ਹੋਣ ਵਾਲੇ ਏਆਈ ਸਿਖਰ ਸੰਮੇਲਨ ਲਈ ਫਰਾਂਸ ਜਾ ਸਕਦੇ ਹਨ। ਜੁਲਾਈ 2023 ਵਿੱਚ ਪੈਰਿਸ ਵਿੱਚ ਮੋਦੀ ਅਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਵਿਚਕਾਰ ਹੋਈ ਮੁਲਾਕਾਤ ਦੌਰਾਨ ਪੇਸ਼ ਕੀਤਾ ਗਿਆ ਹੋਰਾਈਜ਼ਨ 2047 ਰੋਡਮੈਪ, ਵਪਾਰ ਅਤੇ ਨਿਵੇਸ਼ ਤੋਂ ਲੈ ਕੇ ਰਣਨੀਤਕ ਸਹਿਯੋਗ ਤੱਕ ਦੇ ਖੇਤਰਾਂ ਵਿੱਚ ਦੁਵੱਲੇ ਸਬੰਧਾਂ ਨੂੰ ਵਧਾਉਣਾ ਹੈ।

Gurpreet | 23/01/25
Ad Section
Ad Image

ਸੰਬੰਧਿਤ ਖ਼ਬਰਾਂ