ਅੱਧੀ ਖਾਂਦਾ ਸਾਰੀ ਨੂੰ ਧਾਵੇ, ਨਾ ਅੱਧੀ ਰਹੇ ਨਾ ਸਾਰੀ ਆਵੇ

- (ਜਦ ਕੋਈ ਥੋੜੀ ਚੀਜ਼ ਪੱਲੇ ਹੁੰਦਿਆਂ ਬਹੁਤ ਲੈਣ ਦਾ ਲਾਲਚ ਕਰੇ ਤੇ ਜਿਹੜੀ ਪੱਲੇ ਹੋਵੇ ਉਹ ਵੀ ਗਵਾ ਬੈਠੇ)

ਕੇਹਰ ਸਿੰਘ ਨੂੰ ਵੀਹ ਰੁਪਏ ਮਹੀਨਾ ਘਰ ਵਿੱਚ ਮਿਲਦੇ ਸੀ । ਉਹ ਲਾਹੌਰ ਪੰਜਾਹ, ਸੌ ਰੁਪਏ ਮਹੀਨਾ ਕਮਾਣ ਦੇ ਖ਼ਿਆਲ ਤੇ ਤੁਰ ਗਿਆ, ਪਰ ਉਥੋਂ ਬਿਮਾਰ ਹੋ ਕੇ ਮੁੜਿਆ। ਘਰ ਚੁੱਲਾ ਵੀ ਪਿੱਛੇ ਉਜੜ ਚੁਕਾ ਸੀ। ਜੇ ਬੰਦਾ ਅੱਧੀ ਖਾਂਦਾ ਸਾਰੀ ਨੂੰ ਧਾਵੇ ਤਾਂ ਨਾ ਰਹਿੰਦੀ ਹੈ ਅੱਧੀ, ਸਾਰੀ ਵੀ ਜਾਵੇ ।

ਸ਼ੇਅਰ ਕਰੋ

📝 ਸੋਧ ਲਈ ਭੇਜੋ