ਪੰਜਾਬੀ ਮਾਂ ਬੋਲੀ ਦੀ 34ਵੀਂ ਵਿਸ਼ਵ ਪੰਜਾਬੀ ਕਾਨਫਰੰਸ ਹੋਈ ਸਮਾਪਤ

ਪੰਜਾਬੀ ਮਾਂ ਬੋਲੀ ਦੀ 34ਵੀਂ ਵਿਸ਼ਵ ਪੰਜਾਬੀ ਕਾਨਫਰੰਸ ਹੋਈ ਸਮਾਪਤ

ਪੰਜਾਬੀ ਮਾਂ ਬੋਲੀ ਨੂੰ ਪ੍ਰਚਾਰਣ ਤੇ ਪਸਾਰਣ ਦੇ ਸੁਹਿਰਦ ਯਤਨਾਂ ਨਾਲ ਚੱਲ ਰਹੀ ਤਿੰਨ ਰੋਜ਼ਾ 34ਵੀਂ ਵਿਸ਼ਵ ਪੰਜਾਬੀ ਕਾਨਫਰੰਸ ਅੱਜ ਲਾਹੌਰ ਵਿੱਚ ਸਮਾਪਤ ਹੋ ਗਈ ਹੈ। ਕਾਨਫਰੰਸ ਦੇ ਮੁੱਖ ਪ੍ਰਬੰਧਕ ਤੇ ਸਾਬਕਾ ਮੰਤਰੀ ਫਖ਼ਰ ਜ਼ਮਾਨ ਨੇ ਸਮੂਹ ਮੈਂਬਰਾਂ ਨੂੰ ਸਨਮਾਨਿਤ ਕੀਤਾ ਅਤੇ ਸਮਾਪਤੀ ਸੈਸ਼ਨ ਦੌਰਾਨ ਮੈਡਲ ਅਤੇ ਸਰਟੀਫਿਕੇਟ ਵੀ ਦਿੱਤੇ ਗਏ।

ਪ੍ਰਧਾਨਗੀ ਮੰਡਲ ਵਿਚ ਬੈਠੇ ਫਖਰ ਜ਼ਮਾਨ ਨੇ ਸਹਿਜਪ੍ਰੀਤ ਸਿੰਘ ਮਾਂਗਟ, ਡਾ:ਦੀਪਕ ਮਨਮੋਹਨ ਸਿੰਘ, ਅਤੇ ਗੁਰਭਜਨ ਸਿੰਘ ਗਿੱਲ ਨੂੰ ਯਾਦ ਕੀਤਾ ਜਿਨ੍ਹਾਂ ਨੇ ਸ਼ੁਰੂਆਤ ਤੋਂ ਲੈਕੇ ਕਾਨਫਰੰਸਾਂ ਦੀ ਲੜੀ ਨੂੰ ਸਫ਼ਲ ਬਣਾਉਣ ਲਈ ਯਤਨ ਕੀਤੇ। 

ਕਾਨਫਰੰਸ ਦੇ ਮੁੱਖ ਪ੍ਰਬੰਧਕ ਅਤੇ ਸਾਬਕਾ ਪਾਕਿਸਤਾਨੀ ਮੰਤਰੀ ਫਖਰ ਜ਼ਮਾਨ ਨੇ ਜ਼ਿਕਰ ਕੀਤਾ ਕਿ ਸਰਹੱਦ ਦੇ ਦੋਵੇਂ ਪਾਸੇ ਭਾਸ਼ਾਈ ਅਤੇ ਸੱਭਿਆਚਾਰਕ ਤੌਰ 'ਤੇ ਪੰਜਾਬੀ ਦੇ ਪ੍ਰਭਾਵ ਨੂੰ ਵਧਾਉਣ ਲਈ ਪਿਛਲੇ 40 ਸਾਲਾਂ ਤੋਂ ਪਹਿਲਕਦਮੀਆਂ ਜਾਰੀ ਹਨ। ਕਾਨਫਰੰਸ ਵਿੱਚ ਉਨ੍ਹਾਂ ਜ਼ਿਕਰ ਕੀਤਾ ਕਿ ਇਹ ਕਾਨਫਰੰਸ ਇੱਕ ਕੜੀ ਵਜੋਂ ਕੰਮ ਕਰਦੀ ਹੈ ਜੋ ਸਾਰੇ ਪੰਜਾਬੀਆਂ ਨੂੰ ਇੱਕਜੁੱਟ ਹੋਣ ਅਤੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਝੰਡੇ ਨੂੰ ਉੱਚਾ ਚੁੱਕਣ ਦੇ ਯੋਗ ਬਣਾਉਂਦੀ ਹੈ।

