ਵਿਕਰਮਜੀਤ ਸਿੰਘ ਸਾਹਨੀ ਹਾਰਵਰਡ ਯੂਨੀਵਰਸਿਟੀ ਵਿੱਚ ਆਯੋਜਿਤ ਭਾਰਤੀ ਕਾਨਫਰੰਸ ਦੇ 22ਵੇਂ ਐਡੀਸ਼ਨ ਵਿੱਚ ਭਾਸ਼ਣ ਦੇਣਗੇ

ਵਿਕਰਮਜੀਤ ਸਿੰਘ ਸਾਹਨੀ ਹਾਰਵਰਡ ਯੂਨੀਵਰਸਿਟੀ ਵਿੱਚ ਆਯੋਜਿਤ ਭਾਰਤੀ ਕਾਨਫਰੰਸ ਦੇ 22ਵੇਂ ਐਡੀਸ਼ਨ ਵਿੱਚ ਭਾਸ਼ਣ ਦੇਣਗੇ

ਵਿਕਰਮਜੀਤ ਸਿੰਘ ਸਾਹਨੀ (ਸੰਸਦ ਮੈਂਬਰ, ਰਾਜ ਸਭਾ) ਭਾਰਤ ਦੇ ਇੱਕ ਉਦਯੋਗਪਤੀ, ਸਿੱਖਿਅਕ ਅਤੇ ਸਮਾਜਿਕ ਕਾਰਕੁਨ ਹਨ। ਸਾਹਨੀ ਨੂੰ ਭਾਰਤ ਦੇ ਰਾਸ਼ਟਰਪਤੀ ਤੋਂ ਪਦਮ ਸ਼੍ਰੀ ਵੀ ਪ੍ਰਾਪਤ ਹੋਇਆ ਹੈ। ਉਹ ਪੰਜਾਬ ਦੀ ਨੁਮਾਇੰਦਗੀ ਕਰਨ ਵਾਲੇ ਰਾਜ ਸਭਾ ਦੇ ਮੈਂਬਰ ਹਨ। ਉਨ੍ਹਾਂ ਨੂੰ ਸਮਾਜਿਕ ਕਾਰਜਾਂ ਵਿੱਚ ਉਨ੍ਹਾਂ ਦੇ ਯਤਨਾਂ ਲਈ ਚੁਣਿਆ ਗਿਆ ਸੀ। ਉਹ ਵਿਸ਼ਵ ਪੰਜਾਬੀ ਸੰਗਠਨ ਦੇ ਅੰਤਰਰਾਸ਼ਟਰੀ ਪ੍ਰਧਾਨ ਵਜੋਂ ਸੇਵਾ ਨਿਭਾਉਂਦੇ ਹਨ, ਜੋ ਸਮਾਜਿਕ, ਆਰਥਿਕ ਅਤੇ ਸੱਭਿਆਚਾਰਕ ਸਬੰਧਾਂ ਨੂੰ ਮਜ਼ਬੂਤ ​​ਕਰਨ ਦੀ ਕੋਸ਼ਿਸ਼ ਕਰਦਾ ਹੈ।

