ਕਰਮ ਦੇਈ- ਪੁੱਤ, ਆਪਣੇ ਚਾਚੇ ਅੱਗੇ ਮੁੜ ਨਾ ਬੋਲੀਂ। “ਅਕਲ ਦੇਂਦਾ ਚੰਗਾ ਤੇ ਟੁੱਕ ਦੇਂਦਾ ਮੰਦਾ”। ਉਹ ਜੇ ਗੁੱਸੇ ਵੀ ਹੋਏ ਹਨ ਤਾਂ ਤੈਨੂੰ ਮੱਤ ਦੇਣ ਲਈ ਜਾਂ ਮਾੜੇ ਕੰਮਾਂ ਤੋਂ ਰੋਕਣ ਲਈ।
ਸ਼ੇਅਰ ਕਰੋ
ਰੂਪੋ- ਭੈਣ ਕੀ ਦੱਸਾਂ ? ਸਤਵੰਤ ਦੇ ਮਰਨ ਮਗਰੋਂ ਉਸ ਦਾ ਪਤੀ ਬਲਵੰਤ ਸਿੰਘ ਬਾਵਲਾ ਜਿਹਾ ਹੋ ਗਿਆ ਹੈ ਤੇ ਅਸਤ ਵਿਅਸਤ ਗੱਲਾਂ ਕਰਦਾ ਹੈ। “ਅਕਲ ਦਾ ਦੀਵਾ ਕਿਚਰਕ ਬਲੇ, ਬਿਰਹੋਂ ਹਨੇਰੀ ਝੁੱਲੀ” ਵਾਲ਼ੀ ਗੱਲ ਹੈ ਉਸ ਦੀ ਤਾਂ।
ਰਾਮ ਸਰਨ ਤੇ ਰੋਸ਼ਨ ਲਾਲ ਦੀ ਜੋੜੀ ਉਨ੍ਹਾਂ ਲੋਕਾਂ ਵਿਚੋਂ ਹੈ ਜਿਹੜੇ ਸਦਾ ਹੀ ਕਿਸੇ ਅਕਲ ਦੇ ਅੰਨ੍ਹੇ ਤੇ ਗੰਢ ਦੇ ਪੂਰੇ ਦੀ ਭਾਲ ਵਿੱਚ ਰਹਿੰਦੇ ਹਨ।
ਭਰਾ ਜੀ, ਅਕਸਰ ਤਾਰੂ ਹੀ ਡੁੱਬਦਾ ਹੈ। ਜਿਨ੍ਹੇ ਕਰਕੇ ਹੀ ਕੁਝ ਨਹੀਂ ਵੇਖਿਆ ਤੇ ਘਰ ਬੈਠਾ ਉਬਾਸੀਆਂ ਲੈਂਦਾ ਹੈ, ਉਹਨੂੰ ਕਾਹਦਾ ਖ਼ਤਰਾ ਹੈ ?
ਸੁਰਸਤੀ- ਨਿਹਾਲੀ ਸੱਚੀ ਹੈ। ਇਹ ਕਿਵੇਂ ਹੋਂਵੇ ਕਿ ਕੋਈ ਬੀਜੇ ਤਾਂ ਅੱਕ ਪਰ ਆਸ ਕਰੇ ਅੰਬ ਖਾਣ ਦੀ। ਉਹਦੀਆਂ ਕਰਤੂਤਾਂ ਤਾਂ ਵੇਖੋ। ਹਾਲਤ ਓਹਦੀ ਕਿਵੇਂ ਚੰਗੀ ਹੋਵੇ।
ਇਹ ਕਲਜੁਗ ਹੈ 'ਅਹਿਕਰੁ ਕਰੇ ਸੁ ਅਹਿਕਰੁ ਪਾਏ, ਇੱਥੇ ਤਾਂ ਹੱਥੋ ਹੱਥ ਨਬੇੜਾ ਹੁੰਦਾ ਹੈ।
ਬਾਊ ਜੀ ! 'ਅਹਾਰੋਂ ਘਟਿਆ ਉਹ ਭੀ ਗਿਆ, ਵਿਹਾਰੋਂ ਘਟਿਆ ਉਹ ਭੀ ਗਿਆ।” ਜੀਵਨ ਜੀਣਾ ਕੋਈ ਸੌਖੀ ਖੇਡ ਨਹੀਂ। ਖੰਡੇ ਦੀ ਧਾਰ ਉਤੇ ਤੁਰਨਾ ਪੈਂਦਾ ਹੈ।
ਨੂਰਾਂ- ਮੀਆਂ ਜੀ ! ਤੂੰ ਤਾਂ ਅਹਿਮਕਾਂ ਵਾਂਗ ਆਪਣਾ ਪੈਰ ਹੀ ਕਪ ਰਿਹਾ ਹੈਂ। ਮੇਰੇ ਉੱਤੇ ਵਾਰ ਕਰੋਗੇ ਤਾਂ ਕੱਲ ਤੁਹਾਡੀ ਕੌਣ ਬਾਂਹ ਫੜੇਗਾ ?
