ਟਾਟਾ ਮੋਟਰਜ਼, ਭਾਰਤ ਦੀ ਸਭ ਤੋਂ ਵੱਡੀ ਇਲੈਕਟ੍ਰਿਕ ਕਾਰ ਨਿਰਮਾਤਾ ਕੰਪਨੀ ਹੈ। 2024 ਵਿੱਚ ਟਾਟਾ ਦੀ ਈਵੀ ਮਾਰਕੀਟ ਵਿੱਚ ਲੀਡ 73 ਪ੍ਰਤੀਸ਼ਤ ਤੋਂ ਘਟ ਕੇ 62 ਪ੍ਰਤੀਸ਼ਤ ਹੋ ਗਈ ਹੈ। ਇਸ ਸਾਲ, ਮਹਿੰਦਰਾ ਐਂਡ ਮਹਿੰਦਰਾ, ਹੁੰਡਈ ਮੋਟਰ ਅਤੇ ਮਾਰਕੀਟ ਲੀਡਰ ਮਾਰੂਤੀ ਸੁਜ਼ੂਕੀ ਵੀ ਭਾਰਤ ਵਿੱਚ ਆਪਣੀ ਈਵੀ ਲਾਂਚ ਕਰਨਗੇ। ਇਨ੍ਹਾਂ ਦੇ ਨਾਲ ਗਲੋਬਲ ਈਵੀ ਦਿੱਗਜ ਟੈੱਸਲਾ ਦੀ ਨਜ਼ਰ ਵੀ ਭਾਰਤ 'ਤੇ ਹੈ।
ਟਾਟਾ ਮੋਟਰਜ਼ ਗਰੁੱਪ ਦੇ ਸੀ.ਐਫ.ਓ.(CFO), ਪੀਬੀ ਬਾਲਾਜੀ ਨੇ ਰਾਇਟਰਜ਼ ਨੂੰ ਦੱਸਿਆ ਕਿ ਭਾਰਤ ਵਿੱਚ ਬੈਟਰੀਆਂ ਦੀ ਇੱਕ ਗੀਗਾਫੈਕਟਰੀ ਬਣਾਈ ਜਾਵੇਗੀ ਜੋ ਟਾਟਾ ਮੋਟਰਜ਼ ਲਈ ਬੈਟਰੀਆਂ ਸਪਲਾਈ ਕਰੇਗੀ। ਇਸ ਨੂੰ ਸ਼ੁਰੂ ਕਰਨ ਲਈ ਟਾਟਾ ਸਮੂਹ ਵੱਲੋਂ 1.5 ਬਿਲੀਅਨ ਡਾੱਲਰ ਦਾ ਸ਼ੁਰੂਆਤੀ ਨਿਵੇਸ਼, ਇਸ ਕੰਪਨੀ ਨੂੰ ਆਪਣੀ ਸਪਲਾਈ ਚੇਨ ਨੂੰ ਹੋਰ ਏਕੀਕ੍ਰਿਤ ਕਰਨ ਦੀ ਇਜਾਜ਼ਤ ਦੇਵੇਗਾ।
ਬਾਲਾਜੀ ਨੇ ਪਿਛਲੇ ਹਫਤੇ ਭਾਰਤ ਵਿੱਚ ਕਾਰ ਸ਼ੋਅ ਦੇ ਮੌਕੇ 'ਤੇ ਕਿਹਾ ਸੀ, "ਪੂਰੇ ਈਕੋਸਿਸਟਮ ਦਾ ਕੰਮ ਸਾਡੇ ਕੋਲ ਹੈ। ਅਸੀਂ ਇਸ ਮਾਰਕੀਟ ਵਿੱਚ ਇੱਕ ਪ੍ਰਮੁੱਖ ਖਿਡਾਰੀ ਹੋਵਾਂਗੇ।"
ਟਾਟਾ ਜੋ ਕਿ ਬ੍ਰਿਟੇਨ ਦੇ ਮਸ਼ਹੂਰ ਜੈਗੁਆਰ ਲੈਂਡ ਰੋਵਰ ਦੇ ਮਾਲਕ ਹਨ, ਇਨ੍ਹਾਂ ਕੋਲ ਲਗਭਗ 10,000 ਡਾੱਲਰ ਤੋਂ 27,000 ਡਾੱਲਰ ਤੱਕ ਦੇ ਈਵੀ ਮਾਡਲ ਹਨ ਅਤੇ ਇਹ ਹੋਰ ਸਮੂਹ ਕੰਪਨੀਆਂ ਨੂੰ ਖਿੱਚਦੇ ਹਨ ਜੋ ਆਪਣੇ ਨਿਵੇਸ਼ ਅਤੇ ਲਾਗਤਾਂ ਨੂੰ ਘੱਟ ਰੱਖਣ ਲਈ ਕੰਪੋਨੈਂਟ ਸਪਲਾਈ ਕਰਦੀਆਂ ਹਨ ਅਤੇ ਚਾਰਜਿੰਗ ਕੇਂਦਰ ਸਥਾਪਤ ਕਰਦੀਆਂ ਹਨ।
