ਹੁਣ ਨਵੀਆਂ ਗੱਡੀਆਂ ਦੀ ਖਰੀਦ ਤੇ ਪੰਜਾਹ ਫੀਸਦ ਤੱਕ ਟੈਕਸ ਤੋਂ ਰਾਹਤ ਮਿਲੇਗੀ

ਹੁਣ ਨਵੀਆਂ ਗੱਡੀਆਂ ਦੀ ਖਰੀਦ ਤੇ ਪੰਜਾਹ ਫੀਸਦ ਤੱਕ ਟੈਕਸ ਤੋਂ ਰਾਹਤ ਮਿਲੇਗੀ

ਭਾਰਤੀ ਸਰਕਾਰ ਨੇ ਪ੍ਰਦੂਸ਼ਣ 'ਤੇ ਰੋਕ ਲਗਾਉਣ ਲਈ ਕੁਝ ਜ਼ਰੂਰੀ ਕਦਮ ਚੁੱਕੇ ਹਨ। ਸਰਕਾਰ ਨੇ ਜ਼ਿਆਦਾ ਪ੍ਰਦੂਸ਼ਣ ਫੈਲਾਉਣ ਵਾਲੀਆਂ ਗੱਡੀਆਂ ਜਿਨ੍ਹਾਂ ਵਿੱਚ ਬੀ.ਐਸ-2 ਇੰਜਣ ਹਨ ਅਤੇ ਇਸ ਤੋਂ ਪੁਰਾਣੇ ਇੰਜਣਾਂ ਵਾਲੀਆਂ ਗੱਡੀਆਂ ਦੇ ਸਕ੍ਰੈਪ ਕਰਨ ਨੂੰ ਲੈ ਕੇ ਨਵਾਂ ਅੱਪਡੇਟ ਜਾਰੀ ਕੀਤਾ ਹੈ। ਭਾਰਤ ਸਰਕਾਰ ਦੇ ਟ੍ਰਾਂਸਪੋਰਟ ਮੰਤਰਾਲੇ ਨੇ ਬੀ.ਐਸ-2 ਅਤੇ ਉਸ ਤੋਂ ਪਹਿਲਾਂ ਦੇ ਨਿਕਾਸ ਮਾਪ-ਦੰਡਾਂ ਤੇ ਚੱਲਣ ਵਾਲੀਆਂ ਗੱਡੀਆਂ ਤੇ ਰੋਕ ਲਾਉਣ ਤੋਂ ਬਾਅਦ ਨਵੀਆਂ ਗੱਡੀਆਂ ਦੀ ਖਰੀਦ 'ਤੇ ਟੈਕਸ ਵਿੱਚ ਛੋਟ ਨੂੰ ਦੁੱਗਣਾ ਕਰਕੇ 50 ਫੀਸਦੀ ਤੱਕ ਕਰਨ ਦੀ ਸਿਫਾਰਿਸ਼ ਕੀਤੀ ਹੈ। ਫਿਲਹਾਲ ਪੁਰਾਣੀਆਂ ਪ੍ਰਾਈਵੇਟ ਗੱਡੀਆਂ ਨੂੰ ਵੇਚਕੇ ਨਵੀਂ ਗੱਡੀ ਖਰੀਦਣ 'ਤੇ ਮੋਟਰ ਵਹੀਕਲ ਟੈਕਸ ਵਿੱਚ 25 ਫੀਸਦੀ ਦੀ ਛੋਟ ਦਿੱਤੀ ਜਾਂਦੀ ਹੈ ਜਦਕਿ ਕਮਰਸ਼ੀਅਲ ਗੱਡੀਆਂ ਦੇ ਮਾਮਲੇ ਵਿੱਚ ਇਹ ਛੋਟ 15 ਫੀਸਦੀ ਤੱਕ ਹੀ ਸੀਮਤ ਹੈ।

ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਦੁਆਰਾ ਜਾਰੀ ਕੀਤੀ ਗਈ ਇੱਕ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਪੰਜਾਹ ਫੀਸਦੀ ਟੈਕਸ ਵਿੱਚ ਛੋਟ ਉਨ੍ਹਾਂ ਸਾਰੀਆਂ ਗੱਡੀਆਂ 'ਤੇ ਲਾਗੂ ਕੀਤੀ ਜਾਵੇਗੀ, ਜੋ ਬੀ.ਐਸ-1 ਮਾਪ-ਦੰਡ ਦੇ ਮੁਤਾਬਿਕ ਹਨ ਜਾਂ ਬੀ.ਐਸ-1 ਮਾਪ-ਦੰਡਾਂ ਦੇ ਲਾਗੂ ਹੋਣ ਤੋਂ ਪਹਿਲਾਂ ਬਣੀਆਂ ਹੋਈਆਂ ਹਨ। ਰਿਪੋਰਟ ਮੁਤਾਬਿਕ ਇਹ ਛੋਟ ਹਲਕੇ ਅਤੇ ਭਾਰੀ ਪ੍ਰਾਈਵੇਟ ਅਤੇ ਟ੍ਰਾਂਸਪੋਰਟ ਵਹੀਕਲਜ਼ ਦੇ ਤਹਿਤ ਆਉਣ ਵਾਲੀਆਂ ਬੀ.ਐਸ-2 ਗੱਡੀਆਂ ਤੇ ਲਾਗੂ ਹੋਵੇਗੀ। ਗੱਡੀਆਂ ਲਈ ਬੀ. ਐੱਸ-1 ਕਾਰਬਨ ਨਿਕਾਸੀ ਮਾਪ-ਦੰਡ, ਸਾਲ 2000 ਵਿੱਚ ਜ਼ਰੂਰੀ ਹੋ ਗਿਆ, ਜਦਕਿ ਬੀ.ਐਸ-2 ਮਾਪ-ਦੰਡ ਵਾਲੀਆਂ ਗੱਡੀਆਂ ਲਈ ਇਹ ਸਾਲ 2002 ਤੋਂ ਲਾਗੂ ਕੀਤਾ ਗਿਆ ਸੀ।

ਟ੍ਰਾਂਸਪੋਰਟ ਮੰਤਰਾਲੇ ਨੇ ਰਜਿਸਟਰਡ ਵਹੀਕਲ ਸਕੈਪਿੰਗ ਫੈਸਿਲਿਟੀਜ਼ (RVSFs) ਅਤੇ ਆਟੋਮੇਟਿਡ ਟੈਸਟਿੰਗ ਸਟੇਸ਼ਨਾਂ (ATS) ਦੇ ਨੈੱਟਵਰਕ ਨਾਲ ਪੂਰੇ ਦੇਸ਼ ਵਿੱਚੋਂ ਜਿਆਦਾ ਪ੍ਰਦੂਸ਼ਣ ਵਾਲੀਆਂ ਗੱਡੀਆਂ ਨੂੰ ਤਰਤੀਬ ਵਾਰ ਢੰਗ ਨਾਲ ਹਟਾਉਣ ਲਈ ਇੱਕ ਈਕੋਸਿਸਟਮ ਬਣਾਉਣ ਲਈ ਸਵੈ-ਇੱਛੁਕ ਵਾਹਨ ਆਧੁਨਿਕੀਕਰਨ ਪ੍ਰੋਗਰਾਮ (ਵਹੀਕਲ ਸਕ੍ਰੈਪਿੰਗ ਪਾਲਿਸੀ) ਸ਼ੁਰੂ ਕੀਤਾ ਹੈ। ਇਸ ਸਮੇਂ ਦੇਸ਼ ਵਿੱਚ 17 ਸੂਬਿਆਂ 'ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 60 ਤੋਂ ਵੱਧ ਰਜਿਸਟਰਡ ਵਹੀਕਲ ਸਕ੍ਰੈਪਿੰਗ ਫੈਸਿਲਿਟੀ (RVSF) ਹਨ ਅਤੇ 12 ਸੂਬਿਆਂ 'ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 75 ਤੋਂ ਵੱਧ ਆਟੋਮੇਟਿਡ ਟੈਸਟਿੰਗ ਸਟੇਸ਼ਨ (ATS) ਕੰਮ ਕਰ ਰਹੇ ਹਨ।

Lovepreet Singh | 29/01/25
Ad Section
Ad Image

ਸੰਬੰਧਿਤ ਖ਼ਬਰਾਂ