ਮੈਨੂੰ ਇਸ ਚੀਜ਼ ਦੀ ਲੋੜ ਨਹੀਂ ਪਰ ਲੈ ਕੇ ਛੱਡਣੀ ਹੈ, ਮੁਕਾਬਲੇ ਤੇ ਉਸ ਨੂੰ ਜਿੱਤਣ ਨਹੀਂ ਦੇਣਾ, ਸਗੋਂ ਲੱਤ ਹੇਠੋਂ ਕੱਢਣਾ ਹੈ।
ਭਈ ਮੈਂ ਤਾਂ ਆਪਣਿਆਂ ਵੱਡਿਆਂ ਕੋਲੋਂ ਇਹ ਸੁਣਿਆ ਹੋਇਆ ਹੈ ਕਿ ਮੁੰਡੇ ਵਾਲਿਆਂ ਦੀ ਲੱਤ ਉੱਚੀ ਹੁੰਦੀ ਹੈ। ਤੇ ਅਸੀਂ ਮੁੰਡੇ ਵਾਲੇ ਹੋਏ ਕਿਉਂ ਨਾ ਆਪਣੀ ਗੱਲ ਮਨਾਈਏ।
ਤੂੰ ਜੋ ਉਸ ਲੜਕੀ ਤੇ ਲੱਟੂ ਹੋਇਆ ਫਿਰਦਾ ਹੈਂ ਉਸ ਦਾ ਕੋਈ ਪਿੱਛਾ ਅੱਗਾ ਵੀ ਪਤਾ ਈ; ਪਤਾ ਨਹੀਂ ਕੌਣ ਹੈ ਤੇ ਕੌਣ ਨਹੀਂ।
ਉਸ ਨੂੰ ਹਾਰ ਸ਼ਿੰਗਾਰ ਕਰਨ ਤੇ ਲਟਕ ਲਟਕ ਕੇ ਚੱਲਣ ਦਾ ਹੀ ਪਤਾ ਹੈ, ਹੋਰ ਕੁਝ ਨਹੀਂ ਪਤਾ !
ਇਨ੍ਹਾਂ ਨਿੱਤ ਦੇ ਬਖੇੜਿਆਂ ਤੋਂ ਖਿਝ ਕੇ ਕਈ ਵਾਰੀ ਸਰਦਾਰ ਹੋਰਾਂ ਇਹ ਵੀ ਸਲਾਹ ਕੀਤੀ, ਕਿ ਆਪ ਅਸੀਂ ਕਿਸੇ ਦੀ ਨੂੰਹ ਧੀ ਨਾਲੋਂ ਘੱਟ ਹਾਂ, ਕਿਉਂ ਨਾ ਆਪ ਹੀ ਲਿਖਣ ਦਾ ਅਭਿਆਸ ਕੀਤਾ ਜਾਵੇ, ਪਰ ਸ਼ੋਕ ! ਹਜ਼ਾਰ ਕੋਸ਼ਸ਼ਾਂ ਕਰਨ ਤੇ ਵੀ ਕਾਂ ਨੂੰ ਲਟ ਪਟ ਪੈਂਛੀ ਨਾ ਆ ਸਕੀ।
ਮੇਰਾ ਅੰਦਰ ਲੱਛੂ ਲੱਛੂ ਕਰ ਰਿਹਾ ਹੈ, ਸਮਾਂ ਦੇਖੋ ਕੀ ਹੋ ਗਿਆ ਹੈ ?
ਇਹ ਕਹਿ ਕੇ ਲੱਛਮੀ ਘਰ ਵਿੱਚ ਆਈ ਕੌਣ ਮੋੜਦਾ ਹੈ, ਉਹ ਰਿਸ਼ਵਤ ਲੈ ਲੈਂਦਾ ਹੈ।
ਦੌਲਤ ਕਿਸੇ ਦੇ ਪਿਉ ਦੀ ਏ ? ਅੱਜ ਮੇਰੀ ਕੱਲ੍ਹ ਤੇਰੀ । ਕੀ ਪਤਾ ਕੁੜੀ ਦੇ ਭਾਗਾਂ ਨੂੰ ਕੀ ਕੁਝ ਬਣ ਜਾਣਾ ਸੀ। ਧੀਆਂ ਲੱਛਮੀ ਹੋ ਕੇ ਆਣ ਵੜਦੀਆਂ ਨੇ, ਪੈਰਾਂ ਨਾਲ ਧਨ ਲੈ ਆਉਂਦੀਆਂ ਨੇ।
ਜੇ ਤੂੰ ਇਸ ਤਰ੍ਹਾਂ ਨੌਕਰਾਂ ਦੀ ਲਗਾਮ ਢਿੱਲੀ ਛੱਡ ਦਿੱਤੀ ਤਾਂ ਸਾਰਾ ਮਾਲ ਦਿਨਾਂ ਵਿੱਚ ਹੀ ਸਾਂਭਿਆ ਜਾਏਗਾ ਤੇ ਤੂੰ ਹੱਥ ਮਲਦਾ ਰਹਿ ਜਾਏਂਗਾ।
ਇਸ ਵਿਚਾਰੇ ਦੇ ਕੁਝ ਲਗਨ ਹੀ ਠੰਢੇ ਹਨ ; ਜਦੋਂ ਉਸ ਦੇ ਵਿਆਹ ਦੀ ਗੱਲ ਤੁਰਦੀ ਹੈ, ਕੋਈ ਨਾ ਕੋਈ ਵਿਘਨ ਪੈ ਜਾਂਦਾ ਹੈ।
ਉੱਥੇ ਦਰਖ਼ਾਸਤ ਭੇਜ ਕੇ, ਲੱਗਦੇ ਹੱਥ ਮੈਂ ਸਰਦਾਰ ਸਾਹਿਬ ਨੂੰ ਮਿਲ ਵੀ ਆਇਆ। ਕੰਮ ਬਣ ਗਿਆ।
ਉਸ ਦੀ ਗੱਲ ਦਾ ਇਤਬਾਰ ਨਾ ਕਰੀਂ। ਉਸ ਨੇ ਮੇਰੇ ਭਲੇ ਦੀ ਕਦੇ ਨਹੀਂ ਕਹਿਣੀ। ਮੁੱਦਤਾਂ ਤੋਂ ਉਸ ਦੀ ਮੇਰੇ ਨਾਲ ਲੱਗਦੀ ਹੈ।