ਆਮ ਆਦਮੀ ਪਾਰਟੀ ਦੀ ਆਗੂ ਅਤੇ ਨਵ-ਨਿਯੁਕਤ ਕੌਂਸਲਰ ਇੰਦਰਜੀਤ ਕੌਰ ਨੂੰ ਪੰਜਾਬ ਵਿੱਚ ਲੁਧਿਆਣਾ ਦੀ ਪਹਿਲੀ ਮਹਿਲਾ ਮੇਅਰ ਨਿਯੁਕਤ ਕੀਤਾ ਗਿਆ ਹੈ। ਇੰਦਰਜੀਤ ਕੌਰ ਨੂੰ ਸੋਮਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਹਿਰ ਦੇ 7ਵੇਂ ਮੇਅਰ ਵਜੋਂ ਨਿਯੁਕਤ ਕੀਤਾ। ਇੰਦਰਜੀਤ ਕੌਰ ਤੋਂ ਇਲਾਵਾ, ਵਾਰਡ ਨੰਬਰ 90 ਦੇ ਕੌਂਸਲਰ ਰਾਕੇਸ਼ ਪਰਾਸ਼ਰ ਨੂੰ ਸੀਨੀਅਰ ਡਿਪਟੀ ਮੇਅਰ ਅਤੇ ਵਾਰਡ ਨੰਬਰ 40 ਤੋਂ ਕੌਂਸਲਰ ਪ੍ਰਿੰਸ ਜੌਹਰ ਨੂੰ ਡਿਪਟੀ ਮੇਅਰ ਨਿਯੁਕਤ ਕੀਤਾ ਗਿਆ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰ ਕੇ ਉਨ੍ਹਾ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਆਮ ਆਦਮੀ ਪਾਰਟੀ ਨੇ ਲੁਧਿਆਣਾ ਨਿਗਮ ਦੇ ਮੇਅਰ ਦੇ ਅਹੁਦੇ ਲਈ ਇੰਦਰਜੀਤ ਕੌਰ, ਸੀਨੀਅਰ ਡਿਪਟੀ ਮੇਅਰ ਲਈ ਰਾਕੇਸ਼ ਪਰਾਸ਼ਰ ਅਤੇ ਡਿਪਟੀ ਮੇਅਰ ਲਈ ਪ੍ਰਿੰਸ ਜੌਹਰ ਨੂੰ ਨਾਮਜ਼ਦ ਕੀਤਾ ਹੈ।
ਲੁਧਿਆਣਾ ਨਗਰ ਨਿਗਮ ਦੀਆਂ ਚੋਣਾਂ 21 ਦਸੰਬਰ ਨੂੰ ਹੋਈਆਂ ਸਨ। ਨਗਰ ਨਿਗਮ ਚੋਣਾਂ ਵਿੱਚ, 95 ਮੈਂਬਰੀ ਸਦਨ ਵਿੱਚ ਆਮ ਆਦਮੀ ਨੇ 41 ਸੀਟਾਂ 'ਤੇ ਬਹੁਮਤ ਹਾਸਲ ਕੀਤਾ। ਕਾਂਗਰਸ ਦੂਜੇ ਸਥਾਨ 'ਤੇ ਰਹੀ ਅਤੇ 30 ਸੀਟਾਂ ਜਿੱਤੀਆਂ ਜਦੋਂ ਕਿ ਭਾਜਪਾ ਨੇ 19 ਸੀਟਾਂ ਜਿੱਤੀਆਂ। ਸ਼੍ਰੋਮਣੀ ਅਕਾਲੀ ਦਲ ਨੇ ਦੋ ਅਤੇ ਆਜ਼ਾਦ ਉਮੀਦਵਾਰਾਂ ਨੇ ਤਿੰਨ ਸੀਟਾਂ ਜਿੱਤੀਆਂ। ਹਾਲਾਂਕਿ, 'ਆਪ' ਨੂੰ ਵੱਡਾ ਝਟਕਾ ਉਦੋਂ ਲੱਗਿਆ ਜਦੋਂ ਆਪ ਦੇ ਸੱਤ ਉਮੀਦਵਾਰ ਦੂੱਜੀਆਂ ਪਾਰਟੀ ਵਿੱਚ ਸ਼ਾਮਲ ਹੋ ਗਏ।
| ਰਾਜਨੀਤਿਕ
|
| ਰਾਜਨੀਤਿਕ
, ਮੋਟਰ ਵਹੀਕਲ
|
| ਰਾਜਨੀਤਿਕ
, ਇੰਮੀਗ੍ਰੇਸ਼ਨ
|
| ਰਾਜਨੀਤਿਕ
|
| ਰਾਜਨੀਤਿਕ
|
| ਰਾਜਨੀਤਿਕ
|
| ਰਾਜਨੀਤਿਕ
|
| ਰਾਜਨੀਤਿਕ
|
| ਰਾਜਨੀਤਿਕ
|
| ਰਾਜਨੀਤਿਕ
|