ਆਸਟ੍ਰੇਲੀਆ ਦੇ ਵਿਰੋਧੀ ਧਿਰ ਦੇ ਨੇਤਾ ਨੇ ਨਾਗਰਿਕਾਂ ਦੀ ਸਖਤ ਪ੍ਰਤੀਕਿਰਿਆ ਤੋਂ ਬਾਅਦ ਜਨਤਕ ਸੇਵਕਾਂ ਲਈ ਘਰ ਤੋਂ ਕੰਮ ਕਰਨ ਦੇ ਵਿਕਲਪਾਂ ਨੂੰ ਖਤਮ ਕਰਨ ਦੇ ਆਪਣੇ ਚੋਣ ਵਾਅਦੇ ਤੋਂ ਪਾਸਾ ਵੱਟ ਲਿਆ ਹੈ।
ਪੀਟਰ ਡਟਨ ਨੇ ਸੋਮਵਾਰ ਨੂੰ ਕਿਹਾ ਕਿ ਉਨ੍ਹਾਂ ਦੇ ਲਿਬਰਲ-ਨੈਸ਼ਨਲ ਗੱਠਜੋੜ ਨੇ "ਗਲਤੀ ਕੀਤੀ" ਹੈ ਅਤੇ ਉਨ੍ਹਾਂ ਇਸ ਲਈ ਮੁਆਫੀ ਮੰਗੀ ਹੈ।
ਆਸਟ੍ਰੇਲੀਆਈ ਲੋਕ 3 ਮਈ ਨੂੰ ਹੋਣ ਵਾਲੀਆਂ ਚੋਣਾਂ ਵਿੱਚ ਵੋਟਾਂ ਪਾਉਣਗੇ। ਲਿਬਰਲ-ਨੈਸ਼ਨਲ ਗੱਠਜੋੜ ਨੇ "ਵਰਕ ਫ੍ਰਾੱਮ ਹੋਮ" ਨੂੰ ਖਤਮ ਕਰਨ ਦੀ ਨੀਤੀ ਨੂੰ ਇੱਕ ਪੈਕੇਜ ਦੇ ਹਿੱਸੇ ਵਜੋਂ ਪੇਸ਼ ਕੀਤਾ ਸੀ ਜਿਸ ਵਿੱਚ ਹਜ਼ਾਰਾਂ ਨੌਕਰੀਆਂ ਵਿੱਚ ਕਟੌਤੀ ਵੀ ਸ਼ਾਮਲ ਹੈ। ਇਨ੍ਹਾਂ ਦੇ ਇਸ ਕਦਮ ਦਾ ਉਦੇਸ਼ ਜਨਤਕ ਖੇਤਰ ਵਿੱਚ ਕੁਸ਼ਲਤਾ ਲਿਆਉਣਾ ਹੈ। ਹਾਲਾਂਕਿ, ਮੌਜੂਦਾ ਲੇਬਰ ਸਰਕਾਰ ਸਮੇਤ ਕਈ ਆਲੋਚਕਾਂ ਨੇ ਕਿਹਾ ਸੀ ਕਿ ਘਰ ਤੋਂ ਕੰਮ ਕਰਨ ਦੇ ਪ੍ਰਬੰਧਾਂ ਨੂੰ ਖਤਮ ਕਰਨ ਨਾਲ ਔਰਤਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਹੋਵੇਗਾ।
ਇਸ ਵਿਰੋਧ ਤੋਂ ਬਾਅਦ ਡਟਨ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਪੱਤਰਕਾਰਾਂ ਨੂੰ ਕਿਹਾ "ਅਸੀਂ ਗਲਤ ਸਮਝੇ ਅਤੇ ਅਸੀਂ ਇਸ ਲਈ ਮੁਆਫੀ ਮੰਗਦੇ ਹਾਂ।" ਉਨ੍ਹਾਂ ਕਿਹਾ ਕਿ ਅਸੀਂ ਇਹ ਨੀਤੀ ਸਿਰਫ ਕੈਨਬਰਾ ਦੇ ਜਨਤਕ ਸੇਵਾ ਕਰਮਚਾਰੀਆਂ ਲਈ ਲਾਗੂ ਕੀਤੀ ਸੀ ਪਰ ਲੇਬਰ ਪਾਰਟੀ ਨੇ ਇਸਨੂੰ "ਸਮੀਅਰ ਮੁਹਿੰਮ"(smear campaign) ਵਿੱਚ ਵੱਖਰੇ ਢੰਗ ਨਾਲ ਪੇਸ਼ ਕੀਤਾ।
ਸ਼ੈਡੋ ਵਿੱਤ ਮੰਤਰੀ ਜੇਨ ਹਿਊਮ ਨੇ ਕਿਹਾ ਕਿ ਅਸੀਂ ਹੁਣ ਕੰਮ ਕਰਨ ਦੇ ਪ੍ਰਬੰਧਾਂ ਵਿੱਚ ਕੋਈ ਬਦਲਾਅ ਨਹੀਂ ਕਰ ਰਹੇ। ਉਸਨੇ ਇੱਕ ਬਿਆਨ ਵਿੱਚ ਕਿਹਾ, "ਅਸੀਂ ਸੁਣਿਆ ਹੈ ਅਤੇ ਸਮਝਦੇ ਹਾਂ ਕਿ ਕੰਮ ਕਰਨ ਦੇ ਤਰੀਕੇ, ਜਿਸ ਵਿੱਚ ਘਰ ਤੋਂ ਕੰਮ ਕਰਨਾ ਸ਼ਾਮਲ ਹੈ, ਕਿਸੇ ਵੀ ਕਰਮਚਾਰੀ ਲਈ ਸਭ ਤੋਂ ਵਧੀਆ ਵਿਕਲਪ ਹੈ।"
ਗੱਠਜੋੜ ਨੇ ਆਪਣੇ ਹੋਰ ਨੀਤੀਗਤ ਵਾਅਦਿਆਂ ਨੂੰ ਫੰਡ ਦੇਣ ਵਿੱਚ ਮਦਦ ਕਰਨ ਲਈ 41,000 ਜਨਤਕ ਸੇਵਾ ਨੌਕਰੀਆਂ ਵਿੱਚ ਕਟੌਤੀ ਕਰਨ ਦੇ ਆਪਣੇ ਪ੍ਰਸਤਾਵ ਨੂੰ ਵੀ ਸਪੱਸ਼ਟ ਕੀਤਾ ਹੈ। ਇਨ੍ਹਾਂ ਤੋਂ ਲੰਬੇ ਸਮੇਂ ਤੋਂ ਇਹ ਪੁੱਛਿਆ ਜਾ ਰਿਹਾ ਹੈ ਕਿ ਇਹ ਕਿਹੜੇ ਵਿਭਾਗਾਂ ਵਿੱਚ ਕਟੌਤੀ ਕਰਨਗੇ।
ਹਾਲਾਂਕਿ ਸੋਮਵਾਰ ਨੂੰ, ਸ਼੍ਰੀਮਤੀ ਹਿਊਮ ਨੇ ਕਿਹਾ ਕਿ ਜੇਕਰ ਸਾਡੀ ਪਾਰਟੀ ਚੁਣੀ ਜਾਂਦੀ ਹੈ ਤਾਂ ਭਰਤੀ ਤੇ ਫ੍ਰੀਜ਼ ਅਤੇ ਛਾਂਟੀ ਦੁਆਰਾ ਪੰਜ ਸਾਲਾਂ ਵਿੱਚ ਨੌਕਰੀਆਂ ਵਿੱਚ ਕਟੌਤੀ ਕਰਨ ਦੀ ਕੋਸ਼ਿਸ਼ ਰਹੇਗੀ। ਇੱਥੇ ਡਟਨ ਨੇ ਹਿਊਮ ਦਾ ਵਿਰੋਧ ਕਰਦੇ ਹੋਏ ਕਿਹਾ, "ਸਾਨੂੰ ਇਸ ਸਬੰਧ ਵਿੱਚ ਗਲਤ ਜਾਣਕਾਰੀ ਮਿਲੀ ਹੈ ਅਤੇ ਅਸੀਂ ਹੁਣ ਆਪਣੀ ਸਥਿਤੀ ਸਪੱਸ਼ਟ ਕਰ ਦਿੱਤੀ ਹੈ।"
