ਅਜੀਤ ਸਿੰਘ ਆਪਣੀ ਜ਼ਮੀਨ ਗਹਿਣੇ ਰੱਖ ਕੇ ਵਿਦੇਸ਼ ਗਿਆ। ਉੱਥੇ ਪਹੁੰਚ ਕੇ ਪਤਾ ਲੱਗਿਆ ਕਿ ਏਜੰਟ ਨੇ ਉਸ ਨਾਲ ਧੋਖਾ ਕੀਤਾ ਹੈ ਅਤੇ ਗ਼ੈਰਕਨੂੰਨੀ ਢੰਗ ਨਾਲ ਵਿਦੇਸ਼ ਭੇਜਿਆ ਹੈ। ਉਹ ਨਾ ਵਿਦੇਸ਼ ਵਿੱਚ ਰਹਿ ਕੇ ਅਜ਼ਾਦੀ ਨਾਲ ਕੋਈ ਕੰਮ ਕਰ ਸਕਦਾ ਸੀ ਅਤੇ ਨਾ ਹੀ ਦੇਸ ਵਾਪਸ ਆ ਸਕਦਾ ਸੀ। ਉਸ ਦੀ ਤਾਂ ਅੱਗੇ ਸੱਪ ਤੇ ਪਿੱਛੇ ਸ਼ੀਂਹ ਵਾਲੀ ਹਾਲਤ ਸੀ।