ਅਮਰੀਕਾ ਅਤੇ ਚੀਨ ਵੱਲੋਂ ਟੈਰਿਫ ਘਟਾਉਣ ਲਈ ਸਹਿਮਤ ਹੋਣ 'ਤੇ ਬਾਜ਼ਾਰਾਂ ਵਿੱਚ ਸ਼ਾਨਦਾਰ ਤੇਜ਼ੀ

us and china agree to cut tarrifs

ਰਾਸ਼ਟਰਪਤੀ ਟਰੰਪ ਨੇ ਦੱਸਿਆ ਕਿ ਹਫਤੇ ਦੇ ਅੰਤ ਵਿੱਚ ਗੱਲਬਾਤ ਦੇ ਨਤੀਜੇ ਵਜੋਂ ਅਮਰੀਕਾ ਅਤੇ ਚੀਨ ਵਿਚਕਾਰ ਵਪਾਰਕ ਸ਼ਰਤਾਂ ਵਿੱਚ "ਪੂਰੀ ਤਰ੍ਹਾਂ ਬਦਲਾਅ" ਹੋਇਆ ਹੈ ਅਤੇ ਇਸ ਕਦਮ ਨਾਲ ਦੋਵਾਂ ਦੇਸ਼ਾਂ ਵਿਚਕਾਰ ਤਣਾਅ ਘਟ ਗਿਆ ਹੈ। ਇਸਦੇ ਨਤੀਜੇ ਵਜੋਂ ਸੋਮਵਾਰ ਨੂੰ ਸ਼ੇਅਰ ਬਾਜ਼ਾਰਾਂ ਵਿੱਚ ਸ਼ਾਨਦਾਰ ਤੇਜ਼ੀ ਆਈ। 

ਸਵਿਟਜ਼ਰਲੈਂਡ ਵਿੱਚ ਅਮਰੀਕਾ ਅਤੇ ਚੀਨ ਦੀ ਗੱਲਬਾਤ ਦੇ ਨਤੀਜੇ ਵਜੋਂ ਦੋਵਾਂ ਪਾਸਿਆਂ ਤੋਂ ਜਨਵਰੀ ਤੋਂ ਲਗਾਏ ਗਏ ਟੈਰਿਫਾਂ ਵਿੱਚ ਮਹੱਤਵਪੂਰਨ ਕਟੌਤੀਆਂ ਹੋਈਆਂ।

ਅਮਰੀਕਾ ਉਨ੍ਹਾਂ ਟੈਰਿਫਾਂ ਨੂੰ 145% ਤੋਂ ਘਟਾ ਕੇ 30% ਕਰ ਦੇਵੇਗਾ, ਜਦੋਂ ਕਿ ਚੀਨ ਦੇ ਅਮਰੀਕੀ ਸਾਮਾਨਾਂ 'ਤੇ ਜਵਾਬੀ ਟੈਰਿਫ 125% ਤੋਂ ਘੱਟ ਕੇ 10% ਹੋ ਜਾਣਗੇ।

ਰਾਸ਼ਟਰਪਤੀ ਟਰੰਪ ਨੇ ਪੱਤਰਕਾਰਾਂ ਨੂੰ ਕਿਹਾ, ਕਿਉਂਕਿ ਕੁਝ ਟੈਰਿਫ ਪੂਰੀ ਤਰ੍ਹਾਂ ਰੱਦ ਕਰਨ ਦੀ ਬਜਾਏ ਮੁਅੱਤਲ ਕਰ ਦਿੱਤੇ ਗਏ ਹਨ ਉਹ ਤਿੰਨ ਮਹੀਨਿਆਂ ਵਿੱਚ ਦੁਬਾਰਾ ਵੱਧ ਸਕਦੇ ਹਨ, ਜੇਕਰ ਉਨ੍ਹਾਂ ਤੇ ਕੋਈ ਹੋਰ ਗੱਲਬਾਤ ਨਹੀਂ ਹੁੰਦੀ।