ਸਮਾਪਤੀ ਸੈਸ਼ਨ ਦੌਰਾਨ ਤਿੰਨ ਰੋਜ਼ਾ ਕਾਨਫਰੰਸ ਬਾਰੇ ਮੁਲਾਂਕਣ ਪੇਪਰ ਪੜ੍ਹਦਿਆਂ ਡਾ: ਸੁਰਿੰਦਰ ਸਿੰਘ ਸੰਘਾ ਨੇ ਕਿਹਾ ਕਿ ਸੂਫ਼ੀਵਾਦ ਦੇ ਵਿਸ਼ੇ 'ਤੇ ਕਰਵਾਈ ਗਈ ਇਸ ਕਾਨਫਰੰਸ ਦੌਰਾਨ ਦੋਵਾਂ ਪੰਜਾਬਾਂ ਦੀ ਆਪਸੀ ਸਾਂਝ ਦਾ ਸੁਨੇਹਾ ਦਿੱਤਾ ਗਿਆ। ਉਨ੍ਹਾਂ ਨੇ ਸਾਹਿਤਕ, ਸੱਭਿਆਚਾਰਕ, ਸਲਾਹ-ਮਸ਼ਵਰਾ ਅਤੇ ਪੁਸਤਕ ਰਿਲੀਜ਼ ਸਮੇਤ ਵੱਖ-ਵੱਖ ਸੈਸ਼ਨਾਂ ਦੌਰਾਨ ਲਈ ਗਈ ਵਚਨਬੱਧਤਾ ਨੂੰ ਅੱਗੇ ਵਧਾਉਣ ਲਈ ਹਰ ਸੰਭਵ ਯਤਨ ਜਾਰੀ ਰੱਖਣ ਲਈ ਪ੍ਰੇਰਿਤ ਕੀਤਾ।

ਸਮਾਪਤੀ ਸਮਾਰੋਹ ਮੌਕੇ ਅਲ ਹਮਰਾ ਸੈਂਟਰ ਵਿਖੇ ਹੋਏ ਸੱਭਿਆਚਾਰਕ ਅਤੇ ਸੰਗੀਤਕ ਪ੍ਰੋਗਰਾਮ ਦੌਰਾਨ ਅਨੀਤਾ ਸਬਦੀਸ਼ ਵੱਲੋਂ ਅੱਧੇ ਘੰਟੇ ਦਾ ਨਾਟਕ ‘ਗੁੰਮਸ਼ੁਦਾ ਉਤਾਰੀ’ ਪੇਸ਼ ਕਰਕੇ ਔਰਤਾਂ ਦੇ ਸਸ਼ਕਤੀਕਰਨ ਦਾ ਹੋਕਾ ਦਿੱਤਾ ਗਿਆ। ਸੰਗੀਤਕ ਪ੍ਰੋਗਰਾਮ ਦੌਰਾਨ ਦੋਵੇਂ ਪੰਜਾਬਾਂ ਦੇ ਚੋਟੀ ਦੇ ਕਲਾਕਾਰਾਂ ਅਕਰਮ ਰਾਹੀ, ਪੰਮੀ ਬਾਈ, ਡੌਲੀ ਗੁਲੇਰੀਆ, ਸੁੱਖੀ ਬਰਾੜ, ਆਰਿਫ਼ ਲੋਹਾਰ, ਇਮਰਾਨ ਸ਼ੌਕਤ ਅਲੀ ਅਤੇ ਸਤਨਾਮ ਨੇ ਆਪਣੀ-ਆਪਣੀ ਪੇਸ਼ਕਾਰੀ ਨਾਲ ਰੰਗ ਬੰਨ੍ਹ ਦਿੱਤਾ। ਪੂਰਾ ਹਾਲ ਪੰਮੀ ਬਾਈ ਦੇ ਗੀਤਾਂ ਨਾਲ ਗੂੰਜ ਰਿਹਾ ਸੀ। ਕਾਨਫਰੰਸ ਦੇ ਸਮਾਪਤੀ ਸੈਸ਼ਨ ਵਿੱਚ ਸ਼ਾਇਰਾ ਬੁਸ਼ਰਾ ਏਜਾਜ ਦੀ ਪੁਸਤਕ ‘ਲਹਿੰਦੇ ਪੰਜਾਬ ਦੀ ਮੈਂ ਪੁਨੀ ਕੱਟੀ ਰਾਤ ਦੀ’ ਦਾ ਗੁਰਮੁਖੀ ਐਡੀਸ਼ਨ ਵੀ ਰਿਲੀਜ਼ ਕੀਤਾ ਗਿਆ।

Gurpreet | 23/01/25
Ad Section
Ad Image

ਸੰਬੰਧਿਤ ਖ਼ਬਰਾਂ