ਤਾਲਿਬਾਨ ਅਧਿਕਾਰੀਆਂ ਨੇ ਮੰਗਲਵਾਰ ਨੂੰ ਪਾਕਿਸਤਾਨੀ ਬਲਾਂ 'ਤੇ ਉਨ੍ਹਾਂ ਦੀ ਉੱਤਰੀ ਸਰਹੱਦ 'ਤੇ ਝੜਪਾਂ ਵਿਚ ਤਿੰਨ ਨਾਗਰਿਕਾਂ- ਇਕ ਔਰਤ ਅਤੇ ਦੋ ਬੱਚਿਆਂ ਦੀ ਹੱਤਿਆ ਕਰਨ ਦਾ ਦੋਸ਼ ਲਗਾਇਆ। ਅਫਗਾਨਿਸਤਾਨ ਦੇ ਨੰਗਰਹਾਰ ਸੂਬੇ ਵਿਚ ਤੋਰਖਮ ਬਾਰਡਰ ਕ੍ਰਾਸਿੰਗ ਦੇ ਨੇੜੇ ਸੋਮਵਾਰ ਨੂੰ ਗੋਲੀਬਾਰੀ ਹੋਈ, ਜਿਸ ਵਿੱਚ ਦੋਵੇਂ ਪੱਖਾਂ ਨੇ ਇੱਕ ਦੂਜੇ 'ਤੇ ਝੜਪ ਭੜਕਾਉਣ ਦਾ ਦੋਸ਼ ਲਗਾਇਆ। ਪਾਕਿਸਤਾਨ ਅਤੇ ਅਫਗਾਨਿਸਤਾਨ ਦੀਆਂ ਫੌਜਾਂ ਵਿਚਕਾਰ ਨਿਯਮਿਤ ਤੌਰ 'ਤੇ ਗੋਲੀਬਾਰੀ ਹੁੰਦੀ ਰਹਿੰਦੀ ਹੈ।
ਗ੍ਰਹਿ ਮੰਤਰਾਲੇ ਦੇ ਬੁਲਾਰੇ ਅਬਦੁਲ ਮਤੀਨ ਕਾਨੀ ਨੇ ਮੰਗਲਵਾਰ ਤੜਕੇ ਸੋਸ਼ਲ ਮੀਡੀਆ ਸਾਈਟ ਐਕਸ 'ਤੇ ਇੱਕ ਪੋਸਟ ਵਿੱਚ ਕਿਹਾ, "ਪਾਕਿਸਤਾਨੀ ਬਲਾਂ ਨੇ ਸਥਾਨਿਕ ਘਰਾਂ ਨੂੰ ਨਿਸ਼ਾਨਾ ਬਣਾਇਆ ਅਤੇ ਇੱਕ ਔਰਤ ਅਤੇ ਦੋ ਬੱਚਿਆਂ ਨੂੰ ਮਾਰ ਦਿੱਤਾ।" ਅਫਗਾਨਿਸਤਾਨ ਦੇ ਰੱਖਿਆ ਮੰਤਰਾਲੇ ਦੇ ਬੁਲਾਰੇ ਇਨਾਇਤੁੱਲਾ ਖਵਾਰਜ਼ਮੀ ਨੇ ਏਐਫਪੀ ਨੂੰ ਦੱਸਿਆ, "ਝੜਪ ਪਾਕਿਸਤਾਨੀਆਂ ਦੁਆਰਾ ਸ਼ੁਰੂ ਕੀਤੀ ਗਈ ਸੀ।“ ਜਦੋਂ ਸਾਡੀਆਂ ਫੌਜਾਂ ਡੂਰਾਂਡ(Durand) ਲਾਈਨ ਦੇ ਨਾਲ ਇੱਕ ਚੌਂਕੀ ਬਣਾਉਣ ਦੀ ਕੋਸ਼ਿਸ਼ ਕਰ ਰਹੀਆਂ ਸਨ ਤਾਂ ਪਾਕਿਸਤਾਨੀ ਸੈਨਿਕਾਂ ਨੇ ਸਾਡੀ ਫੌਜ 'ਤੇ ਗੋਲੀਬਾਰੀ ਕੀਤੀ ਅਤੇ ਸਾਡੀਆਂ ਫੌਜਾਂ ਨੇ ਜਵਾਬੀ ਕਾਰਵਾਈ ਕੀਤੀ, ਜਿਸ ਨਾਲ ਝੜਪ ਸ਼ੁਰੂ ਹੋਈ।
ਤੋਰਖਮ 'ਤੇ ਪਾਕਿਸਤਾਨ ਵਾਲੇ ਪਾਸੇ ਦੇ ਇਕ ਸਰਹੱਦੀ ਅਧਿਕਾਰੀ ਨੇ ਦੱਸਿਆ ਕਿ ਇਸ ਮੁਠਭੇੜ 'ਚ ਤਿੰਨ ਪਾਕਿਸਤਾਨੀ ਫੌਜੀ ਜ਼ਖਮੀ ਹੋ ਗਏ। ਅਧਿਕਾਰੀ ਨੇ ਏਐਫਪੀ ਨੂੰ ਦੱਸਿਆ, "ਪਾਕਿਸਤਾਨੀ ਸੈਨਾ ਵੱਲੋਂ ਵਾਰ-ਵਾਰ ਚੇਤਾਵਨੀਆਂ ਅਤੇ ਇਤਰਾਜ਼ਾਂ ਦੇ ਬਾਵਜੂਦ, ਅਫਗਾਨੀ ਅਧਿਕਾਰੀਆਂ ਨੇ ਉਸਾਰੀ ਨੂੰ ਨਹੀਂ ਰੋਕਿਆ, ਜਿਸ ਨਾਲ ਤਣਾਅ ਵਧ ਗਿਆ।" ਪਾਕਿਸਤਾਨੀ ਅਧਿਕਾਰੀਆਂ ਨੇ ਤਿੰਨ ਅਫਗਾਨੀ ਨਾਗਰਿਕਾਂ ਦੇ ਮਾਰੇ ਜਾਣ ਦੇ ਦੋਸ਼ਾਂ ਤੇ ਕੋਈ ਟਿੱਪਣੀ ਨਹੀਂ ਕੀਤੀ।
2021 ਵਿੱਚ ਤਾਲਿਬਾਨ ਸਰਕਾਰ ਦੇ ਸੱਤਾ 'ਤੇ ਕਾਬਜ਼ ਹੋਣ ਤੋਂ ਬਾਅਦ ਦੋਵਾਂ ਦੇਸ਼ਾਂ ਦਰਮਿਆਨ ਸਰਹੱਦੀ ਤਣਾਅ ਲਗਾਤਾਰ ਵਧਦਾ ਗਿਆ ਹੈ, ਇਸਲਾਮਾਬਾਦ ਨੇ ਦਾਅਵਾ ਕੀਤਾ ਹੈ ਕਿ ਅੱਤਵਾਦੀ ਸਮੂਹ ਅਫਗਾਨਿਸਤਾਨ ਤੋਂ ਨਿਯਮਤ ਹਮਲੇ ਕਰ ਰਹੇ ਹਨ। ਤਾਲਿਬਾਨ ਸਰਕਾਰ ਪਾਕਿਸਤਾਨੀ ਅੱਤਵਾਦੀਆਂ ਨੂੰ ਪਨਾਹ ਦੇਣ ਤੋਂ ਇਨਕਾਰ ਕਰਦੀ ਹੈ, ਪਰ ਡੂਰਾਂਡ ਲਾਈਨ ਦੇ ਨਾਲ ਲਗਾਈ ਜਾ ਰਹੀ ਵਾੜ ਤੋਂ ਵੀ ਗੁੱਸੇ ਵਿਚ ਹੈ।
| ਪੰਜਾਬ
|
| ਪੰਜਾਬ
|
| ਪੰਜਾਬ
|
| ਪੰਜਾਬ
|
| ਪੰਜਾਬ
|
| ਪੰਜਾਬ
|
| ਪੰਜਾਬ
|
| ਪੰਜਾਬ
|