ਇਸ ਸਮਝੌਤੇ ਦਾ ਐਲਾਨ ਹੋਣ ਤੋਂ ਬਾਅਦ ਟਰੰਪ ਨੇ ਕਿਹਾ, "ਅਸੀਂ ਚੀਨ ਨੂੰ ਨੁਕਸਾਨ ਪਹੁੰਚਾਉਣਾ ਨਹੀਂ ਚਾਹੁੰਦੇ ਹਾਂ।" "ਉਹ ਫੈਕਟਰੀਆਂ ਬੰਦ ਕਰ ਰਹੇ ਸਨ। ਉਨ੍ਹਾਂ ਵਿੱਚ ਬਹੁਤ ਬੇਚੈਨੀ ਸੀ, ਅਤੇ ਉਹ ਸਾਡੇ ਨਾਲ ਕੁਝ ਕਰਨ ਦੇ ਯੋਗ ਹੋਣ 'ਤੇ ਬਹੁਤ ਖੁਸ਼ ਸਨ।"

 ਟਰੰਪ ਨੇ ਕਿਹਾ ਕਿ ਉਹ ਹਫ਼ਤੇ ਦੇ ਅੰਤ ਵਿੱਚ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਗੱਲਬਾਤ ਕਰਨ ਦੀ ਉਮੀਦ ਕਰਦੇ ਹਨ।

ਅਮਰੀਕਾ-ਚੀਨ ਟੈਰਿਫ ਸੌਦੇ ਦਾ ਕੀ ਅਰਥ ਹੈ?

ਨਿਵੇਸ਼ਕਾਂ ਨੇ ਡੀ-ਐਸਕੇਲੇਸ਼ਨ ਦਾ ਸਵਾਗਤ ਕੀਤਾ। ਘੋਸ਼ਣਾ ਤੋਂ ਬਾਅਦ S&P 500 ਸੂਚਕਾਂਕ 3.2% ਤੋਂ ਵੱਧ ਵਧਿਆ, ਜਦੋਂ ਕਿ ਡਾਓ 2.8% ਚੜ੍ਹਿਆ ਅਤੇ ਨੈਸਡੈਕ ਦਿਨ ਦੇ ਅੰਤ ਤੱਕ 4.3% ਵਧਿਆ।

ਇਸ ਵਾਧੇ ਨੇ ਸੂਚਕਾਂਕ(index) ਨੂੰ ਲਗਭਗ ਉੱਥੇ ਹੀ ਪਹੁੰਚਾ ਦਿੱਤਾ ਜਿੱਥੇ ਉਹ ਇਸ ਸਾਲ ਦੇ ਸ਼ੁਰੂ ਵਿੱਚ ਸੀ। 2 ਅਪ੍ਰੈਲ ਦੇ ਟੈਰਿਫ ਐਲਾਨ ਤੋਂ ਬਾਅਦ ਬਜਾਰਾਂ ਨੂੰ ਹੋਇਆ ਨੁਕਸਾਨ ਪੂਰੀ ਤਰ੍ਹਾਂ ਠੀਕ ਹੋ ਗਿਆ, ਜਿਸਨੂੰ ਟਰੰਪ ਪ੍ਰਸ਼ਾਸਨ ਦੁਆਰਾ "ਲਿਬਰੇਸ਼ਨ ਡੇ" ਕਿਹਾ ਜਾਂਦਾ ਹੈ। ਅਮਰੀਕਾ ਨੇ ਕਈ ਦੇਸ਼ਾਂ ਸਣੇ ਚੀਨ ਤੇ ਵੀ ਟੈਰਿਫ ਲਗਾਏ ਸਨ। ਨਤੀਜੇ ਵਜੋਂ ਬੀਜਿੰਗ ਨੇ ਇਨ੍ਹਾਂ ਟੈਰਿਫਾਂ ਕਾਰਨ ਅਮਰੀਕਾ ਤੇ ਟੈਰਿਫ ਵਧਾ ਦਿੱਤੇ ਸਨ, ਜਿਸ ਨਾਲ ਸ਼ੇਅਰ ਤੇਜ਼ੀ ਨਾਲ ਘੱਟ ਗਏ ਸਨ।

