ਅਸੀਂ ਚਲਦੇ ਭਲੇ ਤੇ ਤੁਸੀਂ ਵਸਦੇ ਭਲੇ

- (ਜਦ ਕਿਸੇ ਤੋਂ ਵੱਡੀ ਆਸ ਰੱਖਕੇ ਕੋਈ ਚੀਜ਼ ਮੰਗੀ ਜਾਵੇ ਤੇ ਉਹ ਅੱਗੋਂ ਔਕੜਾਂ ਦੱਸੇ ਤਾਂ ਮੰਗਣ ਵਾਲਾ ਆਖੇ)

ਰਾਂਝਾ ਨਾਥ ਜੀ ! ਪਿਆਰੀ ਹੀਰ ਤੇ ਮੇਰੀਆਂ ਅੱਖਾਂ ਦਾ ਸੁਰਮਾਂ ਜੇ, ਉਹਨੂੰ ਵੇਖਣ ਤੋਂਂ ਬਿਨਾਂ ਅੱਖੀਆਂ ਨੇ ਕਦੰਤ ਨਹੀਂ ਜੇ ਰਹਿਣਾ। ਜੇਕਰ ਮੇਰੀ ਇਹ ਬੇਨਤੀ ਪਰਵਾਨ ਕਰ ਲਉ, ਤਦ ਤੇ ਤੁਸਾਡਾ ਜੋਗ ਮੈਨੂੰ ਮਨਜ਼ੂਰ, ਨਹੀਂ ਤਾਂ ਆਹ ਆਪਣੀਆਂ ਮੁੰਦਰਾਂ ਲਾਹ ਲਓ ਤੇ ਮੇਰੇ ਕੰਨ ਉਸੇ ਤਰ੍ਹਾਂ ਸਾਬਤ ਸਬੂਤ ਕਰ ਦਿਉ। ਅਸੀਂ ਚਲਦੇ ਭਲੇ ਤੇ ਤੁਸੀਂ ਵਸਦੇ ਭਲੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