ਰੂਸ ਵਿੱਚ 7.0 ਦੀ ਤੀਬਰਤਾ ਦੇ ਭੂਚਾਲ ਤੋਂ ਬਾਅਦ ਜਵਾਲਾਮੁਖੀ ਫਟਿਆ

ਰੂਸ ਵਿੱਚ 7.0 ਦੀ ਤੀਬਰਤਾ ਦੇ ਭੂਚਾਲ ਤੋਂ ਬਾਅਦ ਜਵਾਲਾਮੁਖੀ ਫਟਿਆ

ਰਾਜ-ਸੰਚਾਲਿਤ ਮੀਡੀਆ ਦੇ ਅਨੁਸਾਰ, ਰੂਸ ਦੇ ਪੂਰਬੀ ਤੱਟ 'ਤੇ ਆਏ 7.0 ਦੀ ਤੀਬਰਤਾ ਵਾਲੇ ਭੂਚਾਲ ਤੋਂ ਬਾਅਦ ਉੱਥੇ ਇੱਕ ਜਵਾਲਾਮੁਖੀ ਫਟ ਗਿਆ ਹੈ, ਜਿਸ ਨਾਲ ਹਵਾ ਵਿੱਚ ਕਈ ਮੀਲ ਤੱਕ ਸੁਆਹ ਫੈਲ ਗਈ ਹੈ।

ਸ਼ਿਵੇਲੁਚ(Shiveluch) ਜੁਆਲਾਮੁਖੀ, ਪੈਟ੍ਰੋਪਾਵਲੋਵਸਕ-ਕਾਮਚਤਸਕੀ(Petropavlovsk-Kamchatsky) ਤੋਂ ਲਗਭਗ 280 ਮੀਲ ਦੂਰ ਹੈ ਅਤੇ ਇਹ ਲਗਭਗ 180,000 ਦੀ ਆਬਾਦੀ ਵਾਲਾ ਇੱਕ ਤੱਟਵਰਤੀ ਸ਼ਹਿਰ ਜੋ ਕਿ ਰੂਸ ਦੇ ਪੂਰਬੀ ਖੇਤਰ ਕਾਮਚਟਕਾ ਵਿੱਚ ਸਥਿਤ ਹੈ। ਟੀਏਐਸਐਸ(TASS) ਨੇ ਐਤਵਾਰ ਸਵੇਰੇ ਸਥਾਨਕ ਸਮੇਂ ਅਨੁਸਾਰ ਦੱਸਿਆ ਕਿ "ਸੁਆਹ, ਸਮੁੰਦਰ ਤਲ ਤੋਂ 8 ਕਿਲੋਮੀਟਰ (5 ਮੀਲ) ਤੱਕ ਉੱਚੀ ਚਲੀ ਗਈ ਸੀ।" ਟੀਏਐਸਐਸ ਨੇ ਕਿਹਾ ਕਿ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਰਿਪੋਰਟ ਨਹੀਂ ਹੈ।

ਅਮਰੀਕੀ ਭੂ-ਵਿਗਿਆਨ ਸਰਵੇਖਣ(USGS) ਦੇ ਅਨੁਸਾਰ, ਭੂਚਾਲ ਦਾ ਕੇਂਦਰ ਪੈਟ੍ਰੋਪਾਵਲੋਵਸਕ-ਕਾਮਚਤਸਕੀ ਤੋਂ ਲਗਭਗ 55 ਮੀਲ ਦੂਰ ਸੀ ਅਤੇ ਇਸਦੀ ਡੂੰਘਾਈ ਲਗਭਗ 30 ਮੀਲ ਸੀ।   ਟੀਏਐਸਐਸ ਅਨੁਸਾਰ ਖੇਤਰ ਵਿੱਚ ਭੂਚਾਲ ਕਾਰਨ ਕੋਈ "ਵੱਡਾ ਨੁਕਸਾਨ" ਨਹੀਂ ਹੋਇਆ, ਹਾਲਾਂਕਿ ਇਮਾਰਤਾਂ ਦੀ ਹੁਣ ਸੰਭਾਵੀ ਨੁਕਸਾਨ ਲਈ ਜਾਂਚ ਕੀਤੀ ਜਾ ਰਹੀ ਹੈ ਅਤੇ ਸਮਾਜਿਕ ਸਹੂਲਤਾਂ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ।"
 

Gurpreet | 20/08/24
Ad Section
Ad Image

ਸੰਬੰਧਿਤ ਖ਼ਬਰਾਂ