ਰਾਜ ਸਭਾ ਵਿੱਚ ਸੰਸਦ ਮੈਂਬਰ ਡਾ. ਵਿਕਰਮਜੀਤ ਸਿੰਘ ਸਾਹਨੀ ਨੂੰ ਹਾਰਵਰਡ ਯੂਨੀਵਰਸਿਟੀ ਵਿਖੇ ਭਾਰਤੀ ਕਾਨਫਰੰਸ ਦੇ 22ਵੇਂ ਐਡੀਸ਼ਨ ਨੂੰ ਸੰਬੋਧਨ ਕਰਨ ਲਈ ਸੱਦਾ ਮਿਲਿਆ ਹੈ। ਜੋ ਕਿ ਉੱਤਰੀ ਅਮਰੀਕਾ ਦੀਆਂ ਸਭ ਤੋਂ ਵੱਡੀਆਂ ਕਾਨਫਰੰਸਾਂ ਵਿੱਚੋਂ ਇੱਕ ਹੈ।  ਇਹ ਕਾਨਫਰੰਸ 15-16 ਫਰਵਰੀ, 2025 ਨੂੰ ਬੋਸਟਨ ਵਿੱਚ ਹਾਰਵਰਡ ਯੂਨੀਵਰਸਿਟੀ ਵਿਖੇ ਹੋਵੇਗੀ।  ਇਸ ਵਿਚ ਭਾਰਤ ਦੀ ਪਰਿਵਰਤਨਸ਼ੀਲ ਵਿਕਾਸ ਯਾਤਰਾ 'ਤੇ ਵਿਚਾਰ ਵਟਾਂਦਰਾ  ਕਰਨ ਦੇ ਲਈ ਵਿਸ਼ਵਵਿਆਪੀ ਨੇਤਾ,ਮਾਹਿਰ ਅਤੇ ਵਿਦਿਆਰਥੀ ਸ਼ਾਮਿਲ ਹੋਣਗੇ।

ਡਾ. ਸਾਹਨੀ ਨੇ ਇਸ ਲਈ ਧੰਨਵਾਦ ਪ੍ਰਗਟ ਕਰਦੇ ਹੋਏ ਕਿਹਾ ਕਿ ਹਾਰਵਰਡ ਵਿਚ ਭਾਰਤੀ ਕਾਨਫਰੰਸ ਵਿੱਚ ਬੋਲਣ ਲਈ ਸੱਦਾ ਮਿਲਣਾ ਇੱਕ ਮਾਣ ਦੀ ਗੱਲ ਹੈ। ਇਹ ਮੰਚ ਭਾਰਤ ਦੇ ਭਵਿੱਖ ਨੂੰ ਆਕਾਰ ਦੇਣ ਲਈ ਵਚਨਬੱਧ ਪ੍ਰਸਿੱਧ ਸ਼ਖਸ਼ੀਅਤਾਂ ਅਤੇ ਨੇਤਾਵਾਂ ਨੂੰ ਆਮੰਤ੍ਰਿਤ ਕਰਦਾ ਹੈ। ਮੈਂ ਭਾਰਤ ਦੀ ਗਤੀਸ਼ੀਲ ਵਿਕਾਸ ਕਹਾਣੀ ,ਅੱਗੇ ਆਉਣ ਵਾਲੀਆਂ ਚੁਣੌਤੀਆਂ ਅਤੇ ਮੌਕਿਆਂ ਬਾਰੇ ਵਿਚਾਰ ਵਟਾਂਦਰਾ ਕਰਨ ਲਈ ਉਤਸੁਕ ਹਾਂ। ਡਾ. ਸਾਹਨੀ ਨੇ ਇਹ ਵੀ ਕਿਹਾ ਕਿ ਕਾਨਫਰੰਸ ਵਿੱਚ ਉਨ੍ਹਾਂ ਦੇ ਨਾਲ ਹੋਰ ਬੁਲਾਰੇ, ਜਿੰਨ੍ਹਾਂ ਵਿੱਚ ਨੀਤਾ ਅੰਬਾਨੀ (ਚੇਅਰਪਰਸਨ ਰਿਲਾਇੰਸ ਫਾਊਂਡੇਸ਼ਨ), ਆਸ਼ੀਸ਼ ਚੌਹਾਨ (ਨੈਸ਼ਨਲ ਸਟਾਕ ਐਕਸਚੇਂਜ ਦੇ ਐਮਡੀ ਅਤੇ ਸੀਈਓ), ਅਤੇ ਮਸ਼ਹੂਰ ਫੈਸ਼ਨ ਡਿਜ਼ਾਈਨਰ ਸਬਿਆਸਾਚੀ ਮੁਖਰਜੀ ਵੀ ਸ਼ਾਮਿਲ ਹੋਣਗੇ।

Gurpreet | 23/01/25
Ad Section
Ad Image

ਸੰਬੰਧਿਤ ਖ਼ਬਰਾਂ