ਭਾਰਤ ਦਾ ਪ੍ਰਸਿਧ ਖਿਡਾਰੀ ਰੋਹਨ ਬੋਪੰਨਾ ਮੰਗਲਵਾਰ ਨੂੰ ਆਸਟ੍ਰੇਲੀਅਨ ਓਪਨ 2025 ਦੇ ਪਹਿਲੇ ਦੌਰ 'ਚੋਂ ਬਾਹਰ ਹੋ ਗਿਆ। ਰੋਹਨ ਬੋਪੰਨਾ ਅਤੇ ਉਨ੍ਹਾਂ ਦੇ ਕੋਲੰਬੀਆਈ ਸਾਥੀ ਖਿਲਾਡੀ ਨਿਕੋਲਸ ਬੈਰੀਐਂਟੋਸ ਮੰਗਲਵਾਰ ਆਸਟ੍ਰੇਲੀਅਨ ਓਪਨ ਦੇ ਪੁਰਸ਼ ਡਬਲਜ਼ ਦੇ ਸ਼ੁਰੂਆਤੀ ਦੌਰ ਵਿੱਚ ਸਪੈਨਿਸ਼ ਜੋੜੀ ਪੇਡਰੋ ਮਾਰਟੀਨੇਜ਼ ਅਤੇ ਜੌਮੇ ਮੁਨਾਰ ਤੋਂ ਸਿੱਧੇ ਸੈੱਟਾਂ ਵਿੱਚ 5-7, 6-7 ਨਾਲ ਹਾਰ ਗਏ। ਬੋਪੰਨਾ ਨੇ ਪਿਛਲੇ ਸਾਲ ਮੈਥਿਊ ਏਬਡੇਨ ਨਾਲ ਮਿਲ ਕੇ ਆਸਟਰੇਲੀਅਨ ਓਪਨ ਜਿੱਤਿਆ ਸੀ। ਇਸ ਵਾਰ ਉਸ ਨੇ ਕੋਲੰਬੀਆ ਦੇ ਨਵੇਂ ਸਾਥੀ ਨਿਕੋਲਸ ਬੈਰੀਐਂਟੋਸ ਨਾਲ ਜੋੜੀ ਬਣਾਈ।ਬੋਪੰਨਾ ਅਤੇ ਬੈਰੀਐਂਟੋਸ ਨੇ ਸ਼ੁਰੂਆਤੀ ਗੇਮ ਵਿੱਚ ਬੜੇ ਆਰਾਮ ਨਾਲ ਸਰਵਿਸ ਕਰਦੇ ਹੋਏ ਇੱਕ ਵਧੀਆ ਸ਼ੁਰੂਆਤ ਕੀਤੀ।
ਦੂਜੇ ਸੈੱਟ 'ਚ ਮੈਚ ਕਾਫੀ ਮੁਸ਼ਕਿਲ ਰਿਹਾ ਕਿਉਂਕਿ ਸਕੋਰ 6-6 ਦੀ ਬਰਾਬਰੀ ਤੇ ਚੱਲ ਰਿਹਾ ਸੀ। ਬੋਪੰਨਾ ਅਤੇ ਬੈਰੀਐਂਟੋਸ ਨੇ ਟਾਈਬ੍ਰੇਕਰ 'ਚ 4-2 ਦੀ ਲੀਡ ਲਈ, ਪਰ ਇਹ ਜੋੜੀ ਲੀਡ ਬਰਕਰਾਰ ਰੱਖਣ 'ਚ ਨਾਕਾਮ ਰਹੀ। ਅਤੇ ਅੰਤ ਵਿਚ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।
ਬੋਪੰਨਾ ਨੇ ਪਿਛਲੇ ਸੀਜ਼ਨ ਦੇ ਅਖੀਰ 'ਚ ਐਬਡੇਨ ਨਾਲ ਆਪਣਾ ਰਿਸ਼ਤਾ ਖਤਮ ਕਰ ਲਿਆ ਸੀ। ਜਦ ਕਿ ਇਸ ਜੋੜੀ ਨੇ ਆਸਟਰੇਲੀਅਨ ਓਪਨ ਵਿੱਚ ਜਿੱਤ ਅਤੇ ਫ੍ਰੈਂਚ ਓਪਨ ਵਿੱਚ ਸੈਮੀਫਾਈਨਲ ਵਿੱਚ ਪਹੁੰਚਣ ਸਮੇਤ ਗ੍ਰੈਂਡ ਸਲੈਮ ਮੁਕਾਬਲਿਆਂ ਵਿੱਚ ਸਫਲ ਪ੍ਰਦਰਸ਼ਨ ਕੀਤਾ ਸੀ। ਆਪਣੇ ਨਵੇਂ ਸਾਥੀ ਬੈਰੀਐਂਟੋਸ ਨਾਲ ਜੋੜੀ ਬਣਾ ਕੇ, ਉਹ ਏਟੀਪੀ 250 ਈਵੈਂਟ, ਐਡੀਲੇਡ ਓਪਨ ਦੇ ਪਹਿਲੇ ਦੌਰ ਵਿੱਚ ਬਾਹਰ ਹੋ ਗਿਆ ਸੀ।
ਇਸ ਤੋਂ ਪਹਿਲਾਂ ਸੁਮਿਤ ਨਾਗਲ ਪਹਿਲੇ ਦੌਰ 'ਚ ਹਾਰ ਦਾ ਸਾਹਮਣਾ ਕਰ ਕੇ ਟੂਰਨਾਮੈਂਟ ਤੋਂ ਬਾਹਰ ਹੋ ਗਿਆ ਹੈ। ਹੁਣ ਬੋਪੰਨਾ ਦਾ ਬਾਹਰ ਹੋਣਾ ਭਾਰਤ ਲਈ ਬਹੁਤ ਵੱਡਾ ਝਟਕਾ ਹੈ ਕਿਉਂਕਿ ਉਹ ਡਬਲਜ਼ ਮੁਕਾਬਲੇ ਵਿੱਚ ਖ਼ਿਤਾਬ ਦੇ ਦਾਅਵੇਦਾਰਾਂ ਮੰਨੇ ਜਾ ਰਹੇ ਸਨ। ਆਸਟ੍ਰੇਲੀਅਨ ਓਪਨ ਵਿੱਚ ਡਬਲਜ਼ ਮੁਕਾਬਲੇ ਵਿੱਚ ਭਾਰਤ ਦੇ ਕੁਝ ਹੋਰ ਖਿਡਾਰੀ ਵੀ ਹਨ। ਐੱਨ ਸ਼੍ਰੀਰਾਮ ਬਾਲਾਜੀ ਅਤੇ ਮਿਗੁਏਲ ਰੇਅਸ-ਵਾਰੇਲਾ, ਯੂਕੀ ਭਾਂਬਰੀ ਅਤੇ ਅਲਬਾਨੋ ਓਲੀਵੇਟੀ ਜਲਦੀ ਹੀ ਐਕਸ਼ਨ ਵਿੱਚ ਦੇਖੇ ਜਾਣਗੇ ।
| ਖੇਡਾਂ
|
| ਖੇਡਾਂ
|
| ਖੇਡਾਂ
|
| ਖੇਡਾਂ
|
| ਖੇਡਾਂ
|
| ਖੇਡਾਂ
|
| ਖੇਡਾਂ
|
| ਖੇਡਾਂ
|
| ਖੇਡਾਂ
|
| ਖੇਡਾਂ
|
| ਖੇਡਾਂ
|