ਪਰ ਜੇਕਰ ਤੁਹਾਡਾ ਮਨ ਸਾਡੀ ਗੱਲ ਨਹੀਂ ਮੰਨਦਾ, ਤਾਂ ਇਸ ਦਾ ਨਿੱਕਾ ਜਿਹਾ ਉਪਾਉ ਹੈ ਕਿ ਅਸੀਂ ਕੱਲ੍ਹ ਸਵੇਰੇ ਪਿਛਾਂਹ ਨੂੰ ਟੁਰ ਜਾਂਦੇ ਹਾਂ। ਛੁੱਟੀ ਕੈਂਸਲ ਕਰਵਾ ਦੇਨੇ ਹਾਂ, ਫਿਰ ਤੁਸੀਂ ਜਾਣੋ ਤੁਹਾਡੀਆਂ ਚਾਲਾਂ, ਸਾਨੂੰ ਕੀ ਭਾਵੇਂ 'ਖੂਹ ਪਵੋ ਭਾਵੇਂ ਖਾਤੇ' ਸਾਨੂੰ ਤੁਹਾਡੇ ਵਿਆਹ ਸ਼ਾਦੀਆਂ ਨਾਲ ਕੋਈ ਦਖਲ ਨਹੀਂ।