ਮੇਰਾ 'ਆਪਣਾ ਕੀਤਾ ਹੀ ਆਪਣੇ ਅੱਗੇ ਆਇਆ ਹੈ', ਕਿਸੇ ਨੂੰ ਕੀ ਦੋਸ਼ ਦਿਆਂ ?
ਸ਼ੇਅਰ ਕਰੋ
ਅੱਜ ਕੱਲ੍ਹ ਲੋਕ-ਰਾਜ ਦੇ ਸਮੇਂ ਵਿੱਚ 'ਹੁਕਮ ਨਾਦਰੀ, ਤਕਦੀਰ ਕਾਦਰੀ ਵਾਲੀ ਗੱਲ ਨਹੀਂ ਚਲਦੀ। ਹੁਣ ਤਾਂ ਹਰ ਕਿਸੇ ਦੀ ਰਾਏ ਨਾਲ ਤੁਰਨਾ ਪੈਂਦਾ ਹੈ।
ਨੰਬਰਦਾਰ :- ਸਰਦਾਰ ਜੀ ! ਨਿਸਚੇ ਜਾਣੋ ਕਿ ਬੜੇ ਜਤਨ ਕੀਤੇ ਹਨ, ਪਰ ਕੰਮ ਦੇ ਸਿਰੇ ਚੜ੍ਹਨ ਦਾ ਕੋਈ ਰੰਗ ਨਹੀਂ ਦਿਸਦਾ। ‘ਹੁਸ਼ ਹੁਸ਼ ਕਰੇ, ਪਰ ਊਠ ਨਾ ਬਹੇ' ਵਾਲਾ ਹੀ ਲੇਖਾ ਜਾਪਦਾ ਹੈ ।
ਸਾਵਣ ਭਾਦੋਂ ਦੇ ਹੁੱਸੜ ਤੋਂ ਘਬਰਾ ਕੇ ਹੀ ਜੱਟ ਫ਼ਕੀਰ ਬਣਦਾ ਹੈ । ਉਹ ਜੇਠ ਹਾੜ ਦੀਆਂ ਦੁਪਹਿਰਾਂ ਤੋਂ ਨਹੀਂ ਡਰਦਾ। 'ਹੁੱਸੜ ਨਾਲੋਂ ਭੁੱਸੜ ਚੰਗਾ ਹੁੰਦਾ ਹੈ।
ਕਾਕਾ ਜੀ ! ਹੀਲੇ ਰਿਜ਼ਕ ਮਿਲਦਾ ਹੈ ਤੇ ਬਹਾਨੇ ਮੌਤ । ਕੰਮ ਕਰੋਗੇ ਤਾਂ ਖਾਓਗੇ । ਬਹਾਨੇ ਬਣਾਉਂਗੇ, ਤਾਂ ਪਛਤਾਉਂਗੇ।
ਰਾਮ ਪਾਸੋਂ ਮਾਸੂਮ ਬੱਚੇ ਦੀ ਦੁਰਦਸ਼ਾ ਵੇਖੀ ਨਾ ਗਈ। ਉਸ ਨੇ ਹੀਲ ਕੀਤੀ ਨਾ ਦਲੀਲ ਉਵੇਂ ਹੀ ਕੱਪੜੇ ਸਮੇਤ ਬਾਲ ਨੂੰ ਚੁੱਕ ਲੈ ਆਇਆ ਤੇ ਮੁੜ ਆਪਣੀ ਥਾਂ ਤੇ ਹੀ ਆ ਗਿਆ।
ਨਵਾਂ ਅਫ਼ਸਰ ਤੇ ਬੜਾ ਹੀ ਸਖ਼ਤ ਆਇਆ ਹੈ। ਬਸ ਕੋਈ ਹਿਲਿਆ ਨਹੀਂ ਤੇ ਸਲਿਆ ਨਹੀਂ । ਕਿੰਨੇ ਹੀ ਨੌਕਰ ਉਸ ਨੇ ਕੱਢ ਦਿੱਤੇ ਹਨ।
ਕਿੱਕਰ ਸਿੰਘ-ਸ਼ਾਮ ਸਿੰਘ ! ਸ਼ਾਹੂਕਾਰ ਦਾ ਤਾਂ ਉਹ ਹਾਲ ਹੈ ਪਈ 'ਹਿਨੀ ਧਾੜ ਕਿਰਾੜਾਂ ਵਗੇ। ਕਿਰਪੇ ਸ਼ਾਹ ਦਾ ਕਿਤਨਾ ਟੱਬਰ ਸੀ, ਪਰਸੋਂ ਕਿਧਰੇ ਇਕ ਦੋ ਚੋਰ ਹਵੇਲੀ ਵਿੱਚ ਜਾ ਵੜੇ, ਸਾਰਾ ਟੱਬਰ ਹੀ ਨੱਠ ਤੁਰਿਆ।
ਕਿੱਕਰ ਸਿੰਘ- ਸ਼ਾਮ ਸਿੰਘ ! ਸ਼ਾਹੂਕਾਰ ਦਾ ਤਾਂ ਉਹ ਹਾਲ ਹੈ ਪਈ 'ਹਿਨੀ ਧਾੜ ਕਿਰਾੜਾਂ ਵਗੇ । ਕਿਰਪੇ ਸ਼ਾਹ ਦਾ ਕਿਤਨਾ ਟੱਬਰ ਸੀ, ਪਰਸੋਂ ਕਿਧਰੇ ਇਕ ਦੋ ਚੋਰ ਹਵੇਲੀ ਵਿਚ ਜਾ ਵੜੇ, ਸਾਰਾ ਟੱਬਰ ਹੀ ਨੱਠ ਤੁਰਿਆ ।
ਹਿਕਮਤਿ ਹੁਕਮਿ ਨ ਪਾਇਆ ਜਾਇ॥ ਕਿਉਕਰਿ ਸਾਚਿ ਮਿਲਉ ਮੇਰੀ ਮਾਇ ॥
ਰਾਣੋ- ਮੈਂ ਨਹੀਂ ਆਪਣੀ ਕੁੜੀ ਦੀ ਸਗਾਈ ਕਰਨੀ ਉਨ੍ਹਾਂ ਦੇ। 'ਹਿਕ ਦਮੜੀ ਬੀਬੀ ਦੇ ਪੱਲੇ, ਬੀਬੀ ਹਾਰ ਘਿਨਣ ਚਲੀ।'
ਭਿਆਲੀ ਕਾਹਦੀ ਪਾਈ ਏ, ਨਿਰੀ ਖ਼ੁਆਰੀ ਹੀ ਖ਼ੁਆਰੀ ਏ । 'ਹਿੱਸਾ ਚੌਥਾ ਤੇ ਜੁੱਤੀਆਂ ਵਿੱਚ ਅੱਧ, ਧੰਧਾ ਬਹੁਤਾ ਤੇ ਨਫ਼ਾ ਥੋੜ੍ਹਾ।
ਕੈਲਾਸ਼ ਲਾਲ ਬਿੰਬ ਹੋ ਗਿਆ। ਪਰ ਕੀ ਕਰਦਾ ? 'ਹਾਂਡੀ ਉਬਲੂ ਤੇ ਆਪਣੇ ਕੰਢੇ ਹੀ ਸਾੜੂ'। ਵਿਚਾਰਾ ਮੱਥੇ ਤੇ ਹੱਥ ਰੱਖ ਕੁਰਸੀ ਤੇ ਬੈਠ ਗਿਆ।