ਟਰੰਪ ਨੇ ਸਟੀਲ ਅਤੇ ਐਲੂਮੀਨੀਅਮ ਤੇ ਆ੍ਯਾਤ ਟੈਰਿਫ 25 ਤੋਂ 50% ਤੱਕ ਵਧਾਏ

tariffs on steel and aluminium

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਟੀਲ ਅਤੇ ਐਲੂਮੀਨੀਅਮ ਦੇ ਆਯਾਤ 'ਤੇ ਟੈਰਿਫ ਨੂੰ 25% ਤੋਂ ਵਧਾ ਕੇ 50% ਕਰਨ ਦੇ ਆਦੇਸ਼ 'ਤੇ ਦਸਤਖਤ ਕੀਤੇ ਹਨ।

ਇਹ ਕਦਮ ਮਾਰਚ ਤੋਂ ਬਾਅਦ ਦੂਜੀ ਵਾਰ ਧਾਤਾਂ 'ਤੇ ਆਯਾਤ ਟੈਕਸਾਂ ਨੂੰ ਵਧਾਉਂਦਾ ਹੈ।

ਟਰੰਪ ਨੇ ਕਿਹਾ ਹੈ ਕਿ ਬੁੱਧਵਾਰ ਤੋਂ ਲਾਗੂ ਹੋਣ ਵਾਲੇ ਟੈਰਿਫ ਅਮਰੀਕੀ ਸਟੀਲ ਉਦਯੋਗ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਹਨ। ਹਾਲਾਂਕਿ, ਆਲੋਚਕਾਂ ਦਾ ਕਹਿਣਾ ਹੈ ਕਿ ਇਹ ਟੈਰਿਫ ਅਮਰੀਕਾ ਤੋਂ ਬਾਹਰ ਦੇ ਸਟੀਲ ਉਤਪਾਦਕਾਂ ਲਈ ਤਬਾਹੀ ਲਿਆ ਸਕਦੇ ਹਨ ਅਤੇ ਅਮਰੀਕੀ ਉਪਭੋਗਤਾਵਾਂ ਲਈ ਇਹ ਬਹੁਤ ਮਹਿੰਗੇ ਹੋ ਜਾਣਗੇ।

ਡਿਊਟੀਆਂ ਵਧਾਉਣ ਤੋਂ ਕੁਝ ਘੰਟੇ ਪਹਿਲਾਂ, ਸਿੱਧੇ ਤੌਰ 'ਤੇ ਪ੍ਰਭਾਵਿਤ ਬਹੁਤ ਸਾਰੀਆਂ ਫਰਮਾਂ ਨੂੰ ਯਕੀਨ ਨਹੀਂ ਹੋਇਆ ਸੀ ਕਿ ਇਹ ਟੈਰਿਫ ਲਾਗੂ ਹੋਣਗੇ, ਉਮੀਦ ਹੈ ਕਿ ਇਹ ਅਸਥਾਈ ਹੋਣਗੇ ਜਾਂ ਕਿਸੇ ਕਿਸਮ ਦੀ ਗੱਲਬਾਤ ਨਾਲ ਹੱਲ ਹੋ ਜਾਣਗੇ।

ਜਿਵੇਂ ਹੀ ਟਰੰਪ ਨੇ ਇਹ ਟੈਰਿਫ ਲਾਗੂ ਕੀਤੇ, ਯੂਕੇ ਲਈ ਇਸਦੇ ਸਟੀਲ ਅਤੇ ਐਲੂਮੀਨੀਅਮ 'ਤੇ ਡਿਊਟੀਆਂ 25% 'ਤੇ ਛੱਡ ਦਿੱਤੀਆਂ ਗਈਆਂ।

ਇੰਡੀਪੈਂਡੈਂਟ ਕੈਨ ਕੰਪਨੀ ਦੇ ਮੁੱਖ ਕਾਰਜਕਾਰੀ ਰਿਕ ਹਿਊਥਰ ਜੋ ਕਿ ਮੈਰੀਲੈਂਡ-ਅਧਾਰਤ ਕਾਰੋਬਾਰ ਚਲਾਉਂਦੇ ਹਨ, ਉਹ ਯੂਰਪ ਤੋਂ ਸਟੀਲ ਲਿਆਕੇ ਇਸਨੂੰ ਸਜਾਵਟੀ ਕੂਕੀ ਟੀਨ, ਪੌਪਕਾਰਨ ਬਾਕਸ ਅਤੇ ਹੋਰ ਉਤਪਾਦਾਂ ਵਿੱਚ ਬਦਲਦੇ ਹਨ। ਉਨ੍ਹਾਂ ਨੇ ਕਿਹਾ ਕਿ "ਟਰੰਪ ਨਾਲ ਹਮੇਸ਼ਾ ਇਹ ਸਵਾਲ ਹੁੰਦਾ ਹੈ ਕਿ ਕੀ ਇਹ ਇੱਕ ਚਾਲ ਹੈ ਜਾਂ ਇਹ ਇੱਕ ਲੰਬੇ ਸਮੇਂ ਦੀ ਯੋਜਨਾ ਹੈ?"

ਉਨ੍ਹਾਂ ਨੇ ਕਿਹਾ ਕਿ ਅਸੀਂ ਹੋਰ ਨਿਵੇਸ਼ਾਂ ਨੂੰ ਰੋਕ ਦਿੱਤਾ ਹੈ ਅਤੇ ਸਾਨੂੰ ਅਚਾਨਕ ਤਬਦੀਲੀਆਂ ਤੋਂ ਡਰ ਲਗਦਾ ਹੈ। ਇਸ ਤਰ੍ਹਾਂ ਦੇ ਕੀਮਤਾਂ ਵਿੱਚ ਵਾਧੇ ਉਸਦੇ ਗਾਹਕਾਂ ਨੂੰ ਪਲਾਸਟਿਕ ਜਾਂ ਕਾਗਜ਼ ਬਾਕਸ ਵਰਗੇ ਵਿਕਲਪਾਂ ਵੱਲ ਮੋੜਨ ਲਈ ਪ੍ਰੇਰਿਤ ਕਰਨਗੇ।

ਅਮਰੀਕੀ ਸਰਕਾਰ ਦੇ ਅਨੁਸਾਰ, ਯੂਰਪੀਅਨ ਯੂਨੀਅਨ ਤੋਂ ਬਾਅਦ ਅਮਰੀਕਾ ਦੁਨੀਆ ਵਿੱਚ ਸਟੀਲ ਦਾ ਸਭ ਤੋਂ ਵੱਡਾ ਆਯਾਤਕ ਹੈ, ਜੋ ਕਿ ਜ਼ਿਆਦਾਤਰ ਧਾਤ ਕੈਨੇਡਾ, ਬ੍ਰਾਜ਼ੀਲ, ਮੈਕਸੀਕੋ ਅਤੇ ਦੱਖਣੀ ਕੋਰੀਆ ਤੋਂ ਪ੍ਰਾਪਤ ਕਰਦਾ ਹੈ।

ਆਪਣੇ ਪਹਿਲੇ ਕਾਰਜਕਾਲ ਦੌਰਾਨ, ਟਰੰਪ ਨੇ ਸਟੀਲ 'ਤੇ 25% ਅਤੇ ਐਲੂਮੀਨੀਅਮ 'ਤੇ 10% ਟੈਰਿਫ ਲਗਾਏ, ਇੱਕ ਕਾਨੂੰਨ ਦਾ ਹਵਾਲਾ ਦਿੰਦੇ ਹੋਏ ਜੋ ਉਸਨੂੰ ਰਾਸ਼ਟਰੀ ਸੁਰੱਖਿਆ ਲਈ ਮਹੱਤਵਪੂਰਨ ਮੰਨੇ ਜਾਂਦੇ ਉਦਯੋਗਾਂ ਦੀ ਰੱਖਿਆ ਕਰਨ ਦਾ ਅਧਿਕਾਰ ਦਿੰਦਾ ਹੈ।

ਪਰ ਬਹੁਤ ਸਾਰੇ ਆਯਾਤ ਅੰਤ ਵਿੱਚ ਡਿਊਟੀਆਂ ਤੋਂ ਬਚ ਗਏ ਜਦੋਂ ਅਮਰੀਕਾ ਨੇ ਸਹਿਯੋਗੀਆਂ ਨਾਲ ਵਪਾਰਕ ਸੌਦੇ ਕੀਤੇ ਅਤੇ ਫਰਮਾਂ ਦੀ ਬੇਨਤੀ 'ਤੇ ਕੁਝ ਆਯਾਤਾਂ ਨੂੰ ਛੋਟ ਦਿੱਤੀ ਸੀ।

ਸ਼ੁੱਕਰਵਾਰ ਨੂੰ ਯੂਐਸ ਸਟੀਲ ਫੈਕਟਰੀ ਵਿੱਚ ਹੋਈ ਰੈਲੀ ਵਿੱਚ, ਟਰੰਪ ਨੇ ਕਿਹਾ ਕਿ ਉਹ ਟੈਰਿਫ ਇੰਨੇ ਉੱਚੇ ਕਰਨਾ ਚਾਹੁੰਦੇ ਹਨ ਕਿ ਅਮਰੀਕੀ ਕਾਰੋਬਾਰਾਂ ਕੋਲ ਅਮਰੀਕੀ ਸਪਲਾਇਰਾਂ ਤੋਂ ਖਰੀਦਣ ਤੋਂ ਇਲਾਵਾ ਹੋਰ ਕੋਈ ਵਿਕਲਪ ਨਾ ਬਚੇ।

ਯੂਕੇ ਅਤੇ ਯੂਰਪ ਦੀ ਪ੍ਰਤੀਕਿਰਿਆ
ਅਮੈਰੀਕਨ ਆਇਰਨ ਐਂਡ ਸਟੀਲ ਇੰਸਟੀਚਿਊਟ ਦੇ ਅਨੁਸਾਰ, ਮਈ ਤੱਕ ਟਰੰਪ ਦੁਆਰਾ ਟੈਰਿਫ ਵਧਾਉਣ ਤੋਂ ਪਹਿਲਾਂ ਅਮਰੀਕਾ ਵਿੱਚ ਦਰਾਮਦ ਅਤੇ ਕੱਚੇ ਸਟੀਲ ਉਤਪਾਦਨ ਦੀ ਦਰ ਵਿੱਚ ਪਿਛਲੇ ਸਾਲ ਤੋਂ ਬਹੁਤ ਘੱਟ ਬਦਲਾਅ ਆਇਆ ਸੀ।

ਪਰ ਮਾਰਚ ਦੇ ਮੁਕਾਬਲੇ ਅਪ੍ਰੈਲ ਵਿੱਚ ਸਟੀਲ ਦੀ ਦਰਾਮਦ 17% ਘੱਟ ਗਈ। ਅਤੇ ਅਮਰੀਕਾ ਵਿੱਚ ਧਾਤਾਂ ਵੇਚਣ ਵਾਲੇ ਕਾਰੋਬਾਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਟਰੰਪ ਦੀ ਤਾਜ਼ਾ ਘੋਸ਼ਣਾ ਇਸਨੂੰ ਹੋਰ ਵੀ ਗਿਰਾਵਟ ਵੱਲ ਲੈ ਜਾਵੇਗੀ।

ਮਾਰਚ ਵਿੱਚ ਟਰੰਪ ਦੇ ਕਦਮਾਂ ਨੇ ਕੈਨੇਡਾ ਅਤੇ ਯੂਰਪੀਅਨ ਯੂਨੀਅਨ ਨੂੰ ਪਹਿਲਾਂ ਹੀ ਆਪਣੇ ਅਮਰੀਕੀ ਉਤਪਾਦਾਂ 'ਤੇ ਟੈਰਿਫ ਲਗਾਉਣ ਦੀ ਤਿਆਰੀ ਕਰਨ ਲਈ ਪ੍ਰੇਰਿਤ ਕਰ ਦਿੱਤਾ ਸੀ। ਮੰਗਲਵਾਰ ਨੂੰ, ਯੂਰਪੀਅਨ ਕਮਿਸ਼ਨ ਲਈ ਆਰਥਿਕ ਸੁਰੱਖਿਆ ਅਤੇ ਵਪਾਰ ਦੇ ਬੁਲਾਰੇ, ਓਲੋਫ ਗਿੱਲ ਨੇ ਬੀਬੀਸੀ ਨੂੰ ਦੱਸਿਆ ਕਿ ਦੋਵੇਂ ਧਿਰਾਂ ਇੱਕ ਸਮਝੌਤੇ ਦੀ ਕੋਸ਼ਿਸ਼ ਕਰਨ ਲਈ ਗੱਲਬਾਤ ਵਿੱਚ ਰੁੱਝੀਆਂ ਹੋਈਆਂ ਹਨ।

 ਉਸਨੇ ਕਿਹਾ, "ਅਸੀਂ ਚੰਗੇ ਸੌਦੇ ਲਈ ਗੱਲਬਾਤ ਕਰ ਰਹੇ ਹਾਂ।" "ਅਸੀਂ ਸੱਚਮੁੱਚ ਉਮੀਦ ਕਰਦੇ ਹਾਂ ਕਿ ਅਮਰੀਕੀ ਇਸ ਨਵੀਨਤਮ ਟੈਰਿਫ ਧਮਕੀ ਨੂੰ ਵਾਪਸ ਲੈਣਗੇ, ਜਿਵੇਂ ਕਿ ਉਨ੍ਹਾਂ ਨੇ ਦੂਜਿਆਂ ਟੈਰਿਫਾਂ ਲਈ ਕੀਤਾ ਹੈ, ਪਰ ਇਹ ਦੇਖਣਾ ਬਾਕੀ ਹੈ।"

ਯੂਕੇ ਵਿੱਚ, ਟਰੰਪ ਦੀ ਇਸ ਘੋਸ਼ਣਾ ਨੇ ਸਰਕਾਰ 'ਤੇ ਅਮਰੀਕਾ ਨਾਲ ਵਪਾਰ ਸਮਝੌਤੇ ਨੂੰ ਖਤਮ ਕਰਨ ਲਈ ਨਵਾਂ ਦਬਾਅ ਪਾਇਆ, ਜਿਸ ਤੋਂ ਮਾਰਚ ਦੇ ਧਾਤ ਟੈਰਿਫਾਂ ਤੋਂ ਕੁਝ ਸੁਰੱਖਿਆ ਪ੍ਰਦਾਨ ਕਰਨ ਦੀ ਉਮੀਦ ਕੀਤੀ ਗਈ ਸੀ।

ਵਪਾਰ ਸਕੱਤਰ ਜੋਨਾਥਨ ਰੇਨੋਲਡਸ ਨੇ ਬੁੱਧਵਾਰ ਨੂੰ ਪੈਰਿਸ ਵਿੱਚ ਅਮਰੀਕੀ ਵਪਾਰ ਪ੍ਰਤੀਨਿਧੀ ਜੈਮੀਸਨ ਗ੍ਰੀਰ ਨਾਲ ਮੁਲਾਕਾਤ ਕੀਤੀ। ਉਨ੍ਹਾਂ ਦੇ ਦਫਤਰ ਨੇ ਕਿਹਾ ਕਿ ਸਾਨੂੰ ਖੁਸ਼ੀ ਹੈ ਕਿ ਵਪਾਰਕ ਗੱਲਬਾਤ ਨੇ ਯੂਕੇ ਸਟੀਲ ਨੂੰ ਨਵੀਨਤਮ ਡਿਊਟੀਆਂ ਤੋਂ ਸੁਰੱਖਿਅਤ ਰੱਖਿਆ ਹੈ। ਅਸੀਂ ਆਪਣੇ ਸਮਝੌਤੇ ਨੂੰ ਲਾਗੂ ਕਰਨ ਲਈ ਅਮਰੀਕਾ ਨਾਲ ਕੰਮ ਕਰਨਾ ਜਾਰੀ ਰੱਖਾਂਗੇ, ਜਿਸ ਵਿੱਚ ਸਟੀਲ 'ਤੇ 25% ਅਮਰੀਕੀ ਟੈਰਿਫ ਹਟਾਏ ਜਾਣਗੇ।

ਯੂਕੇ ਸਟੀਲ ਦੇ ਡਾਇਰੈਕਟਰ ਜਨਰਲ, ਗੈਰੇਥ ਸਟੇਸ, ਜੋ ਕਿ ਸਟੀਲ ਨਿਰਮਾਤਾਵਾਂ ਦੀ ਨੁਮਾਇੰਦਗੀ ਕਰਦਾ ਹੈ, ਨੇ ਬੀਬੀਸੀ ਨੂੰ ਦੱਸਿਆ ਕਿ ਉਸਦੇ ਮੈਂਬਰਾਂ ਨੇ ਮਾਰਚ ਵਿੱਚ ਲਗਾਏ ਗਏ 25% ਟੈਰਿਫ ਦੇ ਨਤੀਜੇ ਵਜੋਂ ਕਈ ਸਾਰੇ ਆਰਡਰ ਰੱਦ ਹੁੰਦੇ ਦੇਖੇ ਹਨ।

ਉਸਨੇ ਚੇਤਾਵਨੀ ਦਿੱਤੀ ਕਿ 50% ਟੈਰਿਫ ਯੂਕੇ ਦੇ ਅਮਰੀਕਾ ਨੂੰ ਨਿਰਯਾਤ ਲਈ ਵਿਨਾਸ਼ਕਾਰੀ ਹੋਵੇਗਾ, ਜੋ ਕਿ ਕੁੱਲ ਨਿਰਯਾਤ ਦਾ ਲਗਭਗ 7% ਹੈ। 50% ਟੈਰਿਫ ਦੀ ਸ਼ੁਰੂਆਤ ਨਾਲ ਸਾਡੇ ਜ਼ਿਆਦਾਤਰ ਆਰਡਰ, ਜੇ ਸਾਰੇ ਨਹੀਂ ਤਾਂ ਕਾਫੀ ਜਿਆਦਾ ਹੁਣ ਰੱਦ ਕਰ ਦਿੱਤੇ ਜਾਣਗੇ।

ਅਰਥਸ਼ਾਸਤਰੀਆਂ ਨੇ ਕਿਹਾ ਕਿ ਅਮਰੀਕੀ ਅਰਥਵਿਵਸਥਾ ਨੂੰ ਵੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਿਉਂਕਿ ਨਵੇਂ ਟੈਰਿਫਾਂ ਦੇ ਨਤੀਜੇ ਵਜੋਂ ਕੀਮਤਾਂ ਵਧਦੀਆਂ ਹਨ।

Gurpreet | 04/06/25

ਸੰਬੰਧਿਤ ਖ਼ਬਰਾਂ

ਤੁਹਾਨੂੰ ਇਹ ਪਸੰਦ ਹੋ ਸਕਦਾ ਹੈ