ਨਵੇਂ ਸਮਝੌਤੇ ਦੇ ਤਹਿਤ, ਅਮਰੀਕਾ ਚੀਨੀ ਸਾਮਾਨਾਂ 'ਤੇ "ਪਰਸਪਰ" ਟੈਰਿਫ ਨੂੰ ਘਟਾ ਕੇ 10% ਕਰ ਰਿਹਾ ਹੈ ਜਿਸਦਾ ਐਲਾਨ ਉਸਨੇ "ਲਿਬਰੇਸ਼ਨ ਦਿਵਸ" ਤੇ ਕੀਤਾ ਸੀ। ਪਰ ਕੁਝ ਉੱਚ ਟੈਰਿਫ ਦਰਾਂ ਨੂੰ ਸਥਾਈ ਤੌਰ 'ਤੇ ਹਟਾਉਣ ਦੀ ਬਜਾਏ 90 ਦਿਨਾਂ ਲਈ ਮੁਅੱਤਲ ਕੀਤਾ ਜਾ ਰਿਹਾ ਹੈ।

ਅਮਰੀਕਾ ਵਾਧੂ 20% ਟੈਰਿਫ ਨੂੰ ਵੀ ਲਾਗੂ ਰੱਖ ਰਿਹਾ ਹੈ ਜਿਸਦਾ ਉਦੇਸ਼ ਬੀਜਿੰਗ 'ਤੇ ਦਬਾਅ ਪਾਉਣਾ ਹੈ ਕਿ ਉਹ ਇੱਕ ਸ਼ਕਤੀਸ਼ਾਲੀ ਓਪੀਔਡ ਦਵਾਈ ਫੈਂਟਾਨਿਲ ਦੇ ਗੈਰ-ਕਾਨੂੰਨੀ ਵਪਾਰ ਨੂੰ ਰੋਕਣ ਲਈ ਹੋਰ ਕੁਝ ਕਰੇ।

ਇਸੇ ਤਰ੍ਹਾਂ ਚੀਨ ਵੀ ਟਰੰਪ ਦੇ ਐਲਾਨ ਦੇ ਜਵਾਬ ਵਿੱਚ ਲਗਾਏ ਗਏ ਟੈਰਿਫਾਂ ਨੂੰ 10% ਤੱਕ ਘਟਾ ਰਿਹਾ ਹੈ, ਜੋ ਦੁਬਾਰਾ ਤਿੰਨ ਮਹੀਨਿਆਂ ਲਈ ਮੁਅੱਤਲ ਕਰ ਦਿੱਤੇ ਗਏ ਹਨ। ਚੀਨ ਅਮਰੀਕਾ ਦੇ ਵਿਰੁੱਧ ਸਾਰੇ ਟੈਰਿਫਾਂ ਨੂੰ "ਮੁਅੱਤਲ ਜਾਂ ਹਟਾਉਣ" ਲਈ ਵੀ ਸਹਿਮਤ ਹੋ ਗਿਆ ਹੈ।

ਪਹਿਲਾਂ ਤੋਂ ਮੌਜੂਦ ਟੈਰਿਫ, ਜਿਸ ਵਿੱਚ ਸਟੀਲ ਅਤੇ ਕਾਰਾਂ ਵਰਗੀਆਂ ਚੀਜ਼ਾਂ 'ਤੇ ਉੱਚ ਟੈਰਿਫ ਸ਼ਾਮਲ ਹਨ, ਉਹ ਲਾਗੂ ਰਹਿਣਗੇ। ਟੈਰਿਫਾਂ ਕਾਰਨ ਚੀਨ ਵਿੱਚ ਫੈਕਟਰੀ ਉਤਪਾਦਨ ਹੌਲੀ ਹੋ ਗਿਆ ਸੀ, ਅਤੇ ਫਰਮਾਂ ਦੁਆਰਾ ਕਰਮਚਾਰੀਆਂ ਨੂੰ ਕੱਢਣ ਦੀਆਂ ਰਿਪੋਰਟਾਂ ਆ ਰਹੀਆਂ ਸਨ ਕਿਉਂਕਿ ਅਮਰੀਕੀ ਆਰਡਰ ਰੁਕ ਗਏ ਸਨ।

