ਹੁਣ ਤੇ ਮੁਆਮਲਾ ਅਦਲਤ ਵਿੱਚ ਚਲਾ ਹੀ ਗਿਆ ਹੈ । ਆਪੇ ਦੁੱਧ ਪਾਣੀ ਵੱਖ ਵੱਖ ਹੋ ਜਾਏਗਾ ਕਿ ਤੁਸੀਂ ਸੱਚੇ ਹੋ ਜਾਂ ਉਹ।
ਉਹ ਦੋਵੇਂ ਅੱਜ ਕਲ੍ਹ ਦੁੱਧ ਪਾਣੀ ਹੋਏ ਹੋਏ ਹਨ ਪਰ ਛੇਤੀ ਹੀ ਉਨ੍ਹਾਂ ਪਾਟ ਜਾਣਾ ਹੈ।
ਪਤਾ ਨਹੀਂ ਕੀ ਹੋ ਗਿਆ ਹੈ, ਉਹ ਦਿਨ ਬਦਿਨ ਖਾਂਦਾ ਪੀਂਦਾ ਨਿਘਰਦਾ ਜਾਂਦਾ ਹੈ, ਦੁੱਧ ਪਾਣੀ ਹੋ ਕੇ ਲੱਗ ਰਿਹਾ ਹੈ।
ਅਸੀਂ ਤੇ ਦੋਸ਼ੀ ਠਹਿਰੇ ਪਰ ਤੁਸੀਂ ਵੀ ਕਿੱਥੋਂ ਦੇ ਦੁੱਧ ਧੋਤੇ ਨੇਕ ਪਾਕ ਹੋ । ਤੁਹਾਨੂੰ ਆਪਣੀਆਂ ਕਰਤੂਤਾਂ ਦਾ ਪਤਾ ਹੋਣਾ ਚਾਹੀਦਾ ਹੈ।
ਮਜ਼ਦੂਰਾਂ ਦਾ ਸਾਰਾ ਜੋਸ਼ ਦੁੱਧ ਦਾ ਉਬਾਲ ਹੀ ਸੀ। ਦੋ ਦਿਨ ਭੁੱਖੇ ਨਾ ਕੱਟ ਸਕੇ ਤੇ ਕੰਮਾਂ ਤੇ ਵਾਪਸ ਆਣੇ ਸ਼ੁਰੂ ਹੋ ਗਏ।
ਕੁਦਰਤ ਦਾ ਕਾਨੂੰਨ ਹੈ ; ਜਦੋਂ ਬੱਚੇ ਦੀ ਪੈਦਾਇਸ਼ ਹੋਣ ਵਾਲੀ ਹੁੰਦੀ ਹੈ, ਆਪਣੇ ਆਪ ਹੀ ਦੁੱਧ ਉੱਤਰ ਆਉਂਦਾ ਹੈ।
ਇਨ੍ਹਾਂ ਜ਼ਾਲਮਾਂ ਨੇ ਦੁਗਾੜਾ ਮਾਰਿਆ ਤੇ ਉਸ ਨੂੰ ਭੋਂਏ ਸੁੱਟ ਦਿੱਤਾ। ਗੋਲੀ ਲੱਗਦਿਆਂ ਹੀ ਉਹ ਚਿੱਤ ਹੋ ਗਿਆ।
ਭਰਾ, ਨਾ ਮੈਂ ਜੀਉਂਦਿਆਂ ਵਿੱਚ ਨਾ ਮੋਇਆਂ ਵਿੱਚ । ਏਦੂੰ ਵਧ ਕੇ ਨਰਕ ਕਿੱਥੇ ਹੋਣਾ ਏ ? ਗੋਲੇ ਕੱਥੇ ਤਾਨ੍ਹਾ ਤੇ ਬੋਲੀ ਵਿਚ ਦੁੱਖਾਂ ਦੇ ਮੂੰਹ ਸੁੱਕ ਗਈ ਆਂ। ਹੋਰ ਜੇ ਜ਼ਰਾ ਪੰਜ ਲੱਭ ਜਾਏ ਤੇ ਮਾਰ ਵੀ ਵਰ ਜਾਂਦੀ ਏ ।
(ਅੱਜ) ਕਿਸੇ ਦੁਖੀ ਨਾਲ ਦੁਖ ਵੰਡਣਾ, ਜਾਂ ਗੱਲ ਕਰਨਾ ਵੀ ਗੁਸਤਾਖੀ ਹੈ।
ਮੈਂ ਤਾਂ ਸਾਧਾਰਨ ਗੱਲ ਕੀਤੀ ਹੈ ਪਰ ਤੁਹਾਨੂੰ ਇੰਨਾ ਦੁੱਖ ਲੱਗਾ ਹੈ । ਮੈਂ ਕਾਹਨੂੰ ਇਹ ਕਹਿਣਾ ਸੀ।
ਉਹ ਕਿਸੇ ਦੀ ਤੇ ਗੱਲ ਸੁਣਦੀ ਨਹੀਂ, ਹਰ ਵੇਲੇ ਆਪਣੀਆਂ ਹੀ ਦੁੱਖ ਰੋਣੀਆਂ ਕਰਦੀ ਰਹਿੰਦੀ ਹੈ !
ਇਸ ਤੋਂ ਬਾਹਦ ਉਸ ਨੇ ਨੌਕਰੀ ਲਈ ਕਈ ਬੂਹੇ ਖੜਕਾਏ, ਕਈਆਂ ਸਿੱਖ ਸਰਦਾਰਾਂ ਅੱਗੇ ਜਾ ਕੇ ਦੁੱਖ ਰੋਇਆ, ਪਰ ਤ੍ਰਿਸਕਾਰ ਤੇ ਨਿਰਾਸਤਾ ਤੋਂ ਬਿਨਾਂ ਉਸ ਨੂੰ ਕੁਝ ਵੀ ਪ੍ਰਾਪਤ ਨ ਹੋ ਸਕਿਆ।