ਤੁਰਕੀ ਵਿੱਚ ਜੰਗਲੀ ਅੱਗਾਂ ਦੇ ਖਤਰੇ ਕਾਰਨ ਕਈ ਘਰਾਂ ਨੂੰ ਕਰਵਾਇਆ ਗਿਆ ਖਾਲੀ

ਤੁਰਕੀ ਵਿੱਚ ਜੰਗਲੀ ਅੱਗਾਂ ਦੇ ਖਤਰੇ ਕਾਰਨ ਕਈ ਘਰਾਂ ਨੂੰ ਕਰਵਾਇਆ ਗਿਆ ਖਾਲੀ

ਤੇਜ਼ ਹਵਾਵਾਂ ਕਾਰਨ ਫੈਲੀ ਜੰਗਲੀ ਅੱਗ ਨੇ ਉੱਤਰ-ਪੱਛਮੀ ਤੁਰਕੀ ਦੀਆਂ ਗਲੀਪੋਲੀ ਦੀ ਲੜਾਈ ਵਾਲੀਆਂ ਥਾਂਵਾਂ ਅਤੇ ਪਹਿਲੇ ਵਿਸ਼ਵ ਯੁੱਧ ਦੀਆਂ ਯਾਦਗਾਰਾਂ ਅਤੇ ਕਬਰਾਂ ਲਈ ਖਤਰਾ ਪੈਦਾ ਕਰ ਦਿੱਤਾ ਹੈ। ਪੱਛਮੀ ਪ੍ਰਾਂਤ ਇਜ਼ਮੀਰ ਦੀ ਜੰਗਲੀ ਅੱਗ, ਜੋ ਕਿ ਕਾਰਸੀਆਕਾ ਜ਼ਿਲੇ ਵਿੱਚ ਵੀਰਵਾਰ ਦੇਰ ਰਾਤ ਨੂੰ ਸ਼ੁਰੂ ਹੋਈ, ਨੇ ਰਿਹਾਇਸ਼ੀ ਖੇਤਰਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਅਤੇ ਕੁਝ ਲੋਕਾਂ ਨੂੰ ਆਪਣੇ ਘਰ ਛੱਡਣ ਲਈ ਮਜਬੂਰ ਕਰ ਦਿੱਤਾ।

ਇਜ਼ਮੀਰ ਦੇ ਗਵਰਨਰ ਸੁਲੇਮਾਨ ਐਲਬਨ ਨੇ ਕਿਹਾ ਕਿ ਜਹਾਜ਼ਾਂ, ਹੈਲੀਕਾਪਟਰਾਂ ਅਤੇ ਹੋਰ ਵਾਹਨਾਂ ਦੀ ਵਰਤੋਂ ਕਰਕੇ ਇਸ ਨੂੰ ਕਾਬੂ ਕਰਨ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਕਾਰਸੀਆਕਾ ਜ਼ਿਲ੍ਹੇ ਵਿੱਚ ਅੱਗ ਜਾਰੀ ਹੈ ਅਤੇ ਇੱਕ ਕਸਬੇ ਨੂੰ ਖਾਲੀ ਕਰਵਾਇਆ ਗਿਆ ਹੈ। ਅੱਗ ਬੁਝਾਉਣ ਲਈ 1,000 ਤੋਂ ਵੱਧ ਫਾਇਰਫਾਈਟਰ ਯਤਨ ਕਰ ਰਹੇ ਹਨ। ਐਲਬਨ ਨੇ ਕਿਹਾ, ਹੁਣ ਤੱਕ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਸਾਡੇ ਕੋਲ ਜਾਣਕਾਰੀ ਹੈ ਕਿ ਕੁਝ ਘਰ ਸੜ ਗਏ ਹਨ। ਉੱਤਰ-ਪੱਛਮੀ ਪ੍ਰਾਂਤਾਂ ਕਨਾੱਕਲੇ, ਮਨੀਸਾ ਅਤੇ ਬੋਲੂ ਵਿੱਚ ਵੀ ਅੱਗ ਬਲ ਰਹੀ ਹੈ। ਕਨੱਕਲੇ ਅਤੇ ਬੋਲੂ ਦੇ ਗਵਰਨਰਾਂ ਨੇ ਕਿਹਾ ਕਿ ਸਾਵਧਾਨੀ ਵਜੋਂ ਕਈ ਇਲਾਕਿਆਂ ਨੂੰ ਖਾਲੀ ਕਰਵਾ ਲਿਆ ਗਿਆ ਹੈ।

ਇਸ ਦੌਰਾਨ ਅੱਗ ਦੀਆਂ ਲਪਟਾਂ ਕੈਂਟਰਬਰੀ ਕਬਰਸਤਾਨ ਤੱਕ ਪਹੁੰਚ ਗਈਆਂ ਹਨ ਜਿੱਥੇ ਨਿਊਜ਼ੀਲੈਂਡ ਦੇ ਸੈਨਿਕਾਂ ਨੂੰ ਦਫਨਾਇਆ ਗਿਆ ਸੀ। ਇਸ ਅੱਗ 'ਤੇ ਸ਼ੁੱਕਰਵਾਰ ਤੱਕ ਕਾਬੂ ਪਾ ਲਿਆ ਗਿਆ ਸੀ ਅਤੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਬਿਜਲੀ ਦੀਆਂ ਤਾਰਾਂ ਤੋਂ ਨਿਕਲਣ ਵਾਲੀ ਚੰਗਿਆੜੀ ਨਾਲ ਸ਼ੁਰੂ ਹੋਈ ਸੀ ਜੋ ਕਿ ਭਾਰੀ ਜੰਗਲੀ ਇਲਾਕਿਆਂ 'ਚ ਫੈਲ ਗਈ ਸੀ।

ਤੁਰਕੀ ਹਾਲ ਹੀ ਦੇ ਸਾਲਾਂ ਵਿੱਚ ਜੰਗਲੀ ਅੱਗਾਂ ਨਾਲ ਜੂਝ ਰਿਹਾ ਹੈ, ਕਿਉਂਕਿ ਗਰਮੀ ਬਹੁਤ ਤੇਜ ਹੈ ਜਿਸਦਾ ਕਾਰਨ ਵਿਗਿਆਨੀ ਜਲਵਾਯੂ ਤਬਦੀਲੀਆਂ ਨੂੰ ਮੰਨਦੇ ਹਨ।
 

Gurpreet | 17/08/24
Ad Section
Ad Image

ਸੰਬੰਧਿਤ ਖ਼ਬਰਾਂ