ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬੀਤੇ ਕੱਲ੍ਹ ਸ਼ਨੀਵਾਰ ਨੂੰ ਸੰਸਦ ਵਿੱਚ ਆਪਣਾ ਅੱਠਵਾਂ ਕੇਂਦਰੀ ਬਜਟ ਪੇਸ਼ ਕਰਦੇ ਹੋਏ ਮੱਧ ਵਰਗ ਲਈ ਟੈਕਸਾਂ ਵਿੱਚ ਕਟੌਤੀ ਦਾ ਐਲਾਨ ਕੀਤਾ। ਨਿਰਮਲਾ ਸੀਤਾਰਮਨ ਨੇ ਇਸਨੂੰ ਆਰਥਿਕ ਵਿਕਾਸ, ਸਮਾਜਿਕ ਭਲਾਈ ਅਤੇ ਤਕਨੀਕੀ ਤਰੱਕੀ ਲਈ ਇੱਕ ਰੋਡਮੈਪ ਕਿਹਾ। ਖੇਤੀਬਾੜੀ, ਬੁਨਿਆਦੀ ਢਾਂਚੇ, ਟੈਕਸ ਰਾਹਤ ਅਤੇ ਡਿਜੀਟਲ ਤਬਦੀਲੀ ਦੇ ਨਾਲ-ਨਾਲ ਬਜਟ ਵਿੱਚ ਰੱਖਿਆ ਆਧੁਨਿਕੀਕਰਨ, ਸਾਈਬਰ ਸੁਰੱਖਿਆ ਅਤੇ ਪੁਲਾੜ ਖੋਜ 'ਤੇ ਵੀ ਜ਼ੋਰ ਦਿੱਤਾ ਗਿਆ ਹੈ।
ਹੇਠਾਂ ਦਿੱਤੀ ਸਾਰਣੀ ਵਿੱਚ ਵੱਖ-ਵੱਖ ਖੇਤਰਾਂ ਲਈ ਨਿਰਧਾਰਤ ਬਜਟ ਨੂੰ ਦਿਖਾਇਆ ਗਿਆ ਹੈ-
ਖੇਤਰ |
ਬਜਟ(ਕਰੋੜਾਂ ਵਿਚ) |
ਗ੍ਰਹਿ ਮਾਮਲੇ |
2,33,211 |
ਖੇਤੀਬਾੜੀ ਅਤੇ ਸੰਬੰਧਿਤ ਖੇਤਰ |
1,71,437 |
ਸਿੱਖਿਆ |
1,28,650 |
ਸਿਹਤ |
98,311 |
ਸ਼ਹਿਰੀ ਵਿਕਾਸ |
96,777 |
ਆਈਟੀ ਅਤੇ ਦੂਰਸੰਚਾਰ |
95,298 |
ਊਰਜਾ |
81,174 |
ਵਣਜ ਅਤੇ ਉਦਯੋਗ |
65,553 |
ਸਮਾਜ ਭਲਾਈ |
60,052 |
ਵਿਗਿਆਨ ਨਾਲ ਸਬੰਧਤ ਵਿਭਾਗ |
55,679 |
ਇਨਕਮ ਟੈਕਸ ਨਵੀਂ ਟੈਕਸ ਪ੍ਰਣਾਲੀ ਦੇ ਤਹਿਤ, ਵਿੱਤ ਮੰਤਰੀ ਨੇ ਇੱਕ ਸੰਸ਼ੋਧਿਤ ਟੈਕਸ ਢਾਂਚੇ ਦਾ ਪ੍ਰਸਤਾਵ ਕੀਤਾ, ਜੋ ਕਿ ਇਸ ਪ੍ਰਕਾਰ ਹੈ:-
0-4 ਲੱਖ ਰੁਪਏ: ਕੋਈ ਨਹੀਂ ਟੈਕਸ
4-8 ਲੱਖ ਰੁਪਏ: 5 ਫੀਸਦੀ ਟੈਕਸ
8-12 ਲੱਖ ਰੁਪਏ: 10 ਫੀਸਦੀ ਟੈਕਸ
12-16 ਲੱਖ ਰੁਪਏ: 15 ਫੀਸਦੀ ਟੈਕਸ
16-20 ਲੱਖ ਰੁਪਏ: 20 ਫੀਸਦੀ ਟੈਕਸ
20-24 ਲੱਖ ਰੁਪਏ: 25 ਫੀਸਦੀ ਟੈਕਸ
24 ਲੱਖ ਰੁਪਏ ਤੋਂ ਵੱਧ: 30 ਪ੍ਰਤੀਸ਼ਤ ਟੈਕਸ
2025-26 ਬਜਟ ਵਿਚ ਟੀ.ਡੀ.ਐਸ(Tax Deducted at Source) ਦੀ ਸੀਮਾ 6 ਲੱਖ ਤੱਕ ਕੀਤੀ ਗਈ। ਇਸ ਤੋਂ ਪਹਿਲਾਂ 7 ਲੱਖ ਰੁਪਏ ਤੱਕ ਦੀ ਆਮਦਨ 'ਤੇ ਕੋਈ ਟੈਕਸ ਨਹੀਂ ਲੱਗਦਾ ਸੀ। ਇਸ ਤੋਂ ਇਲਾਵਾ ਸਟੈਂਡਰਡ ਡਿਡਕਸ਼ਨ 'ਤੇ 75 ਹਜ਼ਾਰ ਰੁਪਏ ਦੀ ਰਾਹਤ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਦੀ ਸਾਲਾਨਾ ਤਨਖ਼ਾਹ 12 ਲੱਖ ਰੁਪਏ ਹੈ, ਉਨ੍ਹਾਂ ਨੂੰ ਕੋਈ ਆਮਦਨ ਟੈਕਸ ਅਦਾ ਕਰਨ ਦੀ ਲੋੜ ਨਹੀਂ ਹੋਵੇਗੀ। ਪਰ 13 ਲੱਖ ਰੁਪਏ ਦੀ ਤਨਖਾਹ ਜਾਂ ਇਸ ਤੋਂ ਵਧ ਆਮਦਨੀ ਵਾਲੇ ਲੋਕਾਂ ਨੂੰ ਕਿੰਨਾ ਫਾਇਦਾ ਹੋਵੇਗਾ ? ਉਸ ਦਾ ਵੇਰਵਾ ਇਸ ਪ੍ਰਕਾਰ ਹੈ-
13 ਲੱਖ ਰੁਪਇਆ ਸਾਲਾਨਾ ਕਮਾਉਣ ਵਾਲੇ 25,000 ਰੂਪਇਏ ਦੀ ਬਚਤ,14 ਲੱਖ ਰੁਪਇਆ ਕਮਾਉਣ ਵਾਲੇ 30,000 ਰੂਪਇਏ ਦੀ ਬਚਤ,15 ਲੱਖ ਰੁਪਇਆ ਕਮਾਉਣ ਵਾਲੇ 35,000 ਰੂਪਇਏ ਦੀ ਬਚਤ,16 ਲੱਖ ਰੁਪਇਆ ਕਮਾਉਣ ਵਾਲੇ 50,000 ਰੂਪਇਏ ਦੀ ਬਚਤ,17 ਲੱਖ ਰੁਪਇਆ ਕਮਾਉਣ ਵਾਲੇ 60,000 ਰੂਪਇਏ ਦੀ ਬਚਤ,18 ਲੱਖ ਰੁਪਇਆ ਕਮਾਉਣ ਵਾਲੇ 70,000 ਰੂਪਇਏ ਦੀ ਬਚਤ, 19 ਲੱਖ ਰੁਪਇਆ ਕਮਾਉਣ ਵਾਲੇ 80,000 ਰੂਪਇਏ ਦੀ ਬਚਤ ,20 ਲੱਖ ਰੁਪਇਆ ਕਮਾਉਣ ਵਾਲੇ 90,000 ਰੂਪਇਏ ਦੀ ਬਚਤ ਦੀ ਕਰ ਸਕਦੇ ਹਨ ।
21 ਲੱਖ ਰੁਪਇਆ ਸਾਲਾਨਾ ਕਮਾਉਣ ਵਾਲੇ ਆਪਣੀ ਟੈਕਸ ਦੇਣਦਾਰੀ ਵਿਚ 95,000 ਰੁਪਇਏ ਦੀ ਬਚਤ, 22 ਲੱਖ ਰੁਪਇਆ ਕਮਾਉਣ ਵਾਲੇ 1 ਲੱਖ ਰੂਪਇਏ ਦੀ ਬਚਤ , 23 ਲੱਖ ਰੁਪਇਆ ਕਮਾਉਣ ਵਾਲੇ 1.05 ਲੱਖ ਰੂਪਇਏ ਦੀ ਬਚਤ ਅਤੇ 24 ਲੱਖ ਰੁਪਇਆ ਸਾਲਾਨਾ ਜਾਂ ਇਸ ਤੋਂ ਵੱਧ ਦੀ ਸਾਲਾਨਾ ਆਮਦਨ ਵਾਲੇ ਵਿਅਕਤੀ ਆਮਦਨ ਟੈਕਸ ਵਿੱਚ ਲਗਭਗ 1.10 ਲੱਖ ਰੂਪਇਏ ਦੀ ਬਚਤ ਕਰ ਸਕਦੇ ਹਨ ।
2024 ਵਿੱਚ, ਵਿੱਤ ਮੰਤਰੀ ਨੇ ਨਿੱਜੀ ਆਮਦਨ ਟੈਕਸ ਢਾਂਚੇ ਵਿੱਚ ਮਹੱਤਵਪੂਰਨ ਬਦਲਾਅ ਕੀਤੇ ਸਨ, ਕਈ ਸੁਧਾਰ ਲਿਆਂਦੇ ਸਨ। ਕੇਂਦਰ ਨੇ ਨਵੀਂ ਟੈਕਸ ਪ੍ਰਣਾਲੀ ਦੇ ਤਹਿਤ ਟੈਕਸ ਸਲੈਬਾਂ ਨੂੰ ਵੀ ਸੋਧਿਆ ਹੈ, ਜਿਸ ਨਾਲ ਟੈਕਸ ਦੇਣ ਵਾਲਿਆ ਨੂੰ ਲਗਭਗ 17,500 ਰੂਪਇਏ ਦੀ ਸੰਭਾਵੀ ਸਾਲਾਨਾ ਬਚਤ ਦੀ ਪੇਸ਼ਕਸ਼ ਕੀਤੀ ਗਈ ਸੀ। 2024 ਦੇ ਕੇਂਦਰੀ ਬਜਟ ਵਿੱਚ, ਵਿੱਤ ਮੰਤਰੀ ਨੇ ਨਵੀਂ ਟੈਕਸ ਪ੍ਰਣਾਲੀ ਦੇ ਤਹਿਤ ਪਰਿਵਾਰਕ ਪੈਨਸ਼ਨਰਾਂ ਲਈ ਮਿਆਰੀ ਕਟੌਤੀ ਦੀ ਸੀਮਾ ਨੂੰ ਰੂਪਇਏ 50,000 ਤੋਂ ਵਧਾ ਕੇ ਰੂਪਇਏ 75,000 ਕਰਨ ਦੇ ਨਾਲ-ਨਾਲ ਰੂਪਇਏ 15,000 ਤੋਂ ਰੂਪਇਏ 25,000 ਤੱਕ ਕਰ ਦਿੱਤਾ ਸੀ।
| ਕਾਰੋਬਾਰ
, ਮੋਟਰ ਵਹੀਕਲ
|
| ਕਾਰੋਬਾਰ
, ਇੰਮੀਗ੍ਰੇਸ਼ਨ
|
| ਕਾਰੋਬਾਰ
, ਮੋਟਰ ਵਹੀਕਲ
|
| ਕਾਰੋਬਾਰ
|
| ਕਾਰੋਬਾਰ
|
| ਕਾਰੋਬਾਰ
|
| ਕਾਰੋਬਾਰ
|
| ਕਾਰੋਬਾਰ
|
| ਕਾਰੋਬਾਰ
|