ਅਸੀਂ ਤਾਂ ਚੀਮੇ ਚੱਠੇ, ਖਾਣ ਨੂੰ ਵੱਖ ਵੱਖ, ਲੜਨ ਨੂੰ ਇਕੱਠੇ

- (ਚੀਮਿਆਂ ਤੇ ਚੱਠਿਆਂ ਦੀਆਂ ਜ਼ਾਤਾਂ ਦਾ ਸੁਭਾ ਦਸਿਆ ਹੈ ਜਾਂ ਜਦ ਕੋਈ ਪੁਰਸ਼ ਵੱਖੋ ਵੱਖ ਹੁੰਦੇ ਹੋਏ ਵੀ ਔਕੜ ਵਿਚ ਮਿਲ ਜਾਣ)

ਚੌਧਰੀ- ਇਹ ਚਾਰ ਭਰਾ ਵੀ ਅਨੋਖੇ ਸੁਭਾ ਦੇ ਹਨ। ਜਦ ਕੋਈ ਉਹਨਾਂ ਵਿਚੋਂ ਕਿਸੇ ਵੱਲ ਵੀ ਉਂਗਲ ਕਰੇ ਤਾਂ ਸਾਰੇ ਇਕੱਠੇ ਹੋ ਜਾਂਦੇ ਹਨ। ਭਾਵੇਂ ਉਂਝ ਇੱਕ ਦੂਜੇ ਨੂੰ ਪੁੱਛਣ ਤੱਕ ਵੀ ਨਾ, ਅਖੇ “ਅਸੀਂ ਤਾਂ ਚੀਮੇ ਚੱਠੇ, ਖਾਣ ਨੂੰ ਵੱਖ ਵੱਖ, ਲੜਨ ਨੂੰ ਇਕੱਠੇ।"

ਸ਼ੇਅਰ ਕਰੋ

📝 ਸੋਧ ਲਈ ਭੇਜੋ