ਅਸ਼ਰਫ਼ੀਆਂ ਦੀ ਲੁੱਟ ਤੇ ਕੋਲਿਆਂ 'ਤੇ ਮੋਹਰਾਂ

- ਘਟੀਆ ਚੀਜ਼ਾਂ ਨੂੰ ਸੰਭਾਲ ਸੰਭਾਲ ਕੇ ਰੱਖਣਾ ਤੇ ਵਧੀਆ ਕੀਮਤੀ ਸ਼ੈਆਂ ਦੀ ਪਰਵਾਹ ਸੰਭਾਲ ਨਾ ਕਰਨੀ।

ਸ਼ਰਨਜੀਤ ਨਕਲੀ ਗਹਿਣਿਆਂ ਨੂੰ ਡੱਬਿਆਂ ਵਿੱਚ ਸਾਂਭ-ਸਾਂਭ ਰੱਖਦੀ ਹੈ। ਇੱਕ ਦਿਨ ਉਹ ਆਪਣੀ ਸੋਨੇ ਦੀ ਅੰਗੂਠੀ ਗੁਸਲਖ਼ਾਨੇ ਵਿੱਚ ਰੱਖ ਕੇ ਭੁੱਲ ਗਈ। ਇਹ ਵੇਖ ਕੇ ਉਸ ਦੀ ਮਾਂ ਨੇ ਕਿਹਾ, "ਨਕਲੀ ਗਹਿਣੇ ਤਾਂ ਬੜੇ ਸਾਂਭ ਕੇ ਰੱਖਦੀ ਏਂ, ਸੋਨੇ ਦੀ ਅੰਗੂਠੀ ਇੱਥੇ ਰੱਖੀ ਪਈ ਹੈ। ਤੇਰਾ ਤਾਂ ਉਹ ਹਾਲ ਹੈ, ਅਖੇ-ਅਸ਼ਰਫ਼ੀਆਂ ਦੀ ਲੁੱਟ ਤੇ ਕੋਲਿਆਂ 'ਤੇ ਮੋਹਰਾਂ।

ਸ਼ੇਅਰ ਕਰੋ