ਭਾਰਤ ਅੱਜ ਦੇ ਸਮੇਂ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਜਾ ਰਿਹਾ ਹੈ, ਭਾਰਤ ਦੇ ਸਟਾਰਟਅੱਪ ਈਕੋਸਿਸਟਮ ਵਿਚ ਹੈਰਾਨੀਜਣਕ ਵਿਕਾਸ ਦੇਖਿਆ ਗਿਆ ਹੈ, ਜੋ ਇੱਕ ਨਵੇਂ ਪੜਾਅ ਤੋਂ ਨਵੀਨਤਾ ਅਤੇ ਉੱਦਮਤਾ ਲਈ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਕੇਂਦਰ ਬਣ ਗਿਆ ਹੈ। 2015-16 ਵਿੱਚ ਮਾਨਤਾ ਪ੍ਰਾਪਤ ਸਟਾਰਟਅੱਪਸ ਦੀ ਗਿਣਤੀ ਲਗਭਗ 400 ਹੀ ਸੀ ਅੱਜ ਇਹ ਵੱਧ ਕੇ 1,30,000 ਹੋ ਗਿਆ ਜੋ ਭਾਰਤ ਦੀ ਸ਼ਾਨਦਾਰ ਤਰੱਕੀ ਦੀ ਮਿਸਾਲ ਹੈ। ਇਸ ਸਮੇਂ ਦੌਰਾਨ, ਸਟਾਰਟਅੱਪ ਫੰਡਿੰਗ 15 ਗੁਣਾ ਵਧੀ, ਨਿਵੇਸ਼ਕਾਂ ਦੀ ਗਿਣਤੀ ਨੌਂ ਗੁਣਾ ਵਧੀ, ਅਤੇ ਇਨਕਿਊਬੇਟਰਾਂ ਦੀ ਗਿਣਤੀ ਸੱਤ ਗੁਣਾ ਵਧੀ ਹੈ। ਇਹ ਤਬਦੀਲੀ ਭਾਰਤ ਦੇ ਮਜ਼ਬੂਤ ਡਿਜੀਟਲ ਜਨਤਕ ਬੁਨਿਆਦੀ ਢਾਂਚੇ ਦਾ ਬਹੁਤ ਵੱਡਾ ਕਾਰਨ ਮੰਨਿਆ ਗਿਆ ਹੈ, ਜਿਸਨੇ ਸਥਿਰ ਵਿਕਾਸ ਟੀਚਿਆਂ ਨੂੰ ਪ੍ਰਾਪਤ ਕਰਨ, ਜਲਵਾਯੂ ਪਰਿਵਰਤਨ ਦਾ ਮੁਕਾਬਲਾ ਕਰਨ, ਵਿੱਤੀ ਸਮਾਵੇਸ਼ ਨੂੰ ਉਤਸ਼ਾਹਿਤ ਕਰਨ ਅਤੇ ਖੇਤੀਬਾੜੀ ਉਤਪਾਦਕਤਾ ਵਿੱਚ ਸੁਧਾਰ ਵਰਗੀਆਂ ਪ੍ਰਮੁੱਖ ਵਿਸ਼ਵਵਿਆਪੀ ਚੁਣੌਤੀਆਂ ਦਾ ਸਾਹਮਣਾ ਕੀਤਾ ਹੈ।
ਭਾਰਤ ਇੱਕ ਤਕਨੀਕੀ ਕ੍ਰਾਂਤੀ ਦੀ ਦਹਿਲੀਜ਼ 'ਤੇ ਖੜ੍ਹਾ ਹੈ, ਜੋ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ (AI), ਮਸ਼ੀਨ ਲਰਨਿੰਗ (ML), ਵੱਡਾ ਡੇਟਾ, ਊਰਜਾ ਪਰਿਵਰਤਨ, ਇਲੈਕਟ੍ਰਿਕ ਵਾਹਨ (EVs), ਕੁਆਂਟਮ ਕੰਪਿਊਟਿੰਗ, ਜੀਨੋਮਿਕਸ, 3D ਪ੍ਰਿੰਟਿੰਗ, ਰੋਬੋਟਿਕਸ, ਡਰੋਨ ਅਤੇ ਪੁਲਾੜ ਖੋਜ ਵਰਗੇ ਖੇਤਰਾਂ ਵਿੱਚ ਬੇਅੰਤ ਮੌਕੇ ਪੇਸ਼ ਕਰਦਾ ਹੈ। ਸਰਕਾਰ ਨੇ ਖੋਜ ਅਤੇ ਵਿਕਾਸ (R&D) ਲਈ 1 ਲੱਖ ਕਰੋੜ ਰੁਪਏ ਦੇ ਨਾਲ-ਨਾਲ, ਰਾਸ਼ਟਰੀ ਕੁਆਂਟਮ ਮਿਸ਼ਨ, ਭਾਰਤ ਏਆਈ ਮਿਸ਼ਨ, ਅਤੇ ਸੈਮੀਕੰਡਕਟਰ ਮਿਸ਼ਨ ਵਰਗੀਆਂ ਪਹਿਲਕਦਮੀਆਂ ਰਾਹੀਂ ਇਸ ਪ੍ਰਗਤੀ ਨੂੰ ਸਰਗਰਮੀ ਨਾਲ ਅੱਗੇ ਵਧਾਇਆ ਹੈ।
