ਭਾਰਤ ਦੀ ਪਹਿਲੀ ਸੋਲਰ ਕਾਰ ਲਾਂਚ, ਸਿਰਫ਼ 80 ਪੈਸੇ ਵਿੱਚ ਚੱਲੇਗੀ ਇੱਕ ਕਿਲੋਮੀਟਰ

ਭਾਰਤ ਦੀ ਪਹਿਲੀ ਸੋਲਰ ਕਾਰ ਲਾਂਚ, ਸਿਰਫ਼ 80 ਪੈਸੇ ਵਿੱਚ ਚੱਲੇਗੀ ਇੱਕ ਕਿਲੋਮੀਟਰ

ਦੇਸ਼ ਦੇ ਕਾਰ ਉਦਯੋਗ ਵਿੱਚ ਤੇਜ਼ੀ ਨਾਲ ਬਦਲਾਅ ਦੇਖੇ ਜਾ ਰਹੇ ਹਨ। ਇਸੇ ਬਦਲਾਅ ਦੇ ਮੱਦੇਨਜ਼ਰ ਇਲੈਕਟ੍ਰਿਕ ਕਾਰਾਂ ਵਿੱਚ ਵੀ ਨਵੀਨਤਾ ਦੇਖੀ ਜਾ ਰਹੀ ਹੈ। ਹੁਣ ਸੋਲਰ ਕਾਰ, ਭਾਰਤੀ ਬਾਜ਼ਾਰ ਵਿੱਚ ਵੀ ਦਾਖਲ ਹੋ ਗਈ ਹੈ। ਦਰਅਸਲ, ਇੰਡੀਆ ਮੋਬਿਲਿਟੀ ਗਲੋਬਲ ਐਕਸਪੋ 2025 ਈਵੈਂਟ ਵਿੱਚ, ਪੂਣੇ ਸਥਿਤ ਇਲੈਕਟ੍ਰਿਕ ਵਾਹਨ ਸਟਾਰਟ-ਅੱਪ ਕੰਪਨੀ ਵੇਵ ਮੋਬਿਲਿਟੀ ਨੇ ਦੇਸ਼ ਦੀ ਪਹਿਲੀ ਸੂਰਜੀ ਊਰਜਾ ਨਾਲ ਚੱਲਣ ਵਾਲੀ ਕਾਰ 'ਵੇਵ ਈਵਾ' ਲਾਂਚ ਕੀਤੀ ਹੈ। ਇਸ ਇਲੈਕਟ੍ਰਿਕ ਕਾਰ ਲੰਬਾਈ 3 ਮੀਟਰ ਤੋਂ ਘੱਟ ਹੈ ਅਤੇ ਇਸ ਦੀ  ਸ਼ੁਰੂਆਤੀ ਕੀਮਤ ਸਿਰਫ 3.25 ਲੱਖ ਰੁਪਏ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਕਾਰ ਇੱਕ ਵਾਰ ਚਾਰਜ ਕਰਨ 'ਤੇ 250 ਕਿਲੋਮੀਟਰ ਤੱਕ ਚੱਲੇਗੀ।

ਵੇਵ ਈਵਾ ਸੋਲਰ ਕਾਰ ਦੇ ਡਿਜ਼ਾਈਨ ਦੀ ਗੱਲ ਕਰੀਏ ਤਾਂ ਇਸ ਵਿੱਚ ਦਿੱਤੇ ਗਏ ਸੋਲਰ ਪੈਨਲ ਨੂੰ ਕਾਰ ਦੇ ਸਨਰੂਫ ਦੀ ਥਾਂ 'ਤੇ ਵਰਤਿਆ ਜਾ ਸਕਦਾ ਹੈ। ਇਸ ਕਾਰ ਦੇ 1 ਕਿਲੋਮੀਟਰ ਚੱਲਣ ਦਾ ਖਰਚਾ ਸਿਰਫ਼ 80 ਪੈਸੇ ਹੈ। ਇਹ ਦੇਸ਼ ਦੀ ਪਹਿਲੀ ਸੂਰਜੀ ਊਰਜਾ ਨਾਲ ਚੱਲਣ ਵਾਲੀ ਇਲੈਕਟ੍ਰਿਕ ਕਾਰ ਹੈ। ਇਸਦੀ ਡਰਾਈਵਿੰਗ ਸੀਟ ਨੂੰ 6 ਤਰੀਕਿਆਂ ਨਾਲ ਐਡਜਸਟ(Adjust) ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਕਾਰ ਵਿੱਚ ਪੈਨੋਰਾਮਿਕ ਸਨਰੂਫ ਦਿੱਤਾ ਗਿਆ ਹੈ। ਇਸ ਵਿੱਚ ਰਿਵਰਸ ਪਾਰਕਿੰਗ ਕੈਮਰਾ ਵੀ ਦਿੱਤਾ ਗਿਆ ਹੈ।

