ਸਥਾਨਕ ਅਧਿਕਾਰੀਆਂ ਨੇ ਕਿਹਾ ਕਿ ਭੂਚਾਲ ਨੇ ਮੱਧ ਸੀਰੀਆ ਨੂੰ ਹਿਲਾ ਦਿੱਤਾ ਹੈ। ਸੀਰੀਆ ਦੇ ਰਾਸ਼ਟਰੀ ਭੂਚਾਲ ਕੇਂਦਰ ਨੇ ਸੋਮਵਾਰ ਨੂੰ ਕਿਹਾ ਕਿ ਸਥਾਨਕ ਸਮੇਂ ਅਨੁਸਾਰ ਰਾਤ 11:56 ਵਜੇ ਹਾਮਾ ਸ਼ਹਿਰ ਤੋਂ 28 ਕਿਲੋਮੀਟਰ(17 ਮੀਲ) ਪੂਰਬ ਵਿੱਚ 5.5 ਤੀਬਰਤਾ ਦਾ ਭੂਚਾਲ ਆਇਆ।
ਅਮਰੀਕੀ ਭੂ-ਵਿਗਿਆਨਕ ਸਰਵੇਖਣ(Geological Survey) ਨੇ ਭੂਚਾਲ ਦੀ ਤੀਬਰਤਾ 5.0 ਦੱਸੀ ਅਤੇ ਕਿਹਾ ਕਿ ਇਸ ਦੀ ਡੂੰਘਾਈ 10 ਕਿਲੋਮੀਟਰ ਸੀ। ਅਜੇ ਤੱਕ ਕਿਸੇ ਦੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਮਿਲੀ ਹੈ। ਸੀਰੀਆ ਦੀ ਸਰਕਾਰੀ ਸਮਾਚਾਰ ਏਜੰਸੀ ਸਾਨਾ(SANA) ਨੇ ਕਿਹਾ ਕਿ ਅਧਿਕਾਰੀਆਂ ਨੇ ਹਾਮਾ ਅਤੇ ਆਲੇ-ਦੁਆਲੇ ਦੇ ਖੇਤਰਾਂ ਵਿੱਚ ਕਿਸੇ ਨੁਕਸਾਨ ਬਾਰੇ ਸੂਚਨਾ ਨਹੀਂ ਦਿੱਤੀ ਹੈ। ਡਮਾਸਕਸ ਅਤੇ ਬੀਰੂਤ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। ਸਥਾਨਕ ਵਸਨੀਕ ਭੂਚਾਲ ਦੇ ਡਰੋਂ ਘਰਾਂ ਵਿੱਚੋਂ ਬਾਹਰ ਨਿਕਲ ਆਏ ਸਨ।
6 ਫਰਵਰੀ 2023 ਨੂੰ, ਸੀਰੀਆ ਅਤੇ ਤੁਰਕੀ ਵਿੱਚ 7.8 ਤੀਬਰਤਾ ਦੇ ਇੱਕ ਵੱਡੇ ਭੂਚਾਲ ਨੇ 59,000 ਤੋਂ ਵੱਧ ਲੋਕਾਂ ਦੀ ਜਾਨ ਲੈ ਲਈ ਅਤੇ ਪਹਿਲਾਂ ਤੋਂ ਜੰਗ ਪ੍ਰਭਾਵਿਤ ਸੀਰੀਆ ਵਿੱਚ ਹੋਰ ਤਬਾਹੀ ਲੈ ਆਂਦੀ ਸੀ। ਹਾਮਾ ਦੇ ਸਿਹਤ ਨਿਰਦੇਸ਼ਕ ਮਹੇਰ ਯੂਨਸ ਨੇ ਸ਼ਾਮ ਨੂੰ ਐਫਐਮ ਰੇਡੀਓ(FM Radio) ਸਟੇਸ਼ਨ ਨੂੰ ਦੱਸਿਆ ਕਿ ਭੂਚਾਲ ਸਮੇਂ 25 ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।
| ਮੌਸਮ
|
| ਮੌਸਮ
|
| ਮੌਸਮ
|
| ਮੌਸਮ
|
| ਮੌਸਮ
|
| ਮੌਸਮ
|
| ਮੌਸਮ
|
| ਮੌਸਮ
|
| ਮੌਸਮ
|
| ਮੌਸਮ
|
| ਮੌਸਮ
|
| ਮੌਸਮ
|
| ਮੌਸਮ
|
| ਮੌਸਮ
|