ਜਲਿਆ, ਠੰਡੇ ਗਈ ਨੋ ਆਈ ਤੇ ਉਠੀ। ਅਹਿਮਕ ਭੋਲਾ ਆਖੀਐ ਸਭ ਗੱਲ ਅਪੁੱਠੀ।
ਬਾਦਸ਼ਾਹੀ ਸੁਭਾ ਹੈ ਚੰਦਰਕਾਂਤਾ ਦਾ ਵੀ। ਅਖੇ ਅੱਸੂ ਮਾਹ ਨਿਰਾਲੇ, ਦਿਨੇ ਧੁੱਪਾਂ ਤੇ ਰਾਤੀ ਪਾਲੇ। ਕਦੀ ਹਸੂੰ ਹਸੂੰ ਕਰਦੇ ਮਿਲਦੀ ਹੈ, ਤੇ ਕਦੀ ਅੱਖਾਂ ਵੀ ਨਹੀਂ ਮਿਲਾਂਦੀ।
ਰਾਂਝਾ ਨਾਥ ਜੀ ! ਪਿਆਰੀ ਹੀਰ ਤੇ ਮੇਰੀਆਂ ਅੱਖਾਂ ਦਾ ਸੁਰਮਾਂ ਜੇ, ਉਹਨੂੰ ਵੇਖਣ ਤੋਂਂ ਬਿਨਾਂ ਅੱਖੀਆਂ ਨੇ ਕਦੰਤ ਨਹੀਂ ਜੇ ਰਹਿਣਾ। ਜੇਕਰ ਮੇਰੀ ਇਹ ਬੇਨਤੀ ਪਰਵਾਨ ਕਰ ਲਉ, ਤਦ ਤੇ ਤੁਸਾਡਾ ਜੋਗ ਮੈਨੂੰ ਮਨਜ਼ੂਰ, ਨਹੀਂ ਤਾਂ ਆਹ ਆਪਣੀਆਂ ਮੁੰਦਰਾਂ ਲਾਹ ਲਓ ਤੇ ਮੇਰੇ ਕੰਨ ਉਸੇ ਤਰ੍ਹਾਂ ਸਾਬਤ ਸਬੂਤ ਕਰ ਦਿਉ। ਅਸੀਂ ਚਲਦੇ ਭਲੇ ਤੇ ਤੁਸੀਂ ਵਸਦੇ ਭਲੇ।
ਅਸੀਂ ਖਤੇ ਬਹੁਤੁ ਕਮਾਵਦੇ ਅੰਤ ਨਾ ਪਾਰਾਵਾਰ । ਹਰਿ ਕਿਰਪਾ ਕਰਿਕੈ ਬਖਸ ਲੋਹੁ ਹਉ ਪਾਪੀ ਵਡ ਗੁਨਹਗਾਰੁ ।। ਹਰਿ ਜੀਉ ਲੇਖੈ ਵਾਰ ਨਾ ਆਵਈ ਤੂੰ ਬਖਸਿ ਮਿਲਾਵਣਹਾਰੁ ॥