ਪਾਕਿਸਤਾਨ ਦੇ ਮੌਸਮ ਵਿਭਾਗ(PMD) ਨੇ 14 ਤੋਂ 18 ਅਗਸਤ ਤੱਕ ਦੇਸ਼ ਵਿੱਚ ਭਾਰੀ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਮੌਸਮ ਵਿਭਾਗ ਨੇ ਤੂਫਾਨ ਅਤੇ ਭਾਰੀ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ ਅਤੇ ਕਿਹਾ ਹੈ ਕਿ ਮਾਨਸੂਨੀ ਹਵਾਵਾਂ ਦੇ ਦੇਸ਼ ਦੇ ਉੱਪਰਲੇ ਅਤੇ ਮੱਧ ਖੇਤਰਾਂ ਵਿੱਚ ਦਾਖਲ ਹੋਣ ਦੀ ਸੰਭਾਵਨਾ ਹੈ।
ਮੌਸਮ ਵਿਭਾਗ ਨੇ ਅੱਗੇ ਦੱਸਿਆ ਕਿ ਸਿੰਧ ਦੇ ਤੱਟੀ ਖੇਤਰਾਂ ਵਿੱਚ ਅੰਸ਼ਕ ਤੌਰ 'ਤੇ ਬੱਦਲਵਾਈ ਰਹਿਣ ਦੀ ਸੰਭਾਵਨਾ ਹੈ ਅਤੇ ਹਲਕੀ ਬਾਰਿਸ਼ ਹੋ ਸਕਦੀ ਹੈ। ਇਸਲਾਮਾਬਾਦ, ਰਾਵਲਪਿੰਡੀ ਅਤੇ ਪੰਜਾਬ ਦੇ ਹੋਰ ਖੇਤਰਾਂ ਵਿੱਚ 14 ਅਗਸਤ ਤੋਂ 18 ਅਗਸਤ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ। ਜੀਓ ਨਿਊਜ਼ ਮੁਤਾਬਕ ਮੁਰੀ, ਗਲੀਅਤ, ਚਕਵਾਲ, ਗੁਜਰਾਤ, ਗੁਜਰਾਂਵਾਲਾ, ਹਾਫਿਜ਼ਾਬਾਦ, ਵਜ਼ੀਰਾਬਾਦ, ਸਾਹੀਵਾਲ, ਝੰਗ, ਨਨਕਾਣਾ ਸਾਹਿਬ, ਚਿਨਿਓਟ, ਫੈਸਲਾਬਾਦ, ਲਾਹੌਰ, ਸ਼ੇਖੂਪੁਰਾ, ਸਿਆਲਕੋਟ, ਨਾਰੋਵਾਲ ਵਿੱਚ ਤੇਜ਼ ਹਵਾਵਾਂ ਦੇ ਨਾਲ ਮੀਂਹ ਦੀ ਸੰਭਾਵਨਾ ਹੈ।
ਇਸ ਤੋਂ ਇਲਾਵਾ ਮੌਸਮ ਵਿਭਾਗ ਨੇ ਦੱਸਿਆ ਕਿ ਕਸੂਰ, ਖੁਸ਼ਾਬ ਅਤੇ ਸਰਗੋਧਾ ਵਿੱਚ ਗਰਜ ਅਤੇ ਬਿਜਲੀ ਦੇ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਖੈਬਰ ਪਖਤੂਨਖਵਾ ਦੇ ਖੇਤਰਾਂ ਵਿੱਚ 14 ਤੋਂ 18 ਅਗਸਤ ਤੱਕ ਗਰਜ ਅਤੇ ਬਿਜਲੀ ਦੇ ਨਾਲ ਬਾਰਿਸ਼ ਹੋਵੇਗੀ। ਮੌਸਮ ਵਿਭਾਗ ਨੇ ਦੱਸਿਆ ਕਿ ਚਿਤਰਾਲ, ਦੀਰ, ਸਵਾਤ, ਬਜੌਰ, ਬੁਨੇਰ, ਮਾਨਸੇਹਰਾ, ਐਬਟਾਬਾਦ, ਹਰੀਪੁਰ, ਪੇਸ਼ਾਵਰ, ਮਰਦਾਨ, ਚਾਰਸਦਾ, ਹੰਗੂ, ਕੁਰੱਮ, ਓਰਕਜ਼ਈ, ਬੰਨੂ ਅਤੇ ਡੇਰਾ ਇਸਮਾਈਲ ਖਾਨ ਵਿੱਚ ਵੀ ਮੀਂਹ ਪੈ ਸਕਦਾ ਹੈ।
ਪੀਐਮਡੀ ਨੇ ਪਾਕਿਸਤਾਨ ਲਈ ਆਮ ਨਾਲੋਂ ਵੱਧ ਮੀਂਹ ਦੀ ਭਵਿੱਖਬਾਣੀ ਕੀਤੀ ਹੈ। ਦੇਸ਼ ਦੇ ਕਈ ਕਸਬੇ ਡੂੰਘੇ ਖੇਤਰਾਂ ਵਿੱਚ ਸਥਿਤ ਹਨ ਅਤੇ ਉੱਥੇ ਪਾਣੀ ਨਾਲ ਸਬੰਧਿਤ ਸਮੱਸਿਆਵਾਂ ਆ ਸਕਦੀਆਂ ਹਨ। 11 ਅਗਸਤ ਨੂੰ ਲਾਹੌਰ ਵਿੱਚ ਭਾਰੀ ਬਾਰਸ਼ ਕਾਰਨ ਸੜਕਾਂ ਉੱਤੇ ਹੜ੍ਹ ਆ ਗਏ। ਸਥਾਨਕ ਲੋਕਾਂ ਨੇ ਸੜਕਾਂ ਦੀ ਮਾੜੀ ਹਾਲਤ ਸਬੰਧੀ ਸ਼ਿਕਾਇਤ ਕੀਤੀ ਕਿਉਂਕਿ ਸੜਕਾਂ ਤੇ ਪਾਣੀ ਭਰਨ ਨਾਲ ਰੋਜ਼ਾਨਾ ਆਵਾਜਾਈ 'ਤੇ ਅਸਰ ਪੈਂਦਾ ਹੈ।
| ਮੌਸਮ
|
| ਮੌਸਮ
|
| ਮੌਸਮ
|
| ਮੌਸਮ
|
| ਮੌਸਮ
|
| ਮੌਸਮ
|
| ਮੌਸਮ
|
| ਮੌਸਮ
|
| ਮੌਸਮ
|
| ਮੌਸਮ
|
| ਮੌਸਮ
|
| ਮੌਸਮ
|
| ਮੌਸਮ
|
| ਮੌਸਮ
|