ਭਾਰਤੀ ਕ੍ਰਿਕੇਟਰ, ਬੱਲੇਬਾਜ਼ ਸ਼ੁਭਮਨ ਗਿੱਲ ਛੇਵੇਂ ਦੌਰ ਦੇ ਰਣਜੀ ਟਰਾਫੀ ਮੈਚਾਂ ਲਈ ਪੰਜਾਬ ਦੀ ਟੀਮ ਵਿਚ ਸ਼ਾਮਿਲ ਹੋਣਗੇ। ਉਹ ਅਖੀਰਲੀ ਵਾਰ 2022 ਵਿੱਚ ਰਣਜੀ ਟਰਾਫੀ ਲਈ ਅਲੂਰ ਵਿੱਚ ਮੱਧ ਪ੍ਰਦੇਸ਼ ਵਿਰੁੱਧ ਕੁਆਰਟਰ ਫਾਈਨਲ ਵਿੱਚ ਖੇਡੇ ਸਨ।
ਸ਼ੁਭਮਨ ਦੀ ਵਾਪਸੀ ਨਾਲ ਪੰਜਾਬ ਦੀ ਟੀਮ ਮਜ਼ਬੂਤ ਹੋਵੇਗੀ ਜਦਕਿ ਸੀਨੀਅਰ ਖਿਡਾਰੀ ਅਭਿਸ਼ੇਕ ਸ਼ਰਮਾ ਅਤੇ ਅਰਸ਼ਦੀਪ ਸਿੰਘ ਇਸ ਟੀਮ ਵਿੱਚ ਨਹੀਂ ਹੋਣਗੇ। ਅਭਿਸ਼ੇਕ ਸ਼ਰਮਾ ਅਤੇ ਅਰਸ਼ਦੀਪ ਸਿੰਘ 22 ਜਨਵਰੀ ਨੂੰ ਕੋਲਕਾਤਾ ਵਿੱਚ ਇੰਗਲੈਂਡ ਵਿਰੁੱਧ ਸ਼ੁਰੂ ਹੋਣ ਵਾਲੇ ਪੰਜ ਮੈਚਾਂ ਦੀ ਲੜੀ ਲਈ ਭਾਰਤ ਦੀ ਟੀ-20 ਟੀਮ ਵਿੱਚ ਖੇਡਣਗੇ। ਇੱਕ ਰਿਪੋਰਟ ਦੇ ਮੁਤਾਬਿਕ, ਬੱਲੇਬਾਜ਼ ਸ਼ੁਭਮਨ ਗਿੱਲ ਨੇ 23 ਜਨਵਰੀ ਤੋਂ ਬੰਗਲੁਰੂ ਦੇ ਐਮ ਚਿੰਨਾਸਵਾਮੀ ਸਟੇਡੀਅਮ ਵਿੱਚ ਸ਼ੁਰੂ ਹੋਣ ਵਾਲੇ ਕਰਨਾਟਕ ਵਿਰੁੱਧ ਮੈਚ ਲਈ ਆਪਣੀ ਉਪਲਬਧਤਾ ਦੀ ਪੁਸ਼ਟੀ ਕੀਤੀ ਹੈ।
ਆਸਟ੍ਰੇਲੀਆ ਦੇ ਟੈਸਟ ਲੜੀ ਮੈਚਾਂ ਵਿੱਚ ਭਾਰਤ ਦੀ 3-1 ਦੀ ਹਾਰ ਤੋਂ ਬਾਅਦ, ਭਾਰਤੀ ਟੀਮ ਦੇ ਪ੍ਰਬੰਧਕਾਂ ਦੁਆਰਾ ਰਾਸ਼ਟਰੀ ਖਿਡਾਰੀਆਂ ਲਈ ਸਖਤ ਨਿਯਮਾਂ ਨੂੰ ਲਾਗੂ ਕਰਨ ਤੋਂ ਬਾਅਦ ਸ਼ੁਭਮਨ ਗਿੱਲ ਦੀ ਘਰੇਲੂ ਕ੍ਰਿਕਟ ਵਿੱਚ ਵਾਪਸੀ ਹੋਈ ਹੈ। ਇਹ ਇਸ ਕਰਕੇ ਵੀ ਹੋਇਆ ਕਿਉਂਕਿ ਏਸ਼ੀਆ ਤੋਂ ਬਾਹਰ ਉਸਦੇ ਮਾੜੇ ਪ੍ਰਦਰਸ਼ਨ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ, ਸ਼ੁਭਮਨ ਗਿੱਲ ਦੀ ਔਸਤ ਜੂਨ 2021 ਤੋਂ 18 ਪਾਰੀਆਂ ਵਿੱਚ ਸਿਰਫ਼ 17.64 ਹੀ ਰਹੀ ਹੈ।
ਸ਼ੁਭਮਨ ਦਾ ਆਸਟ੍ਰੇਲੀਆ ਦੌਰਾ ਚੁਣੌਤੀਪੂਰਨ ਰਿਹਾ, ਜਿੱਥੇ ਉਸਨੇ ਪੰਜ ਮੈਚਾਂ ਦੀ ਸੀਰੀਜ਼ 'ਚ ਉਂਗਲ ਦੀ ਸੱਟ ਤੋਂ ਉਭਰਨ ਦੇ ਬਾਅਦ ਪੰਜਾਂ ਮੈਚਾਂ ਦੀਆਂ ਪੰਜ ਪਾਰੀਆਂ ਵਿੱਚ 31, 28, 1, 20 ਅਤੇ 13 ਦੌੜਾਂ ਬਣਾਈਆਂ। ਸੀਰੀਜ਼ ਵਿਚ ਉਸ ਦਾ ਔਸਤ ਸਕੋਰ 18.60 ਰਿਹਾ। ਰਣਜੀ ਟਰਾਫੀ ਕੱਪ ਨੂੰ ਕੁਆਲੀਫਾਈ ਕਰਨ ਲਈ ਪੰਜਾਬ ਦੀਆਂ ਸੰਭਾਵਨਾਵਾਂ ਘੱਟ ਗਈਆਂ ਹਨ, ਕਿਉਂਕਿ ਪੰਜਾਬ ਦੀ ਟੀਮ ਇਸ ਸਮੇਂ ਪੰਜ ਮੈਚਾਂ ਵਿੱਚੋਂ ਸਿਰਫ ਇੱਕ ਵਿੱਚੋਂ ਜਿੱਤਣ ਕਾਰਨ ਗਰੁੱਪ ਏ ਵਿੱਚ ਪੰਜਵੇਂ ਸਥਾਨ 'ਤੇ ਹੈ।
| ਖੇਡਾਂ
|
| ਖੇਡਾਂ
|
| ਖੇਡਾਂ
|
| ਖੇਡਾਂ
|
| ਖੇਡਾਂ
|
| ਖੇਡਾਂ
|
| ਖੇਡਾਂ
|
| ਖੇਡਾਂ
|
| ਖੇਡਾਂ
|
| ਖੇਡਾਂ
|
| ਖੇਡਾਂ
|