ਲਾਸ ਏਂਜਲਸ ਵਿੱਚ ਭਿਆਨਕ ਅੱਗ ਲੱਗਣ ਕਾਰਨ 7 ਲੋਕਾਂ ਦੀ ਮੌਤ, ਹਜ਼ਾਰਾਂ ਘਰ ਹੋਏ ਤਬਾਹ

ਲਾਸ ਏਂਜਲਸ ਵਿੱਚ ਭਿਆਨਕ ਅੱਗ ਲੱਗਣ ਕਾਰਨ 7 ਲੋਕਾਂ ਦੀ ਮੌਤ, ਹਜ਼ਾਰਾਂ ਘਰ ਹੋਏ ਤਬਾਹ

ਅਮਰੀਕੀ ਅਧਿਕਾਰੀਆਂ ਨੇ ਕਿਹਾ ਕਿ ਲਾਸ ਏਂਜਲਸ ਨੂੰ ਜੰਗਲੀ ਅੱਗਾਂ ਦੀ ਇੱਕ ਭਿਆਨਕ ਲੜੀ ਨੇ ਆਪਣੀ ਲਪੇਟ ਵਿੱਚ ਲੈ ਲਿਆ ਹੈ, ਜਿਸ ਦੇ ਨਤੀਜੇ ਵਜੋਂ ਘੱਟੋ-ਘੱਟ ਸੱਤ ਮੌਤਾਂ ਹੋਈਆਂ ਹਨ ਅਤੇ ਹਜ਼ਾਰਾਂ ਲੋਕਾਂ ਦੇ ਘਰ ਅਤੇ ਕਾਰੋਬਾਰ ਤਬਾਹ ਹੋ ਗਏ ਹਨ। ਤੇਜ਼ ਹਵਾਵਾਂ ਕਾਰਨ ਵਧ ਰਹੀ ਅੱਗ ਨੇ ਘਰਾਂ ਅਤੇ ਕਾਰੋਬਾਰਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਤੇ ਲੋਕ ਆਪਣੀਆਂ ਕਾਰਾਂ ਨੂੰ ਸੜਕਾਂ 'ਤੇ ਛੱਡ ਕੇ ਪੈਦਲ ਹੀ ਸਮੁੰਦਰ ਕਿਨਾਰੇ ਵਲ ਭੱਜ ਗਏ। ਰਿਪੋਰਟਾਂ ਦੇ ਅਨੁਸਾਰ, ਜੰਗਲ ਦੀ ਅੱਗ ਕਾਰਨ ਸੜਕਾਂ 'ਤੇ ਹਾਲਤ ਬਹੁਤ ਹੀ ਖ਼ਤਰਨਾਕ ਹੋ ਗਈ ਅਤੇ ਕਈ ਲੋਕਾਂ ਨੇ ਸਮੁੰਦਰ ਕਿਨਾਰੇ ਪਨਾਹ ਲੈ ਲਈ ਹੈ। 

ਕੈਲੀਫੋਰਨੀਆ ਦੇ ਗਵਰਨਰ ਗੇਵਿਨ ਨਿਊਜ਼ੋਮ ਨੇ ਇਸ ਭਿਆਨਕ ਅੱਗ ਕਾਰਨ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਨੇ 30,000 ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਸ਼ਿਫਟ ਕੀਤਾ।ਅੱਗ ਨੇ ਮੰਗਲਵਾਰ ਤੱਕ ਲਗਭਗ 1,260 ਏਕੜ ਖੇਤਰ ਨੂੰ ਆਪਣੀ ਚਪੇਟ ਵਿਚ ਲੈ ਲਿਆ ਹੈ। 10,000 ਤੋਂ ਵੱਧ ਘਰ ਅਜੇ ਵੀ ਅੱਗ ਦੇ ਖਤਰੇ ਵਿੱਚ ਹੀ ਹਨ। ਫਾਇਰ ਚੀਫ਼ ਕ੍ਰਿਸਟੀਨ ਐਮ. ਕਰਾਊਲੀ ਨੇ ਕਿਹਾ ਕਿ ਇਸ ਭਿਆਨਕ ਸਥਿਤੀ ਨੂੰ ਪੂਰੀ ਨਿਗਰਾਨੀ ਨਾਲ ਦੇਖਿਆ ਜਾ ਰਿਹਾ ਹੈ। ਖਰਾਬ ਮੌਸਮੀ ਹਾਲਾਤਾਂ ਅਤੇ ਇਲਾਕੇ ਵਿੱਚ ਚੱਲ ਰਹੀਆਂ ਤੇਜ਼ ਹਵਾਵਾਂ ਨੇ ਅੱਗ ਦੇ ਪ੍ਰਸਾਰ ਨੂੰ ਹੋਰ ਵੀ ਵਧਾ ਦਿੱਤਾ ਹੈ। ਮੌਸਮ ਵਿਭਾਗ ਨੇ ਦੱਸਿਆ ਕਿ ਵੀਰਵਾਰ ਦੁਪਹਿਰ ਤੱਕ ਤੇਜ਼ ਹਵਾਵਾਂ ਦਾ ਇੱਕ ਹੋਰ ਦੌਰ ਆ ਸਕਦਾ ਹੈ ਅਤੇ ਇਹ ਸ਼ੁੱਕਰਵਾਰ ਸਵੇਰ ਤੱਕ ਜਾਰੀ ਰਹਿ ਸਕਦਾ ਹੈ। ਪਹਾੜਾਂ ਵਿੱਚ ਕਈ ਥਾਵਾਂ 'ਤੇ 70 ਮੀਲ ਪ੍ਰਤੀ ਘੰਟਾ ਤੱਕ ਹਵਾ ਦੇ ਝੱਖੜ ਦੀ ਰਫਤਾਰ  ਰਹਿ ਸਕਦੀ ਹੈ।

Gurpreet | 10/01/25
Ad Section
Ad Image

ਸੰਬੰਧਿਤ ਖ਼ਬਰਾਂ