ਚੀਨ ਦੇ ਵਣਜ ਮੰਤਰਾਲੇ ਨੇ ਕਿਹਾ ਕਿ ਇਹ ਸਮਝੌਤਾ "ਮਤਭੇਦਾਂ ਨੂੰ ਹੱਲ ਕਰਨ" ਲਈ ਇੱਕ ਮਹੱਤਵਪੂਰਨ ਕਦਮ ਹੈ ਜੋ "ਸਹਿਯੋਗ ਨੂੰ ਡੂੰਘਾ ਕਰਨ" ਵਿੱਚ ਮਦਦ ਕਰੇਗਾ। ਐਟਲਸ ਵੇਜ਼ ਵਿਖੇ ਗ੍ਰੇਟਰ ਚਾਈਨਾ ਦੀ ਮੁਖੀ, ਈਲੇਨ ਲੀ, ਜੋ ਚੀਨੀ ਕੰਪਨੀਆਂ ਦੇ ਵਿਸ਼ਵਵਿਆਪੀ ਵਿਕਾਸ ਲਈ ਸੇਵਾਵਾਂ ਪ੍ਰਦਾਨ ਕਰਦੀ ਹੈ, ਨੇ ਇਹ ਵੀ ਕਿਹਾ ਕਿ ਉਸਦਾ ਮੰਨਣਾ ਹੈ ਕਿ ਬਹੁਤ ਸਾਰੀਆਂ ਚੀਨੀ ਫਰਮਾਂ ਇਸ ਰਾਹਤ ਨੂੰ ਅਸਥਾਈ ਮੰਨਣਗੀਆਂ।

ਵਾਲ ਸਟਰੀਟ 'ਤੇ, ਹੋਮ ਡਿਪੋ ਅਤੇ ਨਾਈਕੀ ਉਨ੍ਹਾਂ ਕੰਪਨੀਆਂ ਵਿੱਚੋਂ ਸਨ ਜਿਨ੍ਹਾਂ ਨੇ ਆਪਣੇ ਸ਼ੇਅਰ ਦੀ ਕੀਮਤ ਵਿੱਚ ਤੇਜ਼ੀ ਨਾਲ ਵਾਧਾ ਦੇਖਿਆ। ਐਨਵੀਡੀਆ, ਐਮਾਜ਼ਾਨ, ਐਪਲ ਅਤੇ ਫੇਸਬੁੱਕ-ਮਾਲਕ ਮੈਟਾ ਸਮੇਤ ਤਕਨੀਕੀ ਫਰਮਾਂ ਵੀ ਤੇਜ਼ੀ ਨਾਲ ਵਧੀਆਂ।

ਯੂਰਪੀਅਨ ਸਟਾਕ ਵੀ ਸੋਮਵਾਰ ਨੂੰ ਵਧੇ, ਅਤੇ ਇਸ ਤੋਂ ਪਹਿਲਾਂ ਹਾਂਗ ਕਾਂਗ ਦੇ ਬੈਂਚਮਾਰਕ ਹੈਂਗ ਸੇਂਗ ਇੰਡੈਕਸ ਨੇ ਦਿਨ ਦੇ ਅੰਤ ਤੱਕ 3% ਦਾ ਵਾਧਾ ਦਰਜ ਕੀਤਾ।

Gurpreet | 13/05/25

ਸੰਬੰਧਿਤ ਖ਼ਬਰਾਂ

ਤੁਹਾਨੂੰ ਇਹ ਪਸੰਦ ਹੋ ਸਕਦਾ ਹੈ