ਟਾਟਾ ਗਰੁੱਪ 2026 ਵਿੱਚ ਲਿਥੀਅਮ-ਆਇਨ ਬੈਟਰੀ ਸੈੱਲਾਂ ਦਾ ਉਤਪਾਦਨ ਸ਼ੁਰੂ ਕਰੇਗੀ। ਟਾਟਾ ਮੋਟਰਸ ਦਾ ਈ.ਵੀ. ਦੇ ਸਭ ਤੋਂ ਮਹਿੰਗੇ ਹਿੱਸੇ 'ਤੇ ਜ਼ਿਆਦਾ ਕੰਟਰੋਲ ਹੋਵੇਗਾ। ਨਵੀਂਆਂ ਕੰਪਨੀਆਂ ਮਹਿੰਦਰਾ, ਮਾਰੂਤੀ ਅਤੇ ਹੁੰਡਈ ਕੋਲ ਸਮਾਨ ਏਕੀਕ੍ਰਿਤ ਸਪਲਾਈ ਚੇਨ ਨਹੀਂ ਹੈ ਅਤੇ ਉਹ ਬਾਜ਼ਾਰ ਵਿੱਚ ਸਪਲਾਇਰਾਂ ਤੋਂ ਬੈਟਰੀਆਂ ਅਤੇ ਹੋਰ ਪੁਰਜ਼ੇ ਪ੍ਰਾਪਤ ਕਰਨਗੇ।
ਬਾਲਾਜੀ ਨੇ ਕਿਹਾ ਕਿ ਟਾਟਾ ਮੋਟਰਸ ਨੂੰ ਮੁਕਾਬਲੇਬਾਜ਼ ਬਾਜ਼ਾਰ ਦਾ ਸਾਹਮਣਾ ਕਰਨ ਲਈ ਚੰਗੀ ਤਰ੍ਹਾਂ ਫੰਡ ਦਿੱਤਾ ਜਾਂਦਾ ਹੈ। ਇਸ ਨੂੰ ਯੂ.ਐਸ. ਪ੍ਰਾਈਵੇਟ ਇਕੁਇਟੀ ਫਰਮ (TPG) ਤੋਂ 1 ਬਿਲੀਅਨ ਡਾੱਲਰ ਦੀ ਫੰਡਿੰਗ ਪ੍ਰਾਪਤ ਹੋਈ ਹੈ ਅਤੇ ਇਹ ਈ.ਵੀ.ਲਈ ਭਾਰਤ ਦੇ ਪ੍ਰੋਤਸਾਹਨ ਪ੍ਰੋਗਰਾਮ ਦਾ ਲਾਭਪਾਤਰੀ ਹੈ ਜਿਸ ਦੇ ਤਹਿਤ ਅਗਲੇ ਚਾਰ ਸਾਲਾਂ ਵਿੱਚ ਇਸ ਨੂੰ ਲਗਭਗ 750 ਮਿਲੀਅਨ ਡਾੱਲਰ ਮਿਲਣ ਦੀ ਉਮੀਦ ਹੈ। ਬਾਲਾਜੀ ਨੇ ਕਿਹਾ ਕਿ 17 ਮਿਲੀਅਨ ਡਾੱਲਰ ਦੀ ਪਹਿਲੀ ਕਿਸ਼ਤ ਸਾਡੇ ਕੋਲ ਆ ਗਈ ਹੈ।
ਭਾਰਤ ਵਿੱਚ ਈਵੀ ਦੀ ਵਿਕਰੀ 2024 ਵਿੱਚ ਦੇਸ਼ ਵਿੱਚ ਵੇਚੀਆਂ ਗਈਆਂ 4.3 ਮਿਲੀਅਨ ਕਾਰਾਂ ਵਿੱਚੋਂ ਸਿਰਫ 2.5 ਪ੍ਰਤੀਸ਼ਤ ਸੀ, ਪਰ ਉਨ੍ਹਾਂ ਦੀ 20 ਪ੍ਰਤੀਸ਼ਤ ਵਿਕਾਸ ਦਰ ਨੇ 5 ਪ੍ਰਤੀਸ਼ਤ ਦੇ ਸਮੁੱਚੇ ਕਾਰ ਬਾਜ਼ਾਰ ਦੇ ਵਾਧੇ ਨੂੰ ਪਛਾੜ ਦਿੱਤਾ। ਵਿਸ਼ਲੇਸ਼ਕ ਉਮੀਦ ਕਰਦੇ ਹਨ ਕਿ 2025 ਵਿੱਚ ਈ.ਵੀ. ਦੀ ਵਿਕਰੀ ਪਿਛਲੇ ਸਾਲ 100,000 ਨਾਲੋਂ ਦੁੱਗਣੀ ਹੋ ਜਾਵੇਗੀ। ਟਾਟਾ ਮੋਟਰਜ਼ ਦੀ 2024 ਵਿੱਚ ਕਾਰਾਂ ਦੀ ਵਿਕਰੀ ਦਾ ਲਗਭਗ 12 ਪ੍ਰਤੀਸ਼ਤ ਇਲੈਕਟ੍ਰਿਕ ਮਾਡਲ ਹਨ ਅਤੇ ਟਾਟਾ ਗਰੁੱਪ 2030 ਤੱਕ ਇਸ ਨੂੰ 30 ਪ੍ਰਤੀਸ਼ਤ ਤੱਕ ਵਧਾਉਣਾ ਚਾਹੁੰਦਾ ਹੈ।
| ਕਾਰੋਬਾਰ
, ਮੋਟਰ ਵਹੀਕਲ
|
| ਕਾਰੋਬਾਰ
, ਇੰਮੀਗ੍ਰੇਸ਼ਨ
|
| ਕਾਰੋਬਾਰ
|
| ਕਾਰੋਬਾਰ
|
| ਕਾਰੋਬਾਰ
|
| ਕਾਰੋਬਾਰ
|
| ਕਾਰੋਬਾਰ
|
| ਕਾਰੋਬਾਰ
|