ਇੰਡੋਨੇਸ਼ੀਆ ਨੇ ਈ-ਵੀਜ਼ਾ ਸੁਵਿਧਾ ਦੀ ਕੀਤੀ ਸ਼ੁਰੂਆਤ

ਇੰਡੋਨੇਸ਼ੀਆ ਨੇ ਈ-ਵੀਜ਼ਾ ਸੁਵਿਧਾ ਦੀ ਕੀਤੀ ਸ਼ੁਰੂਆਤ

ਇੰਡੋਨੇਸ਼ੀਆ ਨੇ ਭਾਰਤ ਸਮੇਤ 97 ਦੇਸ਼ਾਂ ਵਿੱਚ ਆਪਣੀ ਈ-ਵੀਜ਼ਾ ਆਨ ਅਰਾਈਵਲ (E-VOA) ਸੁਵਿਧਾ ਸ਼ੁਰੂ ਕੀਤੀ ਹੈ। ਜਿਹੜੇ ਵਿਅਕਤੀ ਇੰਡੋਨੇਸ਼ੀਆ ਜਾਣ ਵਿੱਚ ਦਿਲਚਸਪੀ ਰੱਖਦੇ ਹਨ ਉਹ ਆਪਣੀ ਮੰਜ਼ਿਲ ਲਈ ਰਵਾਨਾ ਹੋਣ ਤੋਂ ਪਹਿਲਾਂ ਪੂਰਵ-ਪ੍ਰਵਾਨਿਤ ਵੀਜ਼ਾ ਦਾ ਭੁਗਤਾਨ ਕਰਕੇ ਇਸਨੂੰ ਆਨਲਾਈਨ ਅਪਲਾਈ ਕਰ ਸਕਦੇ ਹਨ। ਇਹ ਪ੍ਰੋਗਰਾਮ 2025 ਵਿੱਚ 14 ਮਿਲੀਅਨ ਸੈਲਾਨੀਆਂ ਨੂੰ ਦੇਸ਼ ਵਿੱਚ ਲਿਆਉਣ ਲਈ ਤਿਆਰ ਕੀਤੀ ਯੋਜਨਾ ਦਾ ਹਿੱਸਾ ਹੈ।

ਇੰਡੋਨੇਸ਼ੀਆ ਦੇ ਈ-ਵੀਜਾ ਲਈ ਅਰਜ਼ੀ ਕਿਵੇਂ ਦੇਣੀ ਹੈ-

  • ਇੰਡੋਨੇਸ਼ੀਆ ਦੀ ਅਧਿਕਾਰਤ ਈ-ਵੀਜ਼ਾ ਵੈੱਬਸਾਈਟ ਤੇ ਜਾਓ। 
  • ਅਪਲਾਈ' 'ਤੇ ਕਲਿੱਕ ਕਰੋ ਅਤੇ ਆਪਣੇ ਨਿੱਜੀ ਵੇਰਵੇ ਭਰੋ, ਲੋੜੀਂਦੇ ਦਸਤਾਵੇਜ਼ ਅਪਲੋਡ ਕਰੋ ਅਤੇ ਭੁਗਤਾਨ ਕਰੋ।
  • ਆਪਣਾ ਪ੍ਰਵਾਨਿਤ ਵੀਜ਼ਾ ਡਾਊਨਲੋਡ ਕਰੋ।
  • ਤੁਸੀਂ ਉਸੇ ਪਲੇਟਫਾਰਮ ਤੇ ਆਪਣਾ ਵੀਜ਼ਾ ਵਧਾਉਣ ਬਾਰੇ ਵੇਰਵੇ ਵੀ ਪ੍ਰਾਪਤ ਕਰ ਸਕਦੇ ਹੋ।

ਈ-ਵੀਜਾ ਬਾਰੇ ਕੀ ਜਾਣਨਾ ਜਰੂਰੀ ਹੈ-

  • ਇਹ ਇੱਕ ਸਿੰਗਲ-ਐਂਟਰੀ ਵੀਜ਼ਾ ਹੈ ਜੋ ਸੈਰ-ਸਪਾਟਾ, ਸਰਕਾਰੀ ਮੁਲਾਕਾਤਾਂ, ਵਪਾਰਕ ਮੀਟਿੰਗਾਂ, ਸਾਮਾਨ ਦੀ ਖਰੀਦਦਾਰੀ ਅਤੇ ਆਵਾਜਾਈ ਲਈ 90 ਦਿਨਾਂ ਲਈ ਵੈਧ ਹੈ।
  • ਤੁਹਾਨੂੰ ਇੰਡੋਨੇਸ਼ੀਆ ਜਾਣ ਲਈ 6 ਮਹੀਨੇ ਤੱਕ ਵੈਲਿਡ ਪਾਸਪੋਰਟ ਦੀ ਲੋੜ ਹੈ।
  • ਜੇਕਰ ਤੁਸੀਂ ਸੁਹਾਵਣੇ ਮੌਸਮ ਅਤੇ ਘੱਟ ਭੀੜ-ਭੜੱਕੇ ਵਾਲੇ ਮਾਹੌਲ ਦਾ ਆਨੰਦ ਲੈਣਾ ਚਾਹੁੰਦੇ ਹੋ ਤਾਂ ਅਪ੍ਰੈਲ ਤੋਂ ਅਕਤੂਬਰ ਦੇਸ਼ ਦਾ ਦੌਰਾ ਕਰਨ ਲਈ ਸਭ ਤੋਂ ਵਧੀਆ ਮਹੀਨੇ ਹਨ।
  • ਜੇਕਰ ਤੁਸੀਂ ਜਕਾਰਤਾ, ਕੋਮੋਡੋ ਪਾਰਕ ਅਤੇ ਕਈ ਹੋਰ ਸਾਈਟਾਂ ਦੇ ਨਾਲ-ਨਾਲ ਇਸ ਇੰਡੋਨੇਸ਼ੀਆਈ ਹੌਟਸਪੌਟ 'ਤੇ ਜਾਣ ਦੀ ਯੋਜਨਾ ਬਣਾ ਰਹੇ ਹੋ, ਤਾਂ ਇਹ ਸਹੀ ਸਮਾਂ ਹੈ!

Gurpreet | 22/01/25
Ad Section
Ad Image

ਸੰਬੰਧਿਤ ਖ਼ਬਰਾਂ