ਐਪਲ-ਐਂਡਰਾਇਡ ਸਿਸਟਮ ਉਪਲਬਧ ਹੋਵੇਗਾ
ਇਸ ਕਾਰ ਵਿੱਚ ਐਪਲ ਕਾਰਪਲੇ ਅਤੇ ਐਂਡਰਾਇਡ ਆਟੋ ਕਨੈਕਟੀਵਿਟੀ ਸਿਸਟਮ ਵੀ ਮੌਜੂਦ ਹੈ। ਇਸਦੀ ਲੰਬਾਈ 3060mm, ਚੌੜਾਈ 1150mm, ਉਚਾਈ 1590mm ਅਤੇ ਗਰਾਊਂਡ ਕਲੀਅਰੈਂਸ 170mm ਹੈ। ਇਸ ਕਾਰ ਦੇ ਅੱਗੇ ਇੰਡੀਪੈਂਡੇਂਟ(ਸੁਤੰਤਰ) ਕੋਇਲ ਸਪਰਿੰਗ ਸਸਪੈਂਸ਼ਨ ਅਤੇ ਪਿਛਲੇ ਪਾਸੇ ਡਿਊਲ ਸ਼ੌਕ ਸਸਪੈਂਸ਼ਨ ਹੈ। ਇਸ ਦੇ ਅਗਲੇ ਪਹੀਏ ਵਿੱਚ ਡਿਸਕ ਬ੍ਰੇਕ ਅਤੇ ਪਿਛਲੇ ਪਹੀਏ ਵਿੱਚ ਡਰੱਮ ਬ੍ਰੇਕ ਹਨ। ਇਲੈਕਟ੍ਰਿਕ ਪਾਵਰ ਸਟੀਅਰਿੰਗ ਨਾਲ ਲੈਸ, ਇਸ ਕਾਰ ਦਾ ਟਰਨਿੰਗ ਰੇਡੀਅਸ 3.9 ਮੀਟਰ ਹੈ। ਰੀਅਰ ਵ੍ਹੀਲ ਡਰਾਈਵ ਕਾਰ ਦੀ ਟਾੱਪ ਸਪੀਡ 70 ਕਿਲੋਮੀਟਰ ਪ੍ਰਤੀ ਘੰਟਾ ਹੈ।

ਇਹ 45 ਮਿੰਟਾਂ ਵਿੱਚ ਪੂਰੀ ਚਾਰਜ ਹੋਵੇਗੀ
ਕਾਰ ਵਿੱਚ 18 ਕਿਲੋ ਮੀਟਰ ਪ੍ਰਤੀ ਘੰਟੇ ਦਾ ਲਿਥੀਅਮ-ਆਇਨ ਬੈਟਰੀ ਪੈਕ ਦਿੱਤਾ ਗਿਆ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਕਾਰ ਇੱਕ ਵਾਰ ਚਾਰਜ ਕਰਨ 'ਤੇ 250 ਕਿਲੋਮੀਟਰ ਤੱਕ ਦੀ ਡਰਾਈਵਿੰਗ ਰੇਂਜ ਦਿੰਦੀ ਹੈ। ਇਹ ਸਿਰਫ਼ 5 ਸਕਿੰਟਾਂ ਵਿੱਚ 0 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਫੜ ਸਕਦੀ ਹੈ। ਇਸ ਦੇ ਨਾਲ ਹੀ, ਇਸਨੂੰ ਚਾਰਜ ਹੋਣ ਵਿੱਚ ਸਿਰਫ਼ 45 ਮਿੰਟ ਲੱਗਣਗੇ।

Gurpreet | 20/01/25
Ad Section
Ad Image