ਏਥਨਜ਼ ਦੇ ਨੇੜੇ ਤੇਜ਼ੀ ਨਾਲ ਵਧ ਰਹੀ ਜੰਗਲੀ ਅੱਗ ਨੇ ਗੱਡੀਆਂ ਅਤੇ ਘਰਾਂ ਨੂੰ ਸਾੜਿਆ

2025-03-21 06:53:25.921565+00:00

ਐਤਵਾਰ ਨੂੰ ਏਥਨਜ਼ ਦੇ ਨੇੜੇ ਤੇਜ਼ੀ ਨਾਲ ਫੈਲ ਰਹੀ ਜੰਗਲੀ ਅੱਗ ਕਾਰਨ ਸਥਾਨਕ ਨਿਵਾਸੀ ਆਪਣੇ ਘਰਾਂ ਨੂੰ ਛੱਡ ਕੇ ਭੱਜ ਗਏ ਅਤੇ ਇਸ ਅੱਗ ਨੇ ਰੁੱਖਾਂ, ਘਰਾਂ ਅਤੇ ਕਾਰਾਂ ਨੂੰ ਸਾੜ ਦਿੱਤਾ ਹੈ। 16 ਵਾਟਰਬੌਂਬਿੰਗ ਜਹਾਜ਼ਾਂ(Waterbombing Planes) ਅਤੇ 13 ਹੈਲੀਕਾਪਟਰਾਂ ਸਮੇਤ 400 ਤੋਂ ਵੱਧ ਫਾਇਰਫਾਈਟਰਾਂ ਨੇ ਦੁਪਹਿਰ 3 ਵਜੇ (ਦੁਪਹਿਰ GMT) ਅੱਗ ਬੁਝਾਉਣ ਲਈ ਯਤਨ ਕੀਤੇ ਪਰੰਤੂ ਅੱਗ ਵਧਕੇ ਏਥਨਜ਼ ਦੇ ਉੱਤਰ ਵਿੱਚ 35 ਕਿਲੋਮੀਟਰ(20 ਮੀਲ) ਦੂਰ ਵਰਨਾਵਾਸ(Varnavas) ਤੱਕ ਪਹੁੰਚ ਗਈ।

ਰਾਤ ਸਮੇਂ ਅੱਗ ਬੁਝਾਉਣ ਵਾਲੇ ਜਹਾਜ਼ਾਂ ਨੇ ਸਵੇਰ ਤੱਕ ਕੰਮ ਕਰਨਾ ਬੰਦ ਕਰ ਦਿੱਤਾ। ਫਾਇਰ ਬ੍ਰਿਗੇਡ ਦੇ ਬੁਲਾਰੇ ਵੈਸਿਲਿਸ ਵਥਰਾਕੋਗੀਨਿਸ ਨੇ ਕਿਹਾ, "ਸਥਿਤੀ ਖਤਰਨਾਕ ਬਣੀ ਹੋਈ ਹੈ ਕਿਉਂਕਿ ਅੱਗ ਰਿਹਾਇਸ਼ੀ ਖੇਤਰਾਂ ਵਿਚਕਾਰ ਫੈਲ ਰਹੀ ਹੈ।" ਉਸਨੇ ਕਿਹਾ ਕਿ ਤੇਜ਼ ਹਵਾਵਾਂ ਕਾਰਨ ਅੱਗ ਤੇਜੀ ਨਾਲ ਫੈਲ ਰਹੀ ਹੈ, 25 ਮੀਟਰ ਉੱਚੀਆਂ ਅੱਗ ਦੀਆਂ ਲਪਟਾਂ ਦਰੱਖਤਾਂ ਅਤੇ ਝਾੜੀਆਂ ਨੂੰ ਨਿਗਲ ਰਹੀਆਂ ਹਨ। ਨਵੀਨਤਮ ਜਨਗਣਨਾ ਦੇ ਅਨੁਸਾਰ, ਵਰਨਾਵਾਸ ਲਗਭਗ 1,800 ਲੋਕਾਂ ਦੇ ਨਾਲ ਘੱਟ ਆਬਾਦੀ ਵਾਲਾ ਖੇਤਰ ਹੈ।

ਮਈ ਤੋਂ ਲੈ ਕੇ ਹੁਣ ਤੱਕ ਪੂਰੇ ਗ੍ਰੀਸ(Greece) ਵਿੱਚ ਸੈਂਕੜੇ ਜੰਗਲੀ ਅੱਗਾਂ ਲੱਗੀਆਂ ਹਨ ਅਤੇ ਵਿਗਿਆਨੀ ਇਨ੍ਹਾਂ ਦੀ ਤੀਬਰਤਾ ਦਾ ਕਾਰਨ ਮੌਸਮੀ ਤਬਦੀਲੀ ਅਤੇ ਖੁਸ਼ਕ ਮੌਸਮ ਦੀਆਂ ਸਥਿਤੀਆਂ ਨੂੰ ਦੱਸਦੇ ਹਨ। ਸਪੇਨ ਅਤੇ ਬਾਲਕਨ ਸਮੇਤ ਯੂਰਪ ਵਿੱਚ ਇਸ ਅਤਿਅੰਤ ਗਰਮੀ ਦੇ ਵਿਚਕਾਰ, ਅੱਗ ਤੇਜੀ ਨਾਲ ਵਧ ਰਹੀ ਹੈ।
 

Gurpreet | 12/08/24

ਸੰਬੰਧਿਤ ਖ਼ਬਰਾਂ

ਤੁਹਾਨੂੰ ਇਹ ਪਸੰਦ ਹੋ ਸਕਦਾ ਹੈ