ਆਉਂਦੇ 2026 ਸਾਲ ਤੱਕ ਭਾਰਤ ਵਿੱਚ ਇਕ -ਬਿਲੀਅਨ ਸਮਾਰਟਫ਼ੋਨ ਉਪਭੋਗਤਾ ਹੋਣਗੇ । ਭਾਰਤ ਦੀਆਂ ਇੰਟਰਨੈੱਟ ਦਰਾਂ ਔਸਤ ਅਮਰੀਕੀ ਗਾਹਕ ਵੱਲੋਂ ਅਦਾ ਕੀਤੇ ਜਾਂਦੇ ਭੁਗਤਾਨ ਦਾ 1/5ਵਾਂ ਹਿੱਸਾ ਹੀ ਹਨ ਅਤੇ ਮੋਬਾਈਲ ਡਿਵਾਈਸ ਬਾਜ਼ਾਰ ਵਿੱਚ ਅਜਿਹੇ ਉਤਪਾਦ ਹਨ ਜੋ ਹਰ ਕਿਸਮ ਦੇ ਕੀਮਤ ਪ੍ਰਤੀ ਸੁਚੇਤ ਖਪਤਕਾਰਾਂ ਲਈ ਕੰਮ ਕਰਦੇ ਹਨ । ਭਾਰਤ ਵਿਚ 100 ਡਾਲਰ ਤੋਂ ਘੱਟ ਕੀਮਤ ਵਿੱਚ ਇੱਕ ਸਮਾਰਟਫ਼ੋਨ ਖਰੀਦਿਆ ਜਾ ਸਕਦਾ ਹੈ। ਭਾਰਤ ਇੱਕ ਅਜਿਹਾ ਡਿਜੀਟਲ ਬੁਨਿਆਦੀ ਢਾਂਚਾ ਤਿਆਰ ਕਰ ਰਿਹਾ ਸੀ ਜੋ ਲੋਕਾਂ ਨੂੰ ਨਾ ਕੇਵਲ ਘਰੋਂ ਕੰਮ ਕਰਨ, ਸਗੋਂ ਘਰ ਤੋਂ ਹੀ ਖਰੀਦਦਾਰੀ ਕਰਨ, ਮੈਡੀਸਨ ਤੱਕ ਪਹੁੰਚ ਕਰਨ, ਸਰਕਾਰੀ ਸੇਵਾਂਵਾ ਦਾ ਲਾਭ ਲੈਣ, ਘਰੋਂ ਹੀ ਬੈਂਕ ਦਾ ਕੰਮ ਕਰਨ ਅਤੇ ਘਰੋਂ ਪੜ੍ਹਾਈ ਕਰਨ ਦੇ ਮੌਕੇ ਪ੍ਰਦਾਨ ਕਰ ਰਿਹਾ ਹੈ।
ਭਾਰਤ ਨੂੰ ਸੱਚਮੁੱਚ ਖੁਸ਼ਹਾਲ ਬਣਾਉਣ ਅਤੇ ਭਾਰਤੀ ਲੋਕਾਂ ਦੀਆਂ ਇੱਛਾਵਾਂ ਨੂੰ ਉੱਡਣ ਲਈ ਭਾਰਤੀ ਸਟਾਰਟਅੱਪ ਈਕੋਸਿਸਟਮ ਨੇ ਖੰਭ ਲਾ ਦਿੱਤੇ ਹਨ। ਪ੍ਰਗਤੀਸ਼ੀਲ ਸਰਕਾਰੀ ਨੀਤੀਆਂ ਦੇ ਵਿਚਕਾਰ, ਇੱਕ ਮਜ਼ਬੂਤ ਕੁਆਲਿਟੀ ਈਕੋਸਿਸਟਮ ਅਤੇ ਇੱਕ ਰੈਗੂਲੇਟਰੀ ਫਰੇਮਵਰਕ ਜਿਸ ਨੇ ਭਾਰਤੀ ਅਰਥਵਿਵਸਥਾ ਨੂੰ ਵਿਸ਼ਵ ਅਰਥ ਸ਼ਾਸਤਰ ਦੇ ਸਭ ਤੋਂ ਭੈੜੀ ਤਬਾਹੀ ਤੋਂ ਬਚਾਇਆ ਹੈ, ਭਾਰਤ ਹੂਣ ਆਤਮਨਿਰਭਰ ਦੇਸ਼ ਬਣ ਗਿਆ ਹੈ।
| ਤਕਨਾਲੋਜੀ
|
| ਤਕਨਾਲੋਜੀ
|
| ਤਕਨਾਲੋਜੀ
|