ਨਿਊਜ਼ੀਲੈਂਡ ਨੇ ਸੈਲਾਨੀਆਂ ਲਈ ਵੀਜਾ ਫੀਸ ਨੂੰ ਤਿੰਨ ਗੁਣਾ ਤੱਕ ਵਧਾਇਆ

ਨਿਊਜ਼ੀਲੈਂਡ ਨੇ ਸੈਲਾਨੀਆਂ ਲਈ ਵੀਜਾ ਫੀਸ ਨੂੰ ਤਿੰਨ ਗੁਣਾ ਤੱਕ ਵਧਾਇਆ

ਨਿਊਜ਼ੀਲੈਂਡ ਸਰਕਾਰ ਨੇ ਸੈਲਾਨੀਆਂ ਨੂੰ ਵੱਡਾ ਝਟਕਾ ਦਿੱਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ 1 ਅਕਤੂਬਰ ਤੋਂ ਟੂਰਿਸਟਾਂ ਦੀ ਐਂਟਰੀ ਫੀਸ ਨੂੰ ਲਗਭਗ ਤਿੰਨ ਗੁਣਾ ਤੱਕ ਵਧਾ ਕੇ $35 ਤੋਂ $100 ਕੀਤਾ ਜਾ ਰਿਹਾ ਹੈ। ਸਰਕਾਰ ਇਸ ਫੈਸਲੇ ਰਾਹੀਂ ਵਿਦੇਸ਼ੀ ਸੈਲਾਨੀਆਂ ਤੋਂ ਜਨਤਕ ਸੇਵਾਵਾਂ ਅਤੇ ਥਾਵਾਂ ਦੀ ਸੰਭਾਲ ਦੇ ਯਤਨਾਂ ਲਈ ਯੋਗਦਾਨ ਲੈਣਾ ਚਾਹੁੰਦੀ ਹੈ ਪਰੰਤੂ ਇਸ ਨਾਲ ਸੈਰ-ਸਪਾਟਾ ਉਦਯੋਗ ਪ੍ਰਭਾਵਿਤ ਹੋਵੇਗਾ।

ਉਨ੍ਹਾਂ ਨੇ ਸਰਕਾਰ ਨੂੰ ਇਸ ਫੈਸਲੇ 'ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਹੈ ਤਾਂ ਜੋ ਸੈਰ-ਸਪਾਟੇ ਨੂੰ ਉਤਸ਼ਾਹਿਤ ਕੀਤਾ ਜਾ ਸਕੇ ਅਤੇ ਅੰਤਰਰਾਸ਼ਟਰੀ ਯਾਤਰੀਆਂ ਨੂੰ ਆਕਰਸ਼ਿਤ ਕੀਤਾ ਜਾ ਸਕੇ। ਹਾਲਾਂਕਿ, ਸਰਕਾਰ ਦਾ ਤਰਕ ਹੈ ਕਿ ਇਹ ਫੀਸ, ਸੈਲਾਨੀ ਨਿਊਜ਼ੀਲੈਂਡ ਦੀ ਕੁਦਰਤੀ ਸੁੰਦਰਤਾ ਅਤੇ ਜਨਤਕ ਸੇਵਾਵਾਂ ਦੇ ਰੱਖ-ਰਖਾਅ ਵਿੱਚ ਸਹਿਯੋਗ ਲਈ ਦੇਣਗੇ। ਮਾਹਰਾਂ ਅਤੇ ਉਦਯੋਗਪਤੀਆਂ ਨੇ ਫੀਸਾਂ ਵਿੱਚ ਵਾਧੇ ਨੂੰ ਨੁਕਸਾਨਦਾਇਕ ਦੱਸਿਆ ਹੈ ਕਿਉਂਕਿ ਉਹ ਪਹਿਲਾਂ ਹੀ ਵਧ ਰਹੀ ਮਹਿੰਗਾਈ ਨਾਲ ਜੂਝ ਰਹੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਇਸ ਵਾਧੇ ਕਾਰਨ ਸੈਲਾਨੀ ਨਿਰਾਸ਼ ਹੋ ਸਕਦੇ ਹਨ, ਜਿਸ ਦਾ ਸੈਰ-ਸਪਾਟਾ ਖੇਤਰ 'ਤੇ ਮਾੜਾ ਅਸਰ ਪੈ ਸਕਦਾ ਹੈ। 
 

Gurpreet | 04/09/24
Ad Section
Ad Image

ਸੰਬੰਧਿਤ ਖ਼ਬਰਾਂ