ਰੁਜ਼ਗਾਰ ਮੰਤਰੀ ਮਰੇ ਵਾਟ ਨੇ ਆਸਟ੍ਰੇਲੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਨੂੰ ਦੱਸਿਆ ਕਿ, " ਪੀਟਰ ਡਟਨ ਮਸ਼ਹੂਰ ਹੈ ਅਤੇ ਆਸਟ੍ਰੇਲੀਆਈ ਇਤਿਹਾਸ ਵਿੱਚ ਆਪਣੇ ਆਪ ਨੂੰ ਸਭ ਤੋਂ ਭੈੜਾ ਚਿਹਰਾ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ।" "ਪਰ ਉਸ ਦੀ ਸਮੱਸਿਆ ਇਹ ਹੈ ਕਿ ਉਹ ਜੋ ਕਹਿੰਦਾ ਹੈ ਉਸਨੂੰ ਬਦਲ ਦਿੰਦਾ ਹੈ, ਪਰ ਉਹ ਜੋ ਹੈ ਉਸਨੂੰ ਨਹੀਂ ਬਦਲ ਸਕਦਾ।"
ਦੁਨੀਆ ਭਰ ਦੇ ਕੁਝ ਸਰਕਾਰੀ ਅਤੇ ਉਦਯੋਗਾਂ ਦੇ ਨੇਤਾ ਹਾਲ ਹੀ ਦੇ ਸਮੇਂ ਵਿੱਚ ਫਰਮਾਂ ਵਿੱਚ ਕੰਮ ਕਰਨ ਦੇ ਤਰੀਕੇ ਵਜੋਂ ਘਰ ਤੋਂ ਕੰਮ ਨੂੰ ਜਾਰੀ ਰੱਖਣ ਦੀ ਕੋਸ਼ਿਸ਼ ਕਰ ਰਹੇ ਹਨ।
ਆਪਣੇ ਅਹੁਦੇ 'ਤੇ ਵਾਪਸ ਆਉਣ ਦੇ ਪਹਿਲੇ ਦਿਨ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਕਾਰਜਕਾਰੀ ਆਦੇਸ਼ 'ਤੇ ਦਸਤਖਤ ਕੀਤੇ ਜਿਸ ਵਿੱਚ ਸਰਕਾਰੀ ਕਰਮਚਾਰੀਆਂ ਨੂੰ ਹਫ਼ਤੇ ਵਿੱਚ ਪੰਜ ਦਿਨ ਦਫ਼ਤਰ ਆਉਣ ਦੀ ਮੰਗ ਕੀਤੀ ਗਈ ਸੀ ਅਤੇ ਐਮਾਜ਼ਾਨ ਵਰਗੀਆਂ ਕੰਪਨੀਆਂ ਵੀ ਸਟਾਫ ਨੂੰ ਪੂਰੇ ਸਮੇਂ ਦਫ਼ਤਰ ਤੋਂ ਕੰਮ ਕਰਨ ਦੀ ਮੰਗ ਕਰ ਰਹੀਆਂ ਹਨ। ਪਰ ਇਸ ਨੀਤੀ ਨੇ ਆਸਟ੍ਰੇਲੀਆ ਵਿੱਚ ਵਿਰੋਧ ਦਾ ਸਾਹਮਣਾ ਕੀਤਾ, ਇਸ ਲਈ ਇਸਤੇ ਰੋਕ ਲਾ ਦਿੱਤੀ ਗਈ ਹੈ।