ਆਪਣੀਆਂ ਮੈਂ ਕੱਛੇ ਮਾਰਾਂ, ਬਹਿ ਪਰਾਈਆਂ ਫੋਲਾਂ

- (ਜਦ ਕੋਈ ਆਪਣੇ ਮਾੜੇ ਕੰਮ ਤਾਂ ਲੁਕਾਵੇ, ਪਰ ਦੂਜਿਆਂ ਦੇ ਐਬਾਂ ਦੀ ਪੜਚੋਲ ਕਰੇ)

ਰਾਣੋ ਬੜੀ ਚਾਲਾਕ ਹੈ । ਉਹਦਾ ਤਾਂ ਇਹ ਹਾਲ ਹੈ ਅਖੇ 'ਆਪਣੀਆਂ ਮੈਂ ਕੱਛੇ ਮਾਰਾਂ, ਬਹਿ ਪਰਾਈਆਂ ਫੋਲਾਂ' । ਘਰ ਘਰ ਹਰ ਕਿਸੇ ਦੀ ਨਿੰਦਿਆ ਕਰਦੀ ਫਿਰਦੀ ਏ, ਪਰ ਆਪਣੇ ਵੱਲ ਕਦੀ ਨਹੀਂ ਵੇਖਦੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