ਦੁਨੀਆ ਦੀਆਂ ਸਭ ਤੋਂ ਤਾਕਤਵਰ ਫੌਜੀ ਤਾਕਤਾਂ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ। ਭਾਰਤ ਨੇ ਗਲੋਬਲ ਫਾਇਰਪਾਵਰ ਇੰਡੈਕਸ 2025 ਵਿੱਚ ਚੌਥਾ ਸਥਾਨ ਹਾਸਲ ਕੀਤਾ ਹੈ। ਇਹ ਦਰਜਾਬੰਦੀ ਭਾਰਤ ਦੀ ਥਲ ਸੈਨਾ, ਜਲ ਸੈਨਾ ਅਤੇ ਹਵਾਈ ਸੈਨਾ ਦੀਆਂ ਮਜ਼ਬੂਤ ਰੱਖਿਆ ਸਮਰੱਥਾਵਾਂ ਨੂੰ ਦਰਸਾਉਂਦੀ ਹੈ। ਇਸ ਤੋਂ ਇਲਾਵਾ, 2024 ਵਿੱਚ ਪਾਕਿਸਤਾਨ ਚੋਟੀ ਦੇ 10 ਦੇਸਾਂ ਵਿੱਚੋਂ ਬਾਹਰ ਹੋ ਗਿਆ। ਪਾਕਿਸਤਾਨ ਪਹਿਲਾਂ 9ਵੇਂ ਸਥਾਨ 'ਤੇ ਸੀ, ਪਰ ਹੁਣ ਇਹ ਡਿੱਗ ਕੇ 12ਵੇਂ ਸਥਾਨ 'ਤੇ ਆ ਗਿਆ ਹੈ।
ਗਲੋਬਲ ਫਾਇਰ ਪਾਵਰ ਇੰਡੈਕਸ 60 ਤੋਂ ਵੱਧ ਮਾਪਦੰਡਾਂ 'ਤੇ ਅਧਾਰਤ ਹੁੰਦਾ ਹੈ, ਜਿਸ ਵਿੱਚ ਰੱਖਿਆ ਤਕਨਾਲੋਜੀ, ਵਿੱਤੀ ਸਰੋਤ, ਲੌਜਿਸਟਿਕਸ, ਭੂਗੋਲ ਅਤੇ ਰਣਨੀਤਕ ਸਥਿਤੀ ਆਦਿ ਨੂੰ ਸ਼ਾਮਲ ਕੀਤਾ ਜਾਂਦਾ ਹੈ। ਇਸ ਵਿੱਚ ਅਮਰੀਕਾ ਸਭ ਤੋਂ ਉੱਪਰਲੇ ਸਥਾਨ ਤੇ ਹੈ। ਅਮਰੀਕਾ ਤੋਂ ਬਾਅਦ ਰੂਸ ਦੀ ਫੌਜ ਦੂਜੇ ਸਥਾਨ ਉੱਪਰ ਅਤੇ ਚੀਨ ਦੀ ਫੌਜ ਤੀਜੇ ਸਥਾਨ 'ਤੇ ਹੈ। ਭਾਰਤ ਨੇ ਲਗਾਤਾਰ ਛੇਵੀਂ ਵਾਰ ਆਪਣੀ ਚੌਥੀ ਰੈਂਕਿੰਗ ਨੂੰ ਬਰਕਰਾਰ ਰੱਖਿਆ ਹੈ। ਪਿਛਲੇ ਕੁਝ ਸਮੇਂ ਤੋਂ, ਭਾਰਤ ਨੇ ਰੱਖਿਆ ਉਤਪਾਦਨ ਅਤੇ ਆਤਮ-ਨਿਰਭਰ ਹੋਣ 'ਤੇ ਜ਼ੋਰ ਦਿੱਤਾ ਹੈ, ਜਿਸ ਨਾਲ ਦੇਸ਼ ਦੀ ਤਾਕਤ ਵਿੱਚ ਹੋਰ ਵਾਧਾ ਹੋਇਆ ਹੈ। ਫਰਾਂਸ ਨੇ ਚੋਟੀ ਦੇ 10 ਸ਼ਕਤੀਸ਼ਾਲੀ ਦੇਸ਼ਾਂ ਵਿੱਚ ਅਪਣੀ ਨਵੀਂ ਜਗ੍ਹਾ ਬਣਾਈ ਹੈ। ਫਰਾਂਸ ਪਿਛਲੇ ਸਾਲ ਦੀ ਰੈਂਕਿੰਗ 'ਚ 11ਵੇਂ ਨੰਬਰ 'ਤੇ ਸੀ। ਇਸ ਵਾਰ ਫਰਾਂਸ 7ਵੇਂ ਨੰਬਰ 'ਤੇ ਆ ਗਿਆ ਹੈ। ਪਿਛਲੇ ਸਾਲ ਜਾਪਾਨ ਸੱਤਵੇਂ ਸਥਾਨ 'ਤੇ ਸੀ ਪਰ ਇਸ ਵਾਰ ਅੱਠਵੇਂ ਸਥਾਨ 'ਤੇ ਪਹੁੰਚ ਗਿਆ ਹੈ।
ਦੁਨੀਆ ਦੀਆਂ ਦਸ ਸਭ ਤੋਂ ਤਾਕਤਵਰ ਫੌਜਾਂ ਦੀ ਸੂਚੀ
ਭਾਰਤ ਦੇ ਤਾਕਤਵਰ ਹੋਣ ਦੇ ਕਾਰਣ
ਜਦੋਂ ਭਾਰਤੀ ਸੈਨਿਕਾਂ ਦੀ ਗਿਣਤੀ ਦੀ ਗੱਲ ਆਉਂਦੀ ਹੈ, ਤਾਂ ਭਾਰਤ ਇਸ ਪੱਖੋਂ ਦੂਜੇ ਨੰਬਰ 'ਤੇ ਹੈ। ਭਾਰਤ ਕੋਲ 14,55,550 ਸੈਨਿਕ ਹਨ। ਇਸ ਤੋਂ ਇਲਾਵਾ, ਭਾਰਤ ਕੋਲ 11,55,000 ਰਿਜ਼ਰਵ ਸੈਨਿਕ ਹਨ। ਭਾਰਤ ਕੋਲ ਇਸ ਸਮੇਂ ਟੀ-90 ਭੀਸ਼ਮ ਅਤੇ ਅਰਜੁਨ ਟੈਂਕ, ਬ੍ਰਹਮੋਸ ਮਿਜ਼ਾਈਲਾਂ ਅਤੇ ਪਿਨਾਕਾ ਰਾਕੇਟ ਸਿਸਟਮ ਵਰਗੇ ਉੱਨਤ ਹਥਿਆਰ ਹਨ। ਭਾਰਤੀ ਹਵਾਈ ਸੈਨਾ ਨੇ ਆਪਣੇ ਬੇੜੇ ਵਿੱਚ ਕਾਫ਼ੀ ਵਾਧਾ ਕੀਤਾ ਹੈ। ਭਾਰਤੀ ਹਵਾਈ ਸੈਨਾ ਵਿੱਚ 2,229 ਜਹਾਜ਼ ਹਨ, ਜਿਨ੍ਹਾਂ ਵਿੱਚ 600 ਲੜਾਕੂ ਜਹਾਜ਼, 899 ਹੈਲੀਕਾਪਟਰ ਅਤੇ 831 ਸਹਾਇਤਾ ਜਹਾਜ਼ ਸ਼ਾਮਲ ਹਨ। ਭਾਰਤੀ ਜਲ ਸੈਨਾ ਨੇ 142,251 ਜਵਾਨਾਂ ਅਤੇ 150 ਜਹਾਜ਼ਾਂ ਨਾਲ ਆਪਣੀ ਸਥਿਤੀ ਨੂੰ ਹੋਰ ਮਜ਼ਬੂਤ ਕੀਤਾ ਹੈ, ਜਿਸ ਵਿੱਚ ਜੰਗੀ ਜਹਾਜ਼ ਅਤੇ ਪਣਡੁੱਬੀਆਂ ਸ਼ਾਮਲ ਹਨ।
ਪਾਕਿਸਤਾਨ ਦੀ ਫੌਜੀ ਤਾਕਤ ਕੀ ਹੈ?
ਫਾਇਰ ਪਾਵਰ ਇੰਡੈਕਸ ਦੇ ਅਨੁਸਾਰ, 8 ਮਾਪਦੰਡਾਂ ਵਿੱਚੋਂ, ਪਾਕਿਸਤਾਨ ਸਿਰਫ਼ ਜ਼ਮੀਨੀ ਸ਼ਕਤੀ ਅਤੇ ਭੂਗੋਲਿਕ ਕਾਰਕਾਂ ਦੇ ਮਾਮਲੇ ਵਿੱਚ ਭਾਰਤ ਤੋਂ ਅੱਗੇ ਹੈ। ਪਾਕਿਸਤਾਨੀ ਫੌਜ ਵਿੱਚ 654,000 ਸੈਨਿਕ ਹਨ। ਪਾਕਿਸਤਾਨ ਆਪਣੇ ਰੱਖਿਆ ਬਜਟ ਦੇ ਮਾਮਲੇ ਵਿੱਚ ਭਾਰਤ ਤੋਂ ਕਾਫ਼ੀ ਪਿੱਛੇ ਹੈ। ਹਵਾਈ ਸ਼ਕਤੀ ਦੇ ਸੰਬੰਧ ਵਿੱਚ, ਪਾਕਿਸਤਾਨ ਕੋਲ ਕੁੱਲ 1399 ਜਹਾਜ਼ ਹਨ, ਜਿਨ੍ਹਾਂ ਵਿੱਚੋਂ 328 ਲੜਾਕੂ ਜਹਾਜ਼ ਹਨ। ਜਲ ਸੈਨਾ ਦੀ ਤਾਕਤ ਦੇ ਮਾਮਲੇ ਵਿੱਚ, ਭਾਰਤ ਕੋਲ ਇੱਕ ਏਅਰਕ੍ਰਾਫਟ ਕੈਰੀਅਰ ਹੈ। ਜਦਕਿ ਪਾਕਿਸਤਾਨ ਕੋਲ ਇਹ ਨਹੀਂ ਹੈ। ਭਾਰਤ ਕੋਲ 18 ਪਣਡੁੱਬੀਆਂ ਹਨ ਜਦਕਿ ਪਾਕਿਸਤਾਨ ਕੋਲ ਸਿਰਫ਼ 8 ਹਨ।
| ਵਿਸ਼ਵ
|
| ਵਿਸ਼ਵ
|
| ਵਿਸ਼ਵ
|
| ਵਿਸ਼ਵ
|
| ਵਿਸ਼ਵ
|
| ਵਿਸ਼ਵ
|
| ਵਿਸ਼ਵ
|
| ਵਿਸ਼ਵ
|