ਇਮੀਗ੍ਰੇਸ਼ਨ ਰਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ (IRCC) ਦੇ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਇੱਕ ਰਿਪੋਰਟ ਦੇ ਤਹਿਤ, ਪਿਛਲੇ ਸਾਲ ਮਾਰਚ ਅਤੇ ਅਪ੍ਰੈਲ 2024 ਦੌਰਾਨ ਕੈਨੇਡਾ ਵਿੱਚ ਸਟੱਡੀ ਪਰਮਿਟ ਪ੍ਰਾਪਤ ਕਰਨ ਵਾਲੇ ਲਗਭਗ ਪੰਜਾਹ ਹਜਾਰ ਅੰਤਰਰਾਸ਼ਟਰੀ ਵਿਦਿਆਰਥੀ ਆਪਣੇ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚੋਂ ਗੈਰ ਹਾਜਰ ਰਹੇ। ਇਹਨਾਂ ਵਿਚੋਂ ਭਾਰਤੀ ਵਿਦਿਆਰਥੀਆਂ ਦੀ ਗਿਣਤੀ 19,582 ਹੈ ਜੋ ਕਿ ਬਾਕੀ ਦੇਸ਼ਾਂ ਦੇ ਵਿਦਿਆਰਥੀਆਂ ਨਾਲੋਂ ਸਭ ਤੋਂ ਜਿਆਦਾ ਹੈ। ਇਹ ਗੈਰ-ਪਾਲਣਾ(non-compliant) ਦਰ ਕੁੱਲ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ 6.9% ਸੀ।
ਇਸ ਸੂਚੀ ਵਿੱਚ ਚੀਨ ਦੇ 4,279 ਵਿਦਿਆਰਥੀ(6.4%), ਈਰਾਨ ਦੇ 1,848 (11.6%) ਅਤੇ ਰਵਾਂਡਾ ਦੇ 802 (48.1%) ਵਿਦਿਆਰਥੀ ਸ਼ਾਮਲ ਸਨ। ਇਸ ਮੁੱਦੇ ਨੇ ਕੈਨੇਡਾ ਦੀ ਅੰਤਰਰਾਸ਼ਟਰੀ ਵਿਦਿਆਰਥੀ ਵੀਜਾ ਪ੍ਰਣਾਲੀ ਦੀ ਦੁਰਵਰਤੋਂ ਬਾਰੇ ਚਿੰਤਾਵਾਂ ਪੈਦਾ ਕੀਤੀਆਂ ਹਨ, ਜੋ ਕਿ 2014 ਵਿੱਚ ਵਿਦਿਆਰਥੀਆਂ ਦੀ ਹਾਜ਼ਰੀ ਦੀ ਨਿਗਰਾਨੀ ਕਰਨ ਅਤੇ ਧੋਖਾਧੜੀ ਦੇ ਮਾਮਲਿਆਂ ਦਾ ਪਤਾ ਲਗਾਉਣ ਲਈ ਲਾਗੂ ਕੀਤਾ ਗਿਆ ਸੀ। ਭਾਰਤੀ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ ਕੁਝ ਕੈਨੇਡੀਅਨ ਕਾਲਜਾਂ ਅਤੇ ਭਾਰਤ ਵਿੱਚੋਂ ਕਈ ਗੈਰ ਕਨੂੰਨੀ ਸੰਗਠਨਾਂ ਵਿਰੁੱਧ ਜਾਂਚ ਸ਼ੁਰੂ ਕਰ ਦਿੱਤੀ ਹੈ ਜੋ ਵਿਦਿਆਰਥੀਆਂ ਨੂੰ ਕੈਨੇਡਾ ਤੋਂ ਅਮਰੀਕਾ ਵਿੱਚ ਗੈਰ-ਕਾਨੂੰਨੀ ਢੰਗ ਨਾਲ ਸਰਹੱਦ ਪਾਰ ਭੇਜਦੇ ਹਨ। ਇਹਨਾਂ ਵਿੱਚੋਂ ਬਹੁਤ ਸਾਰੇ ਵਿਦਿਆਰਥੀ ਕੰਮ ਅਤੇ ਸਥਾਈ ਨਿਵਾਸ(PR) ਦੀ ਭਾਲ ਵਿੱਚ ਕੈਨੇਡਾ ਵਿੱਚ ਹੀ ਰਹੇ, ਜਦੋਂ ਕਿ ਘੱਟ ਗਿਣਤੀ ਵਿੱਚ ਵਿਦਿਆਰਥੀ ਗੈਰ-ਕਾਨੂੰਨੀ ਤੌਰ 'ਤੇ ਅਮਰੀਕਾ ਵਿੱਚ ਦਾਖਲ ਹੋਏ।
ਰੋਇਲ ਕੈਨੇਡੀਅਨ ਮਾਊਂਟੇਡ ਪੁਲਿਸ (RCMP) ਨੇ ਇਨ੍ਹਾਂ ਚਿੰਤਾਵਾਂ ਨੂੰ ਦੂਰ ਕਰਨ ਲਈ ਭਾਰਤੀ ਅਧਿਕਾਰੀਆਂ ਨਾਲ ਸਹਿਯੋਗ ਕਰਨ ਦੀ ਮੰਗ ਕੀਤੀ ਹੈ। ਇਸ ਦੌਰਾਨ, ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ 2024 ਦੇ ਅਖੀਰ ਵਿੱਚ ਸਖ਼ਤ ਨਿਯਮ ਪੇਸ਼ ਕੀਤੇ ਹਨ ਅਤੇ ਉਨ੍ਹਾਂ ਦੀ ਪਾਲਣਾ ਨਾ ਕਰਨ ਵਾਲੇ ਵਿਦਿਆਰਥੀਆਂ ਅਤੇ ਵਿੱਦਿਅਕ ਅਦਾਰਿਆਂ ਤੇ ਜੁਰਮਾਨੇ ਵੀ ਲਗਾਏ ਗਏ ਹਨ। ਸਟੈਟਿਸਟਿਕਸ ਕੈਨੇਡਾ ਦੇ ਅੰਕੜਿਆਂ ਅਨੁਸਾਰ, 10 ਲੱਖ ਤੋਂ ਵੱਧ ਵਿਦਿਆਰਥੀ ਵੀਜ਼ੇ ਜਾਰੀ ਕੀਤੇ ਗਏ ਸਨ। ਇਮੀਗ੍ਰੇਸ਼ਨ ਰਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ (IRCC) ਦੇ ਇਨ੍ਹਾਂ ਅੰਕੜਿਆਂ ਤੋਂ ਪਤਾ ਚਲਦਾ ਹੈ ਕਿ ਇਨ੍ਹਾਂ ਨਿ੍ਯਮਾਂ ਦੀ ਪਾਲਣਾ ਨਾ ਕਰਨ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਕਾਫੀ ਜਿਆਦਾ ਹੋ ਸਕਦੀ ਹੈ।
ਵਿਨੀਪੈੱਗ ਇਮੀਗ੍ਰੇਸ਼ਨ ਵਕੀਲ ਡੇਵਿਡ ਮੈਟਾਸ ਨੇ ਧੋਖਾਧੜੀ ਨੂੰ ਰੋਕਣ ਲਈ ਕੈਨੇਡਾ-ਨਿਯੰਤ੍ਰਿਤ ਸਲਾਹਕਾਰਾਂ ਤੱਕ ਵੀਜ਼ਾ ਅਰਜ਼ੀਆਂ ਨੂੰ ਸੀਮਤ ਕਰਨ ਦਾ ਪ੍ਰਸਤਾਵ ਪੇਸ਼ ਕੀਤਾ ਹੈ। ਕੈਨੇਡਾ ਦੇ ਇਮੀਗ੍ਰੇਸ਼ਨ ਸਿਸਟਮ ਦੀ ਇਕਸਾਰਤਾ ਨੂੰ ਯਕੀਨੀ ਬਣਾਉਣ ਲਈ ਇਸਦੀਆਂ ਕਮੀਆਂ ਨੂੰ ਦੂਰ ਕਰਨਾ ਬਹੁਤ ਜ਼ਰੂਰੀ ਹੈ।
| ਇੰਮੀਗ੍ਰੇਸ਼ਨ
|
| ਕਾਰੋਬਾਰ
, ਇੰਮੀਗ੍ਰੇਸ਼ਨ
|
| ਇੰਮੀਗ੍ਰੇਸ਼ਨ
|
| ਇੰਮੀਗ੍ਰੇਸ਼ਨ
|
| ਇੰਮੀਗ੍ਰੇਸ਼ਨ
|
| ਇੰਮੀਗ੍ਰੇਸ਼ਨ
|
| ਰਾਜਨੀਤਿਕ
, ਇੰਮੀਗ੍ਰੇਸ਼ਨ
|
| ਇੰਮੀਗ੍ਰੇਸ਼ਨ
|
| ਇੰਮੀਗ੍ਰੇਸ਼ਨ
|
| ਇੰਮੀਗ੍ਰੇਸ਼ਨ
|
| ਇੰਮੀਗ੍ਰੇਸ਼ਨ
|
| ਇੰਮੀਗ੍ਰੇਸ਼ਨ
|
| ਇੰਮੀਗ੍ਰੇਸ਼ਨ
|
| ਇੰਮੀਗ੍ਰੇਸ਼ਨ
|