ਉਸ ਦੀ ਪਿਛਲੇ ਦੋ ਸਾਲਾਂ ਦੀ ਅਣਥੱਕ ਜੱਦੋ ਜਹਿਦ ਡਰਾਉਣਾ ਭਵਿੱਸ਼ ਬਣ ਕੇ ਉਸ ਦੀਆਂ ਅੱਖਾਂ ਅੱਗੇ ਮਾਰੂ ਨਾਚ ਨੱਚਣ ਲੱਗੀ।
ਉਹ ਦੋ ਸਾਲ ਤੋਂ ਨੌਕਰੀ ਦੀ ਭਾਲ ਵਿੱਚ ਮਾਰਾ ਮਾਰਾ ਫਿਰਦਾ ਰਿਹਾ ਹੈ ਪਰ ਕਿਤੇ ਕੋਈ ਕੰਮ ਨਹੀਂ ਲੱਭਿਆ।
ਫੂਲਾ ਸਿੰਘ ਨੇ ਕਿਹਾ- ਕਿਰਾੜ ਦੀ ਐਸੀ ਤੈਸੀ, ਇੱਧਰ ਮੂੰਹ ਕਰੇ ਤਾਂ ਮਾਰ ਮਾਰ ਕੇ ਦੁੰਬਾ ਬਣਾ ਦੇਈਏ। ਉਸ ਦੀ ਮਜਾਲ ਨਹੀਂ, ਇੱਧਰ ਆਵੇ।
ਮੇਰਾ ਇਹ ਨਵਾਂ ਛੱਡਿਆ ਹੋਇਆ ਤੀਰ ਕਿਸ ਨਿਸ਼ਾਨੇ ਤੇ ਬੈਠਦਾ ਹੈ, ਤੇ ਕਿਹੋ ਜਿਹੀ ਮਾਰ ਕਰਦਾ ਹੈ; ਉਹ ਇਸੇ ਬਾਰੇ ਸੋਚ ਰਿਹਾ ਸੀ। ਉਸ ਨੂੰ ਮੁੜ ਮੁੜ ਇਸ ਗੱਲ ਦਾ ਸੰਸਾ ਜਿਹਾ ਹੋਣ ਲਗਦਾ ਸੀ, ਕਿ ਬੁੱਢਾ ਕਿਤੇ ਆਪਣੇ ਗੁੱਸੇ ਨੂੰ ਲੋੜ ਤੋਂ ਵਧੀਕ ਨਾ ਵਰਤ ਬੈਠੇ।
ਦਿੱਲੀ ਵਿੱਚ ਏਹੀ ਤੇ ਮਾਰ ਏ। ਕਈ ਵਾਰ ਆਪਣੇ ਆਪ ਤੇ ਏਨਾ ਖ਼ਰਚ ਨਹੀਂ ਹੁੰਦਾ ਜਿਨ੍ਹਾਂ ਮਹਿਮਾਨਾਂ ਤੇ ਹੋ ਜਾਂਦਾ।
ਡਾਕਟਰ ਲਗਪਗ ਸਮਝ ਗਿਆ ਕਿ ਇਹ ਬੁੱਢਾ ਕਸਾਈ ਜ਼ਰੂਰ ਕਿਸੇ ਮਾਰ ਉੱਤੇ ਆਇਆ ਹੈ, ਪਰ ਕੇਹੜੀ ਮਾਰ ਉਤੇ ? ਇਸ ਦਾ ਮਤਲਬ ਅਜੇ ਤੀਕ ਉਸ ਦੀ ਸਮਝ ਵਿੱਚ ਨਹੀਂ ਸੀ ਆਇਆ।
ਐਨ ਮੁਮਕਿਨ ਸੀ ਕਿ ਦੁਹਾਂ ਵਿੱਚ ਕੁਝ ਬੋਲ ਕਬੋਲ ਹੋ ਜਾਂਦਾ, ਪਰ ਇਹ ਮਾਮਲਾ ਛੇਤੀ ਹੀ ਠੰਡਾ ਪੈ ਗਿਆ, ਜਦ ਪ੍ਰਭਾ ਦੇਵੀ ਨੇ ਅੱਜ ਉਰਵਸ਼ੀ ਦੀਆਂ ਅੱਖਾਂ ਵਿੱਚ ਵੀ ਕੋਈ ਉਹ ਚੀਜ਼ ਵੇਖੀ ਜੇਹੜੀ ਕਿਸੇ ਨੂੰ ਮੌਤ ਨਾਲ ਜੱਫੀ ਪਾਉਣ ਲਈ ਉਕਸਾਂਦੀ ਹੈ।
ਮੈਂ ਤੇ ਬੇਸ਼ਕਲ ਹੋਇਆ ਈ, ਤੇ ਜੇ ਅਗਲੀ ਵੀ ਮਾਤਾ ਦਾ ਮਾਲ ਈ ਟੱਕਰੀ ਤਾਂ ਵੇਖਣ ਵਾਲਿਆਂ ਆਪੇ ਟਿਚਕਰਾਂ ਕਰਨੀਆਂ ਹੋਈਆਂ। ਆਖਣਗੇ 'ਜਿਹਾ ਮੂੰਹ ਤਿਹੀ ਚਪੇੜ।
ਉਸ ਦੀ ਤਕਰੀਰ ਨੇ ਸਾਰਿਆਂ ਨੂੰ ਮਾਤ ਪਾ ਦਿੱਤਾ। ਸਾਰੇ ਉਸ ਦੀ ਲਿਆਕਤ ਦਾ ਸਿੱਕਾ ਮੰਨ ਗਏ।
ਪਰਮਾਨੰਦ—(ਉਸ ਨੇ ਤੈਨੂੰ ਕਿਓਂ ਮਾਰਿਆ ਏ) ਹੋਯਾ ਕੀ ਸੀ ? ਸੁਭੱਦਰਾ—ਹੋਣਾ ਕੀ ਸੀ ? ਉਹ ਤੇ ਘਰ ਵਿੱਚ 'ਮਾਣਸ ਗੰਧ' ‘ਮਾਣਸ ਗੰਧ' ਕਰਦੀ ਫਿਰਦੀ ਏ । ਅਖੇ ਜ਼ੋਰਾਵਰ ਨਾਲ ਭਿਆਲੀ ਉਹ ਮੰਗੇ ਹਿੱਸਾ ਤੇ ਉਹ ਕੱਢੇ ਗਾਲੀ।
ਰੱਜੀ ਮਹੀਨ, ਸੁਹਲ ਜਹੀ, ਕੋਮਲ ਜਹੀ, ਮਲੂਕੜੀ ਜਹੀ ਸੀ । ਮੋਤੀਆਂ ਦੇ ਦਾਣਿਆਂ ਵਾਂਗ ਉਹਦੇ ਦੰਦ ਜਦੋਂ ਦੰਦਾਸਾ ਪਾਉਂਦੀ, ਲਿਸ਼ ਲਿਸ਼ ਕਰਦੇ ਮਾਣ ਨ ਕੀਤੇ ਜਾਂਦੇ। ਗੋਰਾ ਗੋਰਾ ਉਹਦਾ ਰੰਗ, ਗੁਲਾਬੀ ਉਹਦੀਆਂ ਗੱਲ੍ਹਾਂ, ਲੰਮੇ ਲੰਮੇ ਉਹਦੇ ਵਾਲ ਗੋਡਿਆਂ ਤੋਂ ਹੇਠ ਹੇਠ ਤੱਕ ਪੈਂਦੇ।
ਅੱਜ ਹੈ ਮਾਂਗ ਵਿੱਚ ਸੁਆਹ, ਸੰਧੂਰ ਦੀ ਥਾਂ ਹਰ ਗਈ । ਨਾ ਬਚੀ ਅਬਰ, ਤੇ ਜ਼ਿੰਦਗੀ ਬਚ ਗਈ, ਕੀ ਬਚ